22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਅੱਜ ਦੀ ਆੜ੍ਹਤੀ ਚੇਤਨਾ ਕਾਨਫ਼ਰੰਸ 'ਚ ਸ਼ਮੂਲੀਅਤ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 28-09-2025
ਸਿੱਧਵਾਂ ਬੇਟ, 27 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਨਾਲ ਸੰਬੰਧਿਤ ਸਮੂਹ ਆੜ੍ਹਤੀ ਵੀਰਾਂ ਵਲੋਂ ਜਗਰਾਉਂ ਵਿਖੇ 28 ਸਤੰਬਰ ਨੂੰ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਆੜ੍ਹਤੀ ਚੇਤਨਾ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਲਈ ਇਕ ਅਹਿਮ ਮੀਟਿੰਗ ਸਥਾਨਕ ਕਸਬੇ ਦੇ ਆੜ੍ਹਤੀ ਸੁਰੇਸ਼ ਕੁਮਾਰ ਗਰਗ ਦੇ ਗ੍ਰਹਿ ਵਿਖੇ ਕੀਤੀ ਗਈ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨੱਈਆ ਕੁਮਾਰ ਬਾਂਕਾ ਵਲੋਂ ਇਲਾਕੇ ਦੇ ਸਮੂਹ ਆੜ੍ਹਤੀ, ਮੁਨੀਮ ਅਤੇ ਲੇਬਰ ਨੂੰ ਸੱਦਾ ਦਿੰਦੇ ਹੋਏ ਇਸ ਕਾਨਫ਼ਰੰਸ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਲਈ ਆਖਿਆ ਗਿਆ | ਇਕੱਤਰ ਸਮੂਹ ਆੜ੍ਹਤੀ ਵੀਰਾਂ ਵਲੋਂ ਵੀ ਸੂਬਾ ਪੱਧਰੀ ਰੈਲੀ ਵਿਚ ਹੁੰਮ-ਹੁਮਾ ਕੇ ਪਹੁੰਚਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਸੁਰੇਸ਼ ਕੁਮਾਰ ਗਰਗ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਸੈਕਟਰੀ ਜਤਿੰਦਰ ਸਿੰਘ ਚਚਰਾੜੀ, ਬੂਟਾ ਗਰੇਵਾਲ, ਸੁਭਾਸ਼ ਮਿੱਤਲ, ਹਰੀ ਓਮ ਮਿੱਤਲ, ਕੁਨਾਲ ਬਾਂਸਲ, ਸਰਪੰਚ ਅਵਤਾਰ ਸਿੰਘ ਤਿਹਾੜਾ, ਹਰਮਨ ਸਿੰਘ, ਇੰਦਰਜੀਤ ਸਿੰਘ ਗਿੱਲ, ਚੇਤਨ ਗੋਇਲ, ਰੌਬਿਨ ਗੋਇਲ, ਦਵਿੰਦਰ ਸਿੰਘ ਜਨੇਤਪੁਰਾ, ਬਿੱਟੂ ਭੈਣੀ, ਇੰਦਰਜੀਤ ਸਿੰਘ ਲੋਧੀਵਾਲ, ਗੁਰਮੀਤ ਸਿੰਘ ਅੱਬੂਪੁਰਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮੇਲੇ 'ਚ ਮੁਕਾਬਲਿਆਂ ਦੇ ਜੇਤੂਆਂ ਨੂੰ ਦਿੱਤੇ ਗਏ ਇਨਾਮ <br/> ਅਗਲੀ ਖ਼ਬਰ ਭਾਰਤ ਵਲੋਂ ਪ੍ਰਕਾਸ਼ ਪੁਰਬ ਮੌਕੇ ਜਥਾ ਭੇਜਣ ਤੋਂ ਇਨਕਾਰ ਕਰਨ ਦੇ ਬਾਵਜੂਦ ਪਾਕਿ ਨੇ ਜਥੇ ਲਈ ਜਾਰੀ ਕੀਤੀ ਸਮਾਂ-ਸੂਚੀ <b...
Ad Position 24