05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ 'ਸਮਰੱਥਾ ਨਿਰਮਾਣ ਪ੍ਰੋਗਰਾਮ' ਕਰਵਾਇਆ

Ad Position 21
No active advertisement
ਅਜੀਤ ਡੈਸਕ 25-09-2025
ਚੌਂਕੀਮਾਨ, 24 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸੀ.ਬੀ.ਐੱਸ.ਈ ਦੇ ਬੱਚਿਆਂ ਵਿਚ ਪੜ੍ਹਾਈ ਨੂੰ ਹੋਰ ਜ਼ਿਆਦਾ ਆਸਾਨ ਬਣਾਉਣ ਵਾਲੀ ਮੁਹਿੰਮ 'ਸਮਰੱਥਾ ਨਿਰਮਾਣ ਪ੍ਰੋਗਰਾਮ' ਦੇ ਤਹਿਤ ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਵਿਖੇ ਸਕੂਲ ਦੇ ਪਿ੍ੰਸੀਪਲ ਮੈਡਮ ਬਲਵਿੰਦਰ ਕੌਰ ਵਲੋਂ ਸਰਗਰਮ ਸਿਖਲਾਈ ਦੇ ਸਬੰਧ ਵਿਚ ਇਕ ਟ੍ਰੇਨਿੰਗ ਕੈਂਪ ਲਗਾਇਆ ਗਿਆ | ਸਕੂਲ ਦੇ ਪਿ੍ੰਸੀਪਲ ਮੈਡਮ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਗਰਮ ਸਿਖਲਾਈ ਦਾ ਅਰਥ ਹੈ ਕਿ ਵਿਦਿਆਰਥੀ ਸਿਰਫ਼ ਬੈਠ ਕੇ ਗਿਆਨ ਪ੍ਰਾਪਤ ਨਹੀਂ ਕਰਦੇ ਸਗੋਂ ਉਹ ਹਿੱਸਾ ਲੈਂਦੇ ਹਨ, ਸਵਾਲ ਕਰਦੇ ਹਨ, ਚਰਚਾ ਕਰਦੇ ਹਨ, ਪ੍ਰਯੋਗ ਕਰਦੇ ਹਨ ਅਤੇ ਉਹ ਸਿੱਖਦੇ ਹਨ ਉਸਨੂੰ ਲਾਗੂ ਕਰਦੇ ਹਨ | ਇਹ ਇਕ ਅਜਿਹੀ ਪ੍ਰਕਿਰਿਆ ਹੈ ਜੋ ਸਿੱਖਣ ਵਾਲੇ ਨੂੰ ਕਲਾਸਰੂਮ ਦਾ ਕੇਂਦਰ ਬਣਾਉਂਦੀ ਹੈ | ਸਰਗਰਮ ਸਿਖਲਾਈ ਦੇ ਬਹੁਤ ਸਾਰੇ ਫਾਇਦੇ ਹਨ ਇਹ ਆਲੋਚਨਾਤਮਕ ਸੋਚ ਨੂੰ ਵਿਕਸਿਤ ਕਰਦੀ ਹੈ, ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ, ਸੰਚਾਰ ਹੁਨਰ ਨੂੰ ਬਿਹਤਰ ਬਣਾਉਂਦੀ ਹੈ ਤੇ ਵਿਸ਼ਵਾਸ ਪੈਦਾ ਕਰਦੀ ਹੈ ਅਤੇ ਸਭ ਤੋਂ ਮਹੱਤਵਪੂਰਨ ਇਹ ਸਿਧਾਂਤ ਨੂੰ ਅਸਲ ਜੀਵਨ ਨਾਲ ਜੋੜਦੀ ਹੈ | ਜਦੋਂ ਵਿਦਿਆਰਥੀ ਸਰਗਰਮੀ ਨਾਲ ਸਿੱਖਦੇ ਹਨ ਤਾਂ ਉਹ ਨਾ ਸਿਰਫ਼ ਸੰਕਲਪਾਂ ਨੂੰ ਬਿਹਤਰ ਢੰਗ ਨਾਲ ਸਮਝਦੇ ਹਨ ਸਗੋਂ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਯਾਦ ਵੀ ਰੱਖਦੇ ਹਨ ਤੇ ਅਧਿਆਪਕ ਵੀ ਇੱਥੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਉਹ ਗਿਆਨ ਦਾ ਇਕੋ ਇੱਕ ਸਰੋਤ ਬਣਨ ਦੀ ਬਜਾਏ ਉਹ ਸਿੱਖਣ ਦੇ ਮਾਰਗਦਰਸਕ, ਸਲਾਹਕਾਰ ਅਤੇ ਸੁਵਿਧਾਜਨਕ ਬਣ ਜਾਂਦੇ ਹਨ | ਅਧਿਆਪਕ ਅਤੇ ਵਿਦਿਆਰਥੀ ਇਕੱਠੇ ਮਿਲ ਕੇ ਉਤਸੁਕਤਾ ਊਰਜਾ ਤੇ ਵਿਕਾਸ ਨਾਲ ਭਰੀ ਇਕ ਕਲਾਸਰੂਮ ਬਣਾਉਂਦੇ ਹਨ | ਇਸ ਮੌਕੇ ਅਧਿਆਪਕਾਂ ਵਲੋਂ ਆਪਣੀ ਕਲਾ ਨੂੰ ਦਰਸਾਉਂਦੇ ਹੋਏ ਕੁਝ ਗਤੀਵਿਧੀਆਂ ਵੀ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸਿਵੀਆਂ 'ਚ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚੱਲਦਿਆਂ ਕੂੜੇ ਦੇ ਢੇਰ 'ਚ ਬਦਲਿਆ ਹੁਸ਼ਿਆਰਪੁਰ ਸ਼ਹਿਰ
Ad Position 24