ਐਸ.ਆਈ.ਐਮ.ਏ.ਟੀ.ਐਸ. ਇੰਜੀਨੀਅਰਿੰਗ ਦੇ ਵਿਦਿਆਰਥੀ ਵਿਦੇਸ਼ਾਂ ’ਚ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ’ਚ ਲੈਣਗੇ ਹਿੱਸਾ
ਜਲੰਧਰ, 21 ਨਵੰਬਰ (ਅਜੀਤ ਬਿਊਰੋ)-ਐਸ. ਆਈ.
ਜਲੰਧਰ, 21 ਨਵੰਬਰ (ਅਜੀਤ ਬਿਊਰੋ)-ਐਸ.ਆਈ.ਐਮ.ਏ.ਟੀ.ਐਸ. ਇੰਜੀਨੀਅਰਿੰਗ, ‘ਸਵੇਥਾ ਇੰਸਟੀਚਿਊਟ ਆਫ਼ ਮੈਡੀਕਲ ਐਂਡ ਟੈਕਨੀਕਲ ਸਾਇੰਸਜ਼’ (ਐਸ. ਆਈ. ਐਮ. ਏ. ਟੀ. ਐਸ.) ਦੇ 35 ਵਿਦਿਆਰਥੀ ਅੰਤਰਰਾਸ਼ਟਰੀ ਵਿਦਿਆਰਥੀ ਐਕਸਚੇਂਜ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਵਿਦੇਸ਼ ਜਾਣਗੇ। ਇਹ ਵਿਦਿਆਰਥੀ ਜਰਮਨੀ ਦੀ ਐਲਬਸਟੈਡ-ਸਿਗਮਾਰਿੰਗਨ ਯੂਨੀਵਰਸਿਟੀ, ਬਰਤਾਨੀਆ ਦੀ ਟੀਸਾਈਡ ਯੂਨੀਵਰਸਿਟੀ, ਦੁਬਈ ਦੀ ਕਰਟਿਨ ਯੂਨੀਵਰਸਿਟੀ ਅਤੇ ਮਲੇਸ਼ੀਆ ਦੀ ਯੂਨੀਵਰਸਿਟੀ ਕੁਆਲਾਲੰਪੁਰ ਵਿਚ ਜਾਣਗੇ। ਇਸ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮ ਤਹਿਤ ਵਿਦਿਆਰਥੀ ਦੁਬਈ ਦੀ ਕਰਟਿਨ ਯੂਨੀਵਰਸਿਟੀ ਵਲੋਂ ਕਰਵਾਈ ਜਾ ਰਹੀ ਆਈ.ਈ.ਈ.ਈ. ਅੰਤਰਰਾਸ਼ਟਰੀ ਕਾਨਫਰੰਸ ਵਿਚ ਆਪਣੀ ਖੋਜ ਵੀ ਪੇਸ਼ ਕਰਨਗੇ। ਇਸ ਨਾਲ ਉਨ੍ਹਾਂ ਨੂੰ ਆਪਣੇ ਖੋਜ ਕਾਰਜ ਤੇ ਨਵੀਆਂ ਕਾਢਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪੇਸ਼ ਕਰਨ ਦਾ ਮੌਕਾ ਮਿਲੇਗਾ। ਇਹ ਪਹਿਲਕਦਮੀਆਂ ਐਸ.ਆਈ.ਐਮ.ਏ.ਟੀ.ਐਸ. ਇੰਜੀਨੀਅਰਿੰਗ ਦੀ ਅੰਤਰਰਾਸ਼ਟਰੀ ਸਿੱਖਿਆ, ਪੜ੍ਹਾਈ ’ਚ ਉੱਚ ਮਿਆਰ ਤੇ ਦੁਨੀਆ ਭਰ ਦੀਆਂ ਸੰਸਥਾਵਾਂ ਨਾਲ ਮਿਲ ਕੇ ਖੋਜ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਇਸ ਨਾਲ ਵਿਦਿਆਰਥੀਆਂ ਦੀ ਤਕਨੀਕੀ ਯੋਗਤਾ ਵਧੇਗੀ, ਉਨ੍ਹਾਂ ਨੂੰ ਵਿਦੇਸ਼ਾਂ ’ਚ ਪੜ੍ਹਾਈ ਤੇ ਕੰਮ ਕਰਨ ਦਾ ਤਜਰਬਾ ਮਿਲੇਗਾ ਅਤੇ ਭਵਿੱਖ ਵਿਚ ਰੁਜ਼ਗਾਰ ਦੇ ਹੋਰ ਵਧੀਆ ਮੌਕੇ ਮਿਲਣਗੇ।