22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਲੋਕ ਕਲਿਆਣ ਮੇਲੇ ਦਾ ਸੈਂਕੜੇ ਸਟਰੀਟ ਵੈਂਡਰਾਂ ਲਿਆ ਲਾਹਾ

Ad Position 21
No active advertisement
ਅਜੀਤ ਡੈਸਕ 28-09-2025
ਮੁੱਲਾਂਪੁਰ-ਦਾਖਾ, 27 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੁੱਲਾਂਪੁਰ ਦਾਖਾ ਵਿਖੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਹਦਾਇਤਾਂ 'ਤੇ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਅਧੀਨ ਸ਼ਹਿਰੀ ਖੇਤਰ ਦੇ ਰੇਹੜੀ-ਫੜ੍ਹੀ ਵਾਲਿਆਂ ਨੂੰ ਸਬਸਿਡੀ ਕਰਜ਼ਾ ਮੁਹੱਈਆ ਕਰਵਾਉਣ ਲਈ ਮੁੱਲਾਂਪੁਰ-ਦਾਖਾ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਕਾਰਜ ਸਾਧਕ ਅਫ਼ਸਰ ਹੈਪੀ ਸਿੰਘ ਦੀ ਅਗਵਾਈ ਹੇਠ ਲਗਾਏ ਲੋਕ ਕਲਿਆਣ ਮੇਲੇ ਦਾ ਸੈਂਕੜੇ ਸਟਰੀਟ ਵੈਂਡਰਾਂ ਨੇ ਲਾਹਾ ਲਿਆ | ਇਸ ਪ੍ਰੋਗਰਾਮ ਤਹਿਤ ਸ਼ਹਿਰ ਅੰਦਰ ਰੇਹੜੀ-ਫੜ੍ਹੀ ਵਾਲਿਆਂ ਦੇ ਸਬਸਿਡੀ ਸਹਿਤ 15000/-, 25000/-ਅਤੇ 50000/- ਰੁਪਏ ਲੋਨ ਸਬੰਧੀ ਫਾਰਮ ਭਰਵਾਏ ਗਏ | ਕੈਂਪ ਵਿਚ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਵਲੋਂ ਸਟਰੀਟ ਵੈਂਡਰਾਂ ਨੂੰ ਲੋਨ ਸਬੰਧੀ ਜਾਣਕਾਰੀ ਵੰਡੀ ਗਈ | ਇਸ ਮੌਕੇ ਰੇਹੜੀ-ਫੜ੍ਹੀ ਵਾਲਿਆਂ ਨੂੰ ਸਵੈਨਿਧੀ ਸਮਰਿੱਧੀ ਸਕੀਮ ਨਾਲ ਜੋੜਨ ਦੇ ਨਾਲ ਡਿਜ਼ੀਟਲੀ ਐਕਟੀਵੇਟ ਕਰਕੇ ਉਨ੍ਹਾਂ ਨੂੰ ਕਿਊ ਆਰ ਕੋਡ ਵੀ ਦਿੱਤੇ ਗਏ | ਕੈਂਪ ਸਮੇਂ ਸਿਟੀ ਮਿਸ਼ਨ ਮੈਨੇਜਰ ਨਰਿੰਦਰਦੀਪ ਕੌਰ, ਗੁਰਤੇਜ ਸਿੰਘ, ਜੂਨੀਅਰ ਸਹਾਇਕ ਕਮ ਨੋਡਲ ਅਫ਼ਸਰ ਲਖਵਿੰਦਰ ਸਿੰਘ, ਕਲਰਕ ਕੁਲਵਿੰਦਰ ਸਿੰਘ, ਕਲਰਕ ਗੁਰਪ੍ਰੀਤ ਕੌਰ ਹੋਰਨਾਂ ਨੇ ਡਿਊਟੀ ਬਾਖੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਭਾਈ ਦਇਆ ਸਿੰਘ ਦੀ ਯਾਦ 'ਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਮਾਗਮ ਅਗਲੀ ਖ਼ਬਰ ਅਖਾੜਾ ਨਹਿਰ 'ਤੇ ਸੜਕ ਦਬਣ ਕਾਰਨ ਟਰਾਲਾ ਪਲਟਿਆ
Ad Position 24