21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੰਜਾਬ ਦੇ ਕਈ ਹੋਰ ਅਧਿਕਾਰੀਆਂ ਲਈ ਵੀ ਵਿਚੋਲੇ ਵਜੋਂ ਕੰਮ ਕਰਦਾ ਸੀ ਕ੍ਰਿਸ਼ਨੂ ਸ਼ਾਰਦਾ-ਈ. ਡੀ. ਪੀ.ਐੱਮ.ਐੱਲ.ਏ. ਅਦਾਲਤ ਵਿਚ ਦਾਖ਼ਲ ਚਾਰਜਸ਼ੀਟ ’ਚ ਖ਼ੁਲਾਸਾ

ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

Ad Position 21
No active advertisement
ਅਜੀਤ ਡੈਸਕ 22-11-2026
ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਦਾ ਕਥਿਤ ਸਹਿਯੋਗੀ ਕ੍ਰਿਸ਼ਨੂ ਸ਼ਾਰਦਾ ਸਿਰਫ਼ ਭੁੱਲਰ ਲਈ ਹੀ ਨਹੀਂ, ਸਗੋਂ ਪੰਜਾਬ ਦੇ ਕਈ ਹੋਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਲਈ ਵੀ ਵਿਚੋਲੇ ਵਜੋਂ ਕੰਮ ਕਰਦਾ ਸੀ। ਈ.ਡੀ. ਅਨੁਸਾਰ ਉਹ ਸਰਕਾਰੀ ਮਹਿਕਮਿਆਂ ਵਿਚ ਆਪਣੇ ਸੰਪਰਕਾਂ ਦੀ ਵਰਤੋਂ ਕਰਕੇ ਪੈਸੇ ਲੈ ਕੇ ਤਬਾਦਲੇ, ਤਾਇਨਾਤੀਆਂ, ਨੰਬਰਦਾਰੀ ਅਤੇ ਜ਼ਮੀਨੀ ਮਾਮਲਿਆਂ ਸਮੇਤ ਹੋਰ ਸਰਕਾਰੀ ਕੰਮ ਕਰਵਾਉਣ ਵਿਚ ਵਿਚੋਲਗੀ ਕਰਦਾ ਸੀ। ਇਹ ਖੁਲਾਸੇ ਈ.ਡੀ ਵਲੋਂ ਚੰਡੀਗੜ੍ਹ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿਚ ਕ੍ਰਿਸ਼ਨੂ ਸ਼ਾਰਦਾ ਖ਼ਿਲਾਫ਼ ਦਾਖ਼ਲ ਕੀਤੀ ਚਾਰਜਸ਼ੀਟ ਵਿਚ ਕੀਤੇ ਗਏ ਹਨ। ਈ.ਡੀ. ਦੀ ਜਾਂਚ ਅਨੁਸਾਰ ਸਾਲ 2013 ਤੋਂ 2025 ਦੌਰਾਨ ਕ੍ਰਿਸ਼ਨੂ ਸ਼ਾਰਦਾ ਅਤੇ ਉਸ ਦੀ ਪਤਨੀ ਦੇ ਅੱਠ ਬੈਂਕ ਅਤੇ ਡਾਕਖ਼ਾਨਾ ਖਾਤਿਆਂ ਵਿਚ ਕੁੱਲ 1 ਕਰੋੜ 62 ਹਜ਼ਾਰ 178 ਰੁਪਏ ਜਮ੍ਹਾਂ ਹੋਏ। ਇਨ੍ਹਾਂ ਖਾਤਿਆਂ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਇਆ ਕਿ ਸਾਲ 2023 ਤੋਂ ਪਹਿਲਾਂ ਸਿਰਫ਼ 14 ਲੱਖ 30 ਹਜ਼ਾਰ 130.35 ਰੁਪਏ ਜਮ੍ਹਾਂ ਹੋਏ ਸਨ, ਜਦਕਿ 2023 ਤੋਂ ਬਾਅਦ 86 ਲੱਖ 32 ਹਜ਼ਾਰ 48 ਰੁਪਏ ਜਮ੍ਹਾਂ ਹੋਏ, ਜਿਨ੍ਹਾਂ ਵਿਚ 58 ਲੱਖ 85 ਹਜ਼ਾਰ 500 ਰੁਪਏ ਨਕਦ ਜਮ੍ਹਾਂ ਕਰਵਾਏ ਗਏ ਸਨ। ਭੁੱਲਰ ਦੇ ਵਕੀਲ ਨੂੰ ਚਾਰਜਸ਼ੀਟ ਦੀ ਕਾਪੀ ਦੇਣ ਤੋਂ ਇਨਕਾਰ ਦੂਜੇ ਪਾਸੇ, ਚੰਡੀਗੜ੍ਹ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ ਅਦਾਲਤ ਵਿਚ ਸੁਣਵਾਈ ਦੌਰਾਨ ਹਵਾਲਾ ਰਾਸ਼ੀ ਮਾਮਲੇ ਦੇ ਸਹਿ-ਮੁਲਜ਼ਮ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਵਕੀਲ ਵਲੋਂ ਕ੍ਰਿਸ਼ਨੂ ਸ਼ਾਰਦਾ ਖ਼ਿਲਾਫ਼ ਦਾਖ਼ਲ ਪ੍ਰੋਸੀਕਿਊਸ਼ਨ ਕੰਪਲੇਂਟ ਦੀ ਕਾਪੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ, ਜਿਸ ਨੂੰ ਅਦਾਲਤ ਨੇ ਮਨਜ਼ੂਰ ਨਹੀਂ ਕੀਤਾ। ਈ.ਡੀ. ਦੇ ਵਿਸ਼ੇਸ਼ ਵਕੀਲ ਨੇ ਦਲੀਲ ਦਿੱਤੀ ਕਿ ਭੁੱਲਰ ਖ਼ਿਲਾਫ਼ ਜਾਂਚ ਹਾਲੇ ਜਾਰੀ ਹੈ ਅਤੇ ਇਸ ਪੜਾਅ ’ਤੇ ਚਾਰਜਸ਼ੀਟ ਦੀ ਕਾਪੀ ਦੇਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਦਸੰਬਰ ਨੂੰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਜਾਗਰੂਕ ਕੀਤਾ ਜਾਵੇਗਾ-ਝੱਬਰ ਸ਼੍ਰੋਮਣੀ ਕਮੇਟੀ... ਅਗਲੀ ਖ਼ਬਰ ਕੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਗਣਿਤ ਵਿਗਾੜ ਸਕਦਾ ਹੈ ਸਿਆਸੀ ਵਫ਼ਾਦਾਰੀਆਂ ਬਦਲਣ ਦਾ ਦੌਰ ਕੀ ਦਲ ਬਦਲੀ ਕਰਨ ਵਾਲੇ ਆਗੂ ਪ...
Ad Position 24