22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਿੱਖ ਪੈਰੋਕਾਰਾਂ ਨੇ ਪੈਂਫਲਿਟ ਵੰਡ ਰਹੇ ਮਸੀਹ ਭਾਈਚਾਰੇ ਦੇ ਪੈਰੋਕਾਰਾਂ ਨੂੰ ਵਾਪਸ ਮੋੜਿਆ

Ad Position 21
No active advertisement
ਅਜੀਤ ਡੈਸਕ 28-09-2025
ਸਿੱਧਵਾਂ ਬੇਟ, 27 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਬਾਅਦ ਦੁਪਹਿਰ ਉਸ ਸਮੇਂ ਮਾਹੌਲ ਕੁਝ ਤੱਤਾ ਹੋਇਆ ਵੇਖਣ ਨੂੰ ਮਿਲਿਆ ਜਦੋਂ ਪ੍ਰਭੂ ਯਿਸੂ ਮਸੀਹ ਦੇ 25-30 ਦੇ ਕਰੀਬ ਪੈਰੋਕਾਰ ਜਿਨ੍ਹਾਂ 'ਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ ਉਹ ਸਥਾਨਕ ਕਸਬੇ ਦੇ ਕਿਸ਼ਨਪੁਰਾ ਚੌਕ ਦੇ ਨਜ਼ਦੀਕ ਜਲੰਧਰ ਤੋਂ ਇਕ ਪ੍ਰਾਈਵੇਟ ਬੱਸ 'ਤੇ ਸਵਾਰ ਹੋ ਕੇ ਪਹੁੰਚ ਗਏ | ਉਨ੍ਹਾਂ ਨੇ ਇਹ ਬੱਸ ਚੌਕ ਤੋਂ ਕੁਝ ਗਜ਼ ਦੂਰੀ 'ਤੇ ਸਤਲੁਜ ਦਰਿਆ ਵਾਲੇ ਪਾਸੇ ਖੜ੍ਹੀ ਕਰ ਦਿੱਤੀ ਤੇ ਪ੍ਰਭੂ ਯਿਸੂ ਮਸੀਹ ਦੇ ਇਹ ਸਾਰੇ ਹੀ ਪੈਰੋਕਾਰ ਸਥਾਨਕ ਕਸਬੇ ਦੇ ਮੁੱਖ ਬਾਜ਼ਾਰ ਵਿਚ ਵੱਖ-ਵੱਖ ਗਰੁੱਪਾਂ ਰਾਹੀਂ ਜਲੰਧਰ ਸ਼ਹਿਰ ਵਿਖੇ ਇਸਾਈ ਧਰਮ ਦੇ ਮੁੱਖ ਪ੍ਰਚਾਰਕ ਡਾ. ਅੰਕੁਰ ਨਰੂਲਾ ਵਲੋਂ 23 ਤੋਂ 26 ਅਕਤੂਬਰ ਤੱਕ ਹੋਣ ਵਾਲੀ ਪ੍ਰਾਰਥਨਾ ਸਭਾ 'ਚ ਪੁੱਜਣ ਦੇ ਪੈਂਫਲਿਟ ਵੰਡਣ ਲੱਗ ਪਏ, ਜਿਨ੍ਹਾਂ ਦੀ ਭਿਣਕ ਕਸਬੇ ਦੇ ਸਿੱਖ ਪੈਰੋਕਾਰਾਂ ਨੂੰ ਲੱਗ ਗਈ | ਜਿਸ ਦੌਰਾਨ ਕਸਬੇ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਸਿੱਧੂ, ਪਿੰਡ ਦੀ ਮਹਿਲਾ ਸਰਪੰਚ ਸੰਦੀਪ ਕੌਰ ਸਿੱਧੂ ਦੇ ਪਤੀ ਬਲਕਾਰ ਸਿੰਘ ਲਾਡੀ, ਜਸਵੰਤ ਸਿੰਘ ਸੰਤਾ ਸਿੱਧੂ, ਰੋਬਿਨ ਸਿੱਧੂ, ਗੋਲੂ ਜੰਡੂ ਤੇ ਹੋਰ ਕਈ ਸਿੱਖ ਪੈਰੋਕਾਰ ਇਕੱਠੇ ਹੋ ਗਏ | ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਪੈਰੋਕਾਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ | ਪਹਿਲਾਂ ਤਾਂ ਉਹ ਕੁਝ ਸਵਾਲ ਕਰਨ ਲੱਗੇ ਕਿ ਸਾਡਾ ਕਿਸੇ ਧਰਮ ਨਾਲ ਕੋਈ ਵਿਰੋਧ ਨਹੀਂ ਪਰ ਬਾਅਦ 'ਚ ਉਨ੍ਹਾਂ ਨੇ ਬਾਜ਼ਾਰ ਵਿਚੋਂ ਚਲੇ ਜਾਣਾ ਹੀ ਆਪਣਾ ਭਲਾ ਸਮਝਿਆ ਤੇ ਉਹ ਤੁਰੰਤ ਉਸੇ ਬੱਸ 'ਚ ਸਵਾਰ ਹੋ ਕੇ ਵਾਪਸ ਜਲੰਧਰ ਵਾਲੇ ਪਾਸੇ ਚਲੇ ਗਏ | ਇਸ ਮੌਕੇ ਸਿੱਖ ਪੈਰੋਕਾਰਾਂ ਨੇ ਆਖਿਆ ਕਿ ਬਾਜ਼ਾਰਾਂ 'ਚ ਅਜਿਹਾ ਕੂੜ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਦ ਕਿ ਇਸ ਸੰਬੰਧੀ ਜਦੋਂ ਯਿਸੂ ਮਸੀਹ ਦੇ ਮੁੱਖ ਪੈਰੋਕਾਰ ਨੇ ਆਖਿਆ ਕਿ ਉਹ ਇਸ ਸਮੇਂ ਉਪਰੋਕਤ ਹੋਣ ਵਾਲੇ ਸਮਾਗਮਾਂ ਸੰਬੰਧੀ ਛਪਾਏ ਗਏ ਪੈਂਫਲਿਟ ਵੰਡਣ ਆਏ ਸੀ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਸੰਬੰਧੀ ਜਾਣੂ ਕਰਵਾਇਆ ਅਗਲੀ ਖ਼ਬਰ ਪਿੰਡ ਰਾਮਗੜ੍ਹ ਸਿਵੀਆਂ ਵਿਖੇ ਲੱਗੇ ਪੱਕੇ ਕਿਸਾਨ ਮੋਰਚੇ 'ਚ ਸ਼ਾਮਿਲ ਕਿਸਾਨ ਦੀ ਮੌਤ
Ad Position 24