22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਅਖਾੜਾ ਨਹਿਰ 'ਤੇ ਸੜਕ ਦਬਣ ਕਾਰਨ ਟਰਾਲਾ ਪਲਟਿਆ

Ad Position 21
No active advertisement
ਅਜੀਤ ਡੈਸਕ 28-09-2025
ਜਗਰਾਉਂ, 27 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਤੋਂ ਰਾਏਕੋਟ ਰੋਡ 'ਤੇ ਅਖਾੜਾ ਨਹਿਰ ਨੇੜੇ ਸੜਕ ਦਬਣ ਕਾਰਨ ਇਕ ਟਿੱਪਰ ਦੇ ਪਲਟਣ ਦਾ ਮਾਮਲਾ ਸਾਹਮਣੇ ਆਇਆ | ਟਿੱਪਰ ਚਾਲਕ ਜਾਫਰ ਮੁਹੰਮਦ ਵਾਲ-ਵਾਲ ਬਚ ਗਿਆ ਜਦਕਿ ਟਿੱਪਰ ਦਾ ਕਾਫ਼ੀ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਟਿੱਪਰ ਚਾਲਕ ਜਾਫਰ ਮੁਹੰਮਦ ਵਾਸੀ ਜਾਤੀਵਾਲ ਮਲੇਰਕੋਟਲਾ ਆਪਣੇ ਟਰਾਲੇ 'ਤੇ ਮਖੂ ਤੋਂ ਰੇਤ ਭਰਕੇ ਵਾਪਿਸ ਮਲੇਰਕੋਟਲਾ ਨੂੰ ਜਾ ਰਿਹਾ ਸੀ ਤਾਂ ਅਖਾੜਾ ਪੁਲ ਨੇੜੇ ਨਵੇਂ ਬਣ ਰਹੇ ਪੁਲ ਨੇੜੇ ਸੂਏ ਦੀ ਪਾਧੀਂ ਦਾ ਇਕ ਹਿੱਸਾ ਦਬਣ ਕਾਰਨ ਟਿੱਪਰ ਹਾਦਸੇ ਦਾ ਸ਼ਿਕਾਰ ਹੋ ਗਿਆ | ਲੋਕਾਂ ਨੇ ਬੜੀ ਮੁਸ਼ਕਿਲ ਨਾਲ ਟਾਕੀ ਤੋੜ ਕੇ ਡਰਾਈਵਰ ਨੂੰ ਬਾਹਰ ਕੱਢਿਆ |
Ad Position 22
No active advertisement
ਪਿਛਲੀ ਖ਼ਬਰ ਲੋਕ ਕਲਿਆਣ ਮੇਲੇ ਦਾ ਸੈਂਕੜੇ ਸਟਰੀਟ ਵੈਂਡਰਾਂ ਲਿਆ ਲਾਹਾ ਅਗਲੀ ਖ਼ਬਰ ਪਿੰਡ ਕੁਲਾਰ 'ਚ ਪਰਾਲੀ ਪ੍ਰਬੰਧਨ ਤੇ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
Ad Position 24