ਰਾਏਕੋਟ, 27 ਸਤੰਬਰ (ਬਲਵਿੰਦਰ ਸਿੰਘ ਲਿੱਤਰ)- ਏ.ਐੱਸ.ਆਈ ਹਰਪ੍ਰੀਤ ਸਿੰਘ ਥਾਣਾ ਸਿਟੀ ਰਾਏਕੋਟ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਲੇਬਰ ਚੌਂਕ ਰਾਏਕੋਟ ਵਿਖੇ ਮੌਜੂਦ ਸੀ ਤਾਂ ਸੰਦੀਪ ਸਿੰਘ ਉਰਫ਼ ਭੀਮਾ ਪੁੱਤਰ ਸਵ: ਸੁਖਵਿੰਦਰ ਸਿੰਘ ਵਾਸੀ ਤਲਵੰਡੀ ਰਾਏ ਥਾਣਾ ਸਦਰ ਰਾਏਕੋਟ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮਾਲਕ ਵਿਨੋਦ ਕੁਮਾਰ ਦੀ ਪਤਨੀ ਪਿ੍ਆ ਵਰਮਾ ਨੂੰ ਕਰੀਬ ਸ਼ਾਮ 4 ਵਜੇ ਸਕੂਟਰੀ ਐਕਟਿਵਾ 'ਤੇ ਉਨ੍ਹਾਂ ਦੇ ਘਰ ਈਦਗਾਹ ਰੋਡ ਨੇੜੇ ਪੰਚਮੁਖੀ ਮੰਦਰ ਰਾਏਕੋਟ ਵਿਖੇ ਛੱਡਣ ਲਈ ਜਾ ਰਿਹਾ ਸੀ ਤਾਂ ਅਚਾਨਕ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿੱਛਿਓਾ ਪਿ੍ਆ ਵਰਮਾ ਦੇ ਗਲ 'ਚ ਪਾਈ ਸੋਨੇ ਦੀ ਚੇਨ ਨੂੰ ਝਪਟ ਮਾਰ ਕੇ ਖੋਹਣ ਲੱਗੇ ਤਾਂ ਸੋਨੇ ਦੀ ਚੇਨ ਟੁੱਟ ਗਈ, ਕੁਝ ਹਿੱਸੇ ਉਨ੍ਹਾਂ ਨਾ-ਮਾਲੂਮ ਵਿਅਕਤੀ ਨੇ ਝਪਟ ਮਾਰ ਕੇ ਖੋਹ ਲਿਆ | ਉਕਤ ਨੌਜਵਾਨ ਬੱਸ ਸਟੈਂਡ ਰਾਏਕੋਟ ਵੱਲ ਨੂੰ ਮੋਟਰਸਾਈਕਲ 'ਤੇ ਫਰਾਰ ਹੋ ਗਏ, ਜਿਨ੍ਹਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ | ਕਾਬੂ ਕੀਤੇ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਗੁਰਦੇਵ ਸਿੰਘ ਵਾਸੀ ਭਦੌੜ ਵਜੋਂ ਹੋਈ, ਜਿਸ ਕੋਲੋਂ ਖੋਹ ਕੀਤੀ ਸੋਨੇ ਦੀ ਚੇਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਕਾਬੂ ਕੀਤਾ ਗਿਆ, ਜਦਕਿ ਦੂਜਾ ਸਾਥੀ ਕਿੰਦੀ ਵਾਸੀ ਭਦੌੜ ਭੱਜਣ ਵਿਚ ਕਾਮਯਾਬ ਰਿਹਾ | ਐੱਸ.ਐੱਚ.ਓ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਾਬੂ ਕੀਤਾ ਨੌਜਵਾਨ ਗੁਰਪ੍ਰੀਤ ਸਿੰਘ ਉਰਫ਼ ਗੋਰਾ, ਜੋ ਨਸ਼ਾ ਤਸਕਰੀ ਦੇ ਦੋਸ਼ ਤਹਿਤ 10 ਸਾਲ ਦੀ ਸਜ਼ਾ ਕੱਟ ਰਿਹਾ ਸੀ, ਜੋ ਕਿ 54 ਦਿਨਾਂ ਦੀ ਪੈਰੋਲ ਉੱਪਰ ਜੇਲ੍ਹ ਤੋਂ ਬਾਹਰ ਆਇਆ ਹੈ | ਜਿਸ ਨੇ ਮਿਤੀ 05-10-2025 ਨੂੰ ਪੈਰੋਲ ਕੱਟ ਕੇ ਵਾਪਸ ਜੇਲ੍ਹ ਜਾਣਾ ਸੀ | ਉਕਤ ਗੁਰਪ੍ਰੀਤ ਸਿੰਘ ਉਰਫ ਗੋਰਾ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਚੋਰੀ ਦੇ ਕੁੱਲ 13 ਵੱਖ-ਵੱਖ ਮੁਕੱਦਮੇ ਦਰਜ ਹਨ, ਜਿਸ ਕਰਕੇ ਮੁਕੱਦਮੇ ਵਿਚ ਵਾਰ-ਵਾਰ ਜ਼ੁਰਮ ਕਰਨ ਸਬੰਧੀ ਧਾਰਾ 111 ਬੀ.ਐੱਨ.ਐਸ ਦਾ ਵਾਧਾ ਕੀਤਾ ਗਿਆ |