ਚੌਂਕੀਮਾਨ, 27 ਸਤੰਬਰ (ਤੇਜਿੰਦਰ ਸਿੰਘ ਚੱਢਾ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀਅਗਵਾਈ ਅਧੀਨ ਐੱਨ.ਐੱਸ.ਐੱਸ. ਯੂਨਿਟ ਵਲੋਂ ਆਯੋਜਿਤ ਸੱਤ ਰੋਜ਼ਾ ਕੈਂਪ 'ਯੂਥ ਫ਼ਾਰ ਡਿਜ਼ੀਟਲ ਐਂਡ ਡਰੱਗ ਫ਼ਰੀ ਸੁਸਾਇਟੀ' ਵਿਸ਼ੇ 'ਤੇ ਆਯੋਜਿਤ ਕੀਤਾ ਗਿਆ | ਸਮਾਗਮ ਦੇ ਸਮਾਪਤੀ ਸਮਾਰੋਹ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਨ.ਐੱਸ.ਐੱਸ ਕੋਆਰਡੀਨੇਟਰ ਡਾ. ਪਰਵੀਨ ਗੋਇਲ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਸੋਨੀਆ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਮੁੱਖ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਕਿਹਾ | ਸਮਾਗਮ ਦੀ ਸ਼ੁਰੂਆਤ 'ਚ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਸੱਭਿਆਚਾਰਕ ਵੰਨਗੀਆਂ ਜਿਨ੍ਹਾਂ 'ਚ ਕਵਿਤਾ, ਭਾਸ਼ਣ ਤੇ ਲੋਕ ਗੀਤਾਂ ਦੇ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕੀਤਾ | ਵਲੰਟੀਅਰ ਹਰਸ਼ਦੀਪ ਕੌਰ ਨੇ ਸੱਤ ਰੋਜ਼ਾ ਕੈਂਪ ਦੀ ਰਿਪੋਰਟ ਨੂੰ ਵਿਸਤਿ੍ਤ ਰੂਪ 'ਚ ਸਪੱਸ਼ਟ ਕੀਤਾ | ਐੱਨ.ਐੱਸ.ਐੱਸ. ਕੋਆਰਡੀਨੇਟਰ ਨੇ ਵਲੰਟੀਅਰਾਂ ਨੂੰ ਮੁਖਾਤਿਬ ਹੁੰਦਿਆਂ ਸਮੂਹ ਵਲੰਟੀਅਰਾਂ ਨੂੰ ਕੈਂਪ ਨੂੰ ਸੁਚਾਰੂ ਰੂਪ ਵਿਚ ਸੰਪੂਰਨ ਕਰਨ ਲਈ ਵਧਾਈ ਦਿੱਤੀ | ਉਨ੍ਹਾਂ ਐੱਨ.ਐੱਸ.ਐੱਸ. ਦੇ ਮਾਟੋ, ਸਾਂਝੀਵਾਲਤਾ, ਰਾਸ਼ਟਰ ਨਿਰਮਾਣ ਵਿਚ ਨਿੱਜੀ ਪੱਧਰ 'ਤੇ ਯੋਗਦਾਨ ਦੇਣ ਲਈ ਯੁਵਾ ਪੀੜ੍ਹੀ ਨੂੰ ਉਤਸ਼ਾਹਿਤ ਕੀਤਾ | ਉਨ੍ਹਾਂ ਸਮੂਹ ਵਲੰਟੀਅਰਾਂ ਨੂੰ ਮਾਈ ਭਾਰਤ ਪੋਰਟਲ 'ਤੇ ਰਜਿਸਰਟਡ ਕਰਵਾਇਆ | ਡਾ. ਸੋਨੀਆ ਸ਼ਰਮਾ ਨੇ ਵਲੰਟੀਅਰਾਂ ਨੂੰ 'ਸੇਵਾ' ਦੀ ਮਹਤੱਤਾ ਤੋਂ ਜਾਣੂੰ ਕਰਵਾਇਆ | ਇਸ ਮੌਕੇ ਪਵਨਤੂਰ ਅਤੇ ਅਸ਼ਨੂਰ ਕੌਰ ਬੈਸਟ ਵਲੰਟੀਅਰ ਚੁਣੀਆਂ ਗਈਆਂ | 'ਗਰੀਨ ਫਿਊਚਰ ਐਂਡ ਕਲੀਨ ਫਿਊਚਰ' ਵਿਸ਼ੇ 'ਤੇ ਆਯੋਜਿਤ ਪੋਸਟਰ ਮੇਕਿੰਗ ਮੁਕਾਬਲਿਆਂ 'ਚ ਆਰਾਧਿਆ ਗੁਪਤਾ ਨੇ ਪਹਿਲਾ, ਭਵਨਪ੍ਰੀਤ ਕੌਰ ਨੇ ਦੂਸਰਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | 'ਯੂਥ ਆਫ ਡਿਜ਼ੀਟਲ ਇੰਡੀਆ' ਵਿਸ਼ੇ 'ਤੇ ਕਰਵਾਏ ਭਾਸ਼ਣ ਮੁਕਾਬਲਿਆਂ ਵਿਚ ਸ਼੍ਰੇਆ ਸ਼ਰਮਾ ਨੇ ਪਹਿਲਾ, ਇੰਦਰਪ੍ਰੀਤ ਨੇ ਦੂਸਰਾ ਅਤੇ ਅਸ਼ਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | 'ਤਕਨਾਲੋਜੀ ਫ਼ਾਰ ਪ੍ਰੋਗ੍ਰੈਸ਼ਨ ਨਾਟ ਫ਼ਾਰ ਐਡਿਕਸ਼ਨ' ਵਿਸ਼ੇ 'ਤੇ ਆਯੋਜਿਤ ਕਵਿਤਾ ਉਚਾਰਨ ਮੁਕਾਬਲਿਆਂ ਵਿਚ ਭਵਨਪ੍ਰੀਤ ਕੌਰ ਨੇ ਪਹਿਲਾ, ਅਸ਼ਨੂਰ ਕੌਰ ਨੇ ਦੂਸਰਾ ਅਤੇ ਆਰਾਧਿਆ ਗੁਪਤਾ ਨੇ ਤੀਸਰਾ ਸਥਾਨ ਹਾਸਲ ਕੀਤਾ | ਸੰਸਥਾ ਵਲੋਂ ਸਮੂਹ ਮਹਿਮਾਨਾਂ ਨੂੰ ਸਨਮਾਨ ਚਿੰਨ ਨਾਲ ਨਿਵਾਜਿਆ ਗਿਆ | ਪਿ੍ੰਸੀਪਲ ਨੇ ਮੁੱਖ ਬਲਾਰਿਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸੀਨੀਅਰ ਪ੍ਰੋਫੈਸਰ ਡਾ: ਨਵਦੀਪ ਕੌਰ ਵੀ ਹਾਜ਼ਰ ਸਨ | ਮੰਚ ਸੰਚਾਲਕ ਦੀ ਭੂਮਿਕਾ ਡਾ. ਇੰਦਰਜੀਤ ਕੌਰ ਨੇ ਬਾਖੂਬੀ ਨਿਭਾਈ | ਸਮਾਗਮ ਦਾ ਸਮਾਪਤੀ ਪ੍ਰੋਗਰਾਮ ਅਫ਼ਸਰ ਡਾ: ਇੰਦਰਜੀਤ ਕੌਰ, ਡਾ: ਅਮਨਦੀਪ ਕੌਰ ਅਤੇ ਪ੍ਰੋ. ਗੁਰਜੀਤ ਸਿੰਘ ਦੀ ਨਿਗਰਾਨੀ ਅਧੀਨ ਸਫ਼ਲ ਰਿਹਾ |