ਰਾਏਕੋਟ, 24 ਸਤੰਬਰ (ਸੁਸ਼ੀਲ)-ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਦੇ ਗੁਰਦੁਆਰਾ ਈਸ਼ਰ ਦਰਬਾਰ ਸਾਹਿਬ ਵਿਖੇ ਪਿੰਡ ਦੇ ਐੱਨ.ਆਰ.ਆਈਜ਼ ਵਲੋਂ ਚਲਾਏ ਜਾ ਰਹੇ ਚਾਰ ਸਾਹਿਬਜਾਦੇ ਟਰੱਸਟ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗਰੀਬ ਤੇ ਜ਼ਰੂਰਤਮੰਦਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਕੀਤਾ ਗਿਆ, ਉਨ੍ਹਾਂ ਤੋਂ ਇਲਾਵਾ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਗਿੱਲ ਵਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਗਈ | ਇਸ ਮੌਕੇ 'ਆਪ' ਆਗੂ ਬਲਾਕ ਬੱਸੀਆਂ ਦੇ ਪ੍ਰਧਾਨ ਨੰਬਰਦਾਰ ਇੰਦਰਪਾਲ ਸਿੰਘ ਤੇ ਟਰੱਸਟ ਦੇ ਗੁਰਵਿੰਦਰ ਸਿੰਘ ਤੇ ਅਮਨਦੀਪ ਸਿੰਘ ਸੋਨੀ ਸਿਵੀਆਂ ਤੇ ਹੋਰਨਾਂ ਵਲੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ, ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਅਤੇ ਬਲਾਕ ਸੁਧਾਰ ਪ੍ਰਧਾਨ ਰਮੇਸ਼ ਜੈਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਮੈਡੀਕਲ ਕੈਂਪ ਦਾ ਆਯੋਜਨ ਕਰਨ ਵਾਲੇ ਚਾਰ ਸਾਹਿਬਜ਼ਾਦੇ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮਾਜ ਵਿਚ ਲੋੜਵੰਦ ਤੇ ਗਰੀਬ ਮਰੀਜ਼ਾਂ ਲਈ ਅਜਿਹੇ ਕੈਂਪ ਲਗਾਉਣ ਦਾ ਸੱਦਾ ਦਿੱਤਾ | ਇਸ ਕੈਂਪ ਦੇ ਟਰੱਸਟ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ 300 ਮਰੀਜ਼ਾਂ ਦੀਆਂ ਜਰਨਲ ਬਿਮਾਰੀਆਂ ਦਾ ਮੁਫ਼ਤ ਚੈਕਅੱਪ ਤੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਨੰਬਰਦਾਰ ਪ੍ਰਧਾਨ ਗੁਰਦੁਆਰਾ ਸਾਹਿਬ ਹਰਪਾਲ ਸਿੰਘ ਸਿਬੀਆ, ਸੁਰਿੰਦਰਪਾਲ ਸਿੰਘ, ਅਮਨਦੀਪ ਸਿੰਘ ਸਿੰਘ ਸੋਨੀ ਸਿਬੀਆ, ਪ੍ਰਧਾਨ ਜਗਦੇਵ ਸਿੰਘ ਕਾਕਾ ਬੱਸੀਆਂ ਵਾਲੇ, ਪ੍ਰਧਾਨ ਜਗਦੀਪ ਸਿੰਘ ਕਾਲਾ ਸਿਬੀਆ, ਚਾਰਲਸ ਸਿੰਘ ਸਿਬੀਆ, ਸਾਬਕਾ ਮੈਂਬਰ ਪਾਲ ਸਿੰਘ ਪਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |