05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੀ.ਐੱਸ.ਟੀ. ਰੇਟਾਂ 'ਚ ਕਟੌਤੀ ਜਨਤਾ ਲਈ ਵੱਡੀ ਰਾਹਤ- ਹਰਕੰਵਲਜੀਤ ਸਿੰਘ

Ad Position 21
No active advertisement
ਅਜੀਤ ਡੈਸਕ 25-09-2025
ਰਾਏਕੋਟ, 24 ਸਤੰਬਰ (ਸੁਸ਼ੀਲ)-ਭਾਰਤੀ ਜਨਤਾ ਪਾਰਟੀ ਦੇ ਰਾਏਕੋਟ ਹਲਕੇ ਦੇ ਇੰਚਾਰਜ ਹਰਕੰਵਲਜੀਤ ਸਿੰਘ (ਸਾਬਕਾ ਐੱਸ.ਡੀ.ਐੱਮ) ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੀ.ਐੱਸ.ਟੀ ਰੇਟਾਂ ਵਿਚ ਕੀਤੇ ਗਏ ਬਦਲਾਅ ਆਮ ਲੋਕਾਂ ਲਈ ਵੱਡੀ ਰਾਹਤ ਹੈ, ਜਿਸ ਦਾ ਸਿੱਧਾ ਫਾਇਦਾ ਆਮ ਜਨਤਾ ਨੂੰ ਹੋਵੇਗਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਹਰ ਵਰਗ ਦੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇ ਅਤੇ ਘਰੇਲੂ ਉਤਪਾਦਾਂ ਦੀ ਖਰੀਦਣਾ ਆਸਾਨ ਹੋਵੇ | ਉਨ੍ਹਾਂ ਦੱਸਿਆ ਕਿ ਨਵੇਂ ਫ਼ੈਸਲੇ ਅਨੁਸਾਰ ਜਿੱਥੇ 28 ਪ੍ਰਤੀਸ਼ਤ ਵਾਲੀ ਸਲੈਬ ਪੂਰੀ ਤਰ੍ਹਾਂ ਖਤਮ ਕਰਕੇ 18 ਪ੍ਰਤੀਸ਼ਤ ਕਰ ਦਿੱਤੀ ਗਈ ਹੈ, ਉੱਥੇ ਰੋਜ਼ਮਰਾ ਦੀਆਂ ਜ਼ਿਆਦਾਤਰ ਵਸਤਾਂ ਅਤੇ ਸੇਵਾਵਾਂ ਲਈ ਜੀ.ਐੱਸ.ਟੀ ਦੀ ਦਰ ਘਟਾ ਕੇ 5 ਪ੍ਰਤੀਸ਼ਤ ਜਾਂ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਕੇਵਲ ਇਕ ਆਰਥਿਕ ਫ਼ੈਸਲਾ ਨਹੀਂ, ਇਹ ਸਰਕਾਰ ਦੀ ਲੋਕ-ਕਲਿਆਣ ਸੋਚ ਦਾ ਹਿੱਸਾ ਹੈ | ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਨੂੰ ਸਿੱਧਾ ਲਾਭ ਮਿਲੇ ਅਤੇ ਉਹ ਆਪਣੇ ਜੀਵਨ ਪੱਧਰ ਨੂੰ ਹੋਰ ਸੁਧਾਰ ਸਕਣ | ਇਸ ਮੌਕੇ ਉਨ੍ਹਾਂ ਨਾਲ ਮੰਡਲ ਪ੍ਰਧਾਨ ਦੀਪਕ ਬਾਂਸਲ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਕਾਦੀਆਂ ਵਲੋਂ ਡੀ.ਸੀ. ਲੁਧਿਆਣਾ ਨੂੰ ਮੰਗ ਪੱਤਰ ਅਗਲੀ ਖ਼ਬਰ ਮਨਜੀਤ ਸਿੰਘ ਛੀਨਾ ਤਲਵੰਡੀ ਰਾਏ ਦੀ ਬੇਵਕਤੀ ਮੌਤ 'ਤੇ ਜਥੇਦਾਰ ਤਲਵੰਡੀ ਵਲੋਂ ਦੁੱਖ ਪ੍ਰਗਟ
Ad Position 24