ਬਠਿੰਡਾ, 5 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਮਿੰਨੀ ਸਕੱਤਰੇਤ ਦਾ ਮੁਕੰਮਲ ਤੌਰ 'ਤੇ ਘਿਰਾਓ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਵਲੋਂ ਸਕੱਤਰੇਤ ਦੇ ਸਾਰੇ ਚਾਰਾਂ ਗੇਟਾਂ ਮੂਹਰੇ ਧਰਨੇ ਲਗਾ ਕੇ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਸ ਕਾਰਨ ਅਫ਼ਸਰਸ਼ਾਹੀ ਅਤੇ ਆਮ ਲੋਕਾਂ ਨੂੰ ਹਫ਼ਤੇ ਦਾ ਪਹਿਲਾ ਕੰਮਕਾਜੀ ਦਿਨ ਹੋਣ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੋਕ ਆਪਣੇ ਕੰਮ ਧੰਦੇ ਲਈ ਕੰਧਾਂ ਟੱਪ ਕੇ ਸਕੱਤਰੇਤ ਅੰਦਰ ਦਾਖ਼ਲ ਹੁੰਦੇ ਦੇਖੇ ਗਏ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਿਸਾਨ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਹੈ, ਉਨ੍ਹਾਂ ਸਮੇਂ ਇਹ ਘਿਰਾਓ ਜਾਰੀ ਰਹੇਗਾ।