05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਵੱਦੀ ਕਲਾਂ ਦੀ ਕਿ੍ਕਟ ਟੀਮ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ

Ad Position 21
No active advertisement
ਅਜੀਤ ਡੈਸਕ 25-09-2025
ਚੌਂਕੀਮਾਨ, 24 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਦੀ ਆਧੁਨਿਕ ਖੇਡ ਪਾਰਕ ਵਿਚ ਪਿੰਡ ਢੱਟ ਦੀ ਕਿ੍ਕਟ ਟੂਰਨਾਮੈਂਟ ਕਮੇਟੀ ਵਲੋਂ ਪਿੰਡ ਢੱਟ ਤੇ ਪੰਡੋਰੀ ਦੀ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਤੀਜਾ ਕਿ੍ਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ | ਇਸ ਕਿ੍ਕਟ ਟੂਰਨਾਮੈਂਟ ਨੂੰ ਪਿੰਡ ਸਵੱਦੀ ਕਲਾਂ ਦੀ ਕਿ੍ਕਟ ਟੀਮ ਨੇ ਸੇਖੂਪੁਰਾ ਨੂੰ ਹਰਾ ਕੇ ਜਿੱਤਿਆ ਤੇ ਤੀਜੇ ਨੰਬਰ 'ਤੇ ਪਿੰਡ ਕੋਠੇ ਪੋਨਾ ਦੀ ਟੀਮ ਰਹੀ | ਇਸ ਮੌਕੇ ਪਿੰਡ ਪੰਡੋਰੀ ਦੀ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ ਤੇ ਪਿੰਡ ਢੱਟ ਦੇ ਸਰਪੰਚ ਲਖਵੀਰ ਸਿੰਘ ਢੱਟ ਨੇ ਟੂਰਨਾਮੈਂਟ ਕਮੇਟੀ ਨੂੰ ਵਧਾਈ ਦਿੱਤੀ, ਿੰਨ੍ਹਾਂ ਨੇ ਕਿ੍ਕਟ ਟੂਰਨਾਮੈਂਟ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਦਾ ਉਪਰਾਲਾ ਕੀਤਾ ਤੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮੋਬਾਈਲ ਛੱਡ ਕੇ ਖੇਡ ਗਰਾਊਡਾਂ ਵਿਚ ਆਉਣਾ ਚਾਹੀਦਾ ਹੈ | ਇਸ ਮੌਕੇ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ, ਸਰਪੰਚ ਲਖਵੀਰ ਸਿੰਘ ਢੱਟ, ਕਮੇਟੀ ਮੈਂਬਰ ਚਮਕੌਰ ਸਿੰਘ ਢੱਟ, ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ, ਸੁੱਖਾ ਢੱਟ, ਬੂਟਾ ਸਿੰਘ ਪੰਡੋਰੀ ਤੇ ਸਤਨਾਮ ਸਿੰਘ ਦੀ ਅਗਵਾਈ ਵਿਚ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਟੂਰਨਾਮੈਂਟ ਕਮੇਟੀ ਜੇਤੂ ਟੀਮਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਪੰਚ ਲਖਵੀਰ ਸਿੰਘ ਲੱਖੀ ਢੱਟ, ਅਵਤਾਰ ਸਿੰਘ ਬੱਲੂ, ਡਾ: ਅਮਰੀਕ ਸਿੰਘ ਢੱਟ, ਗੁਰਮੀਤ ਸਿੰਘ ਢੱਟ, ਈਸਵਰ ਸਿੰਘ ਢੱਟ, ਸੀਰਾ ਢੱਟ, ਨਿੰਦਰ ਢੱਟ, ਅੰਮਿ੍ਤਪਾਲ ਸਿੰਘ ਢੱਟ, ਅਰਸਦੀਪ ਸਿੰਘ ਢੱਟ, ਹਨੀ ਢੱਟ, ਪੰਚ ਹਰਪਾਲ ਸਿੰਘ, ਪੰਚ ਗੁਰਮੀਤ ਸਿੰਘ, ਪੰਚ ਦਲਪ੍ਰੀਤ ਸਿੰਘ, ਪੰਚ ਮਲਕੀਤ ਸਿੰਘ, ਛਿੰਦਾ ਢੱਟ, ਪੰਚ ਦਰਸ਼ਨ ਸਿੰਘ ਪੰਡੋਰੀ, ਗੁਰਮੀਤ ਸਿੰਘ, ਅਵਨਿੰਦਰ ਸਿੰਘ, ਅਰਸਦੀਪ ਸਿੰਘ, ਭਵਨਦੀਪ ਸਿੰਘ, ਕਾਲਾ ਢੱਟ, ਰਾਜਵਿੰਦਰ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ, ਨੰਬਰਦਾਰ ਅਮਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਰੋਵਾਲ ਕਲਾਂ 'ਚ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਅੱਜ ਅਗਲੀ ਖ਼ਬਰ ਭਾਨਾ ਸਿੱਧੂ ਨੇ ਰੋਹਨ-ਰਾਜਦੀਪ ਟੋਲ ਪਲਾਜ਼ਾ 'ਤੇ ਲਗਾਏ ਧਰਨੇ 'ਚ ਕੀਤੀ ਸ਼ਮੂਲੀਅਤ
Ad Position 24