22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਗਰਮੀ ਤੇ ਹੁੰਮਸ ਵਧਣ ਨਾਲ 14000 ਮੈਗਾਵਾਟ 'ਤੇ ਪੁੱਜੀ ਬਿਜਲੀ ਦੀ ਮੰਗ ਮੰਗ ਵਧਣ ਨਾਲ ਪਾਵਰਕਾਮ 'ਤੇ ਵੀ ਵਧਿਆ ਦਬਾਅ <br/>

Ad Position 21
No active advertisement
ਅਜੀਤ ਡੈਸਕ 28-09-2025
ਜਲੰਧਰ, 27 ਸਤੰਬਰ (ਸ਼ਿਵ)-ਇਸ ਵਾਰ ਭਾਰੀ ਬਾਰਸ਼ ਪੈਣ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੇ ਹੰੁਮ੍ਹਸ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ ਤੇ ਹੜ੍ਹਾਂ ਤੋਂ ਪਹਿਲਾਂ ਜਿੱਥੇ ਬਿਜਲੀ ਦੀ ਮੰਗ 15000 ਮੈਗਾਵਾਟ ਪਾਰ ਕਰ ਗਈ ਸੀ ਤਾਂ ਹੁਣ ਹੜ੍ਹਾਂ ਤੋਂ ਬਾਅਦ ਵੀ ਹੰੁਮ੍ਹਸ ਤੇ ਗਰਮੀ ਵਿਚ ਭਾਰੀ ਵਾਧਾ ਹੋਣ ਨਾਲ ਬਿਜਲੀ ਦੀ ਮੰਗ 14000 ਮੈਗਾਵਾਟ ਤੱਕ ਪੁੱਜ ਗਈ ਹੈ | ਉਂਜ ਮਾਹਿਰਾਂ ਦਾ ਕਹਿਣਾ ਸੀ ਕਿ ਕੁੱਝ ਸਮੇਂ ਤੋਂ ਮੌਸਮ ਵਿਚ ਕਾਫੀ ਬਦਲਾਅ ਹੋ ਰਿਹਾ ਹੈ ਤੇ ਹੁਣ ਪਹਿਲਾਂ ਨਾਲੋਂ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਠੰਢ ਦਾ ਸਮਾਂ ਵੀ ਕਾਫੀ ਘੱਟ ਰਿਹਾ ਹੈ ਜਿਸ ਕਰਕੇ ਇਨ੍ਹਾਂ ਦਿਨਾਂ ਵਿਚ ਵੀ ਬਿਜਲੀ ਦੀ ਜ਼ਿਆਦਾ ਮੰਗ ਵਧ ਰਹੀ ਹੈ | ਸਨਿਚਰਵਾਰ ਨੂੰ ਬਿਜਲੀ ਦੀ ਮੰਗ ਸ਼ਾਮ 4 ਵਜੇ 14000 ਮੈਗਾਵਾਟ ਦਰਜ ਕੀਤੀ ਗਈ ਸੀ | ਬਿਜਲੀ ਮਾਹਿਰਾਂ ਮੁਤਾਬਕ ਪਿਛਲੇ ਸਾਲ ਵੀ ਇਨ੍ਹਾਂ ਦਿਨਾਂ ਵਿਚ ਵੀ ਬਿਜਲੀ ਦੀ ਮੰਗ ਵਿਚ ਜ਼ਿਆਦਾ ਫ਼ਰਕ ਨਹੀਂ ਸੀ ਪਰ ਮਾਹਿਰਾਂ ਦਾ ਕਹਿਣਾ ਸੀ ਕਿ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ ਵਿਚ ਵੀ ਇਸ ਵਾਰ ਭਾਰੀ ਬਾਰਸ਼ਾਂ ਹੋਈਆਂ ਹਨ ਪਰ ਅਜੇ ਤੱਕ ਮੌਸਮ ਵਿਚ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ | ਨਵੇਂ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਇਸ ਵੇਲੇ ਚਾਹੇ ਖੇਤੀ ਖੇਤਰ ਵਿਚ ਬਿਜਲੀ ਦੀ ਜ਼ਿਆਦਾ ਮੰਗ ਨਹੀਂ ਹੈ ਪਰ ਘਰੇਲੂ ਖੇਤਰ ਵਿਚ ਬਿਜਲੀ ਇਨ੍ਹਾਂ ਦਿਨਾਂ ਵਿਚ ਵੀ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ | ਗਰਮੀ ਅਤੇ ਹੰੁਮ੍ਹਸ ਦਾ ਹੀ ਅਸਰ ਹੈ ਕਿ ਇਸ ਵੇਲੇ ਏ. ਸੀ. ਦੀ ਖਪਤ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆ ਸਕੀ ਹੈ ਤੇ ਹੁਣ ਏ. ਸੀ. ਵੀ ਪੂਰੀ ਸਮਰਥਾ ਨਾਲ ਚੱਲਦੇ ਨਜ਼ਰ ਆ ਰਹੇ ਹਨ | ਜਦੋਂ ਹੜ੍ਹਾਂ ਨੇ ਸੂਬੇ ਵਿਚ ਭਿਆਨਕ ਤਬਾਹੀ ਮਚਾਈ ਸੀ ਤਾਂ ਹੜ੍ਹ ਪੀੜਤ ਇਲਾਕਿਆਂ ਵਿਚ ਬਿਜਲੀ ਪੂਰੀ ਤਰ੍ਹਾਂ ਬੰਦ ਕਰਨੀ ਪਈ ਸੀ ਤੇ ਉਸ ਸਮੇਂ ਦੌਰਾਨ ਬਿਜਲੀ ਦੀ ਮੰਗ ਵਿਚ ਭਾਰੀ ਕਮੀ ਆ ਗਈ ਸੀ | ਪਾਵਰਕਾਮ ਨੂੰ ਕਈ ਬਿਜਲੀ ਥਰਮਲ ਪਲਾਂਟ ਵਿਚ ਯੂਨਿਟਾਂ ਨੂੰ ਬੰਦ ਕਰਨਾ ਪਿਆ ਸੀ | ਇਸ ਵੇਲੇ ਪਾਵਰਕਾਮ ਵਲੋਂ ਚਾਹੇ ਕਾਫੀ ਯਤਨ ਕੀਤੇ ਜਾ ਰਹੇ ਹਨ ਕਿ ਖਪਤਕਾਰਾਂ ਨੂੰ ਬਿਨਾਂ ਕੱਟ ਬਿਜਲੀ ਸਪਲਾਈ ਜਾਰੀ ਰੱਖੀ ਜਾਵੇ ਪਰ ਗਰਮੀ ਕਰਕੇ ਕਈ ਥਾਵਾਂ 'ਤੇ ਮਾਮੂਲੀ ਕੱਟਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ | ਮੌਸਮ ਦੇ ਮਾਹਿਰਾਂ ਮੁਤਾਬਕ ਮੌਸਮ ਵਿਚ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਬਦਲਾਅ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਆਸ ਹੈ | ਉਂਜ ਅਕਤੂਬਰ ਮਹੀਨੇ ਤੋਂ ਪਾਵਰਕਾਮ ਵਲੋਂ ਜਦੋਂ ਬਿਜਲੀ ਵਾਧੂ ਹੋ ਜਾਂਦੀ ਹੈ ਤਾਂ ਉਸ ਵੇਲੇ ਵਾਧੂ ਬਿਜਲੀ ਦੀ ਪਾਵਰਕਾਮ ਵਲੋਂ ਇੱਕ ਤਾਂ ਬੈਂਕਿੰਗ ਪ੍ਰਣਾਲੀ ਰਾਹੀਂ ਗਰਮੀਆਂ ਵਿਚ ਦੂਜੇ ਰਾਜਾਂ ਤੋਂ ਲਈ ਗਈ ਬਿਜਲੀ ਨੂੰ ਮੋੜਨ ਦਾ ਕੰਮ ਹੁੰਦਾ ਹੈ ਸਗੋਂ ਵਾਧੂ ਬਿਜਲੀ ਦੀ ਵਿੱਕਰੀ ਵੀ ਕੀਤੀ ਜਾਂਦੀ ਹੈ ਕਿਉਂਕਿ ਅਕਤੂਬਰ ਤੋਂ ਪਾਵਰਕਾਮ ਕੋਲ ਬਿਜਲੀ ਦੀ ਮੰਗ ਕਾਫੀ ਹੇਠਾਂ ਡਿਗ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਗੱਡੀ 'ਚੋਂ ਭਾਰੀ ਮਾਤਰਾ 'ਚ ਨਾਜਾਇਜ਼ ਦੇਸ਼ੀ ਸ਼ਰਾਬ ਬਰਾਮਦ ਅਗਲੀ ਖ਼ਬਰ ਐਕਟਿਵਾ ਸਵਾਰ ਔਰਤ ਦੀ ਚੇਨ ਖੋਹਣ ਵਾਲਾ ਲੁਟੇਰਾ ਕਾਬੂ, ਸਾਥੀ ਫ਼ਰਾਰ
Ad Position 24