ਅਹਿਮਦਗੜ੍ਹ, 27 ਸਤੰਬਰ (ਰਵਿੰਦਰ ਪੁਰੀ)-ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਈਸ ਮਿਲਰਜ਼ ਐਸੋ. ਪੰਜਾਬ ਵਲੋਂ ਵੀ ਅਹਿਮ ਭੂਮਿਕਾ ਨਿਭਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਥੇਬੰਦੀ ਵਲੋਂ 15 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ¢ ਸੂਬਾ ਪ੍ਰਧਾਨ ਗਿਆਨ ਚੰਦ ਭਾਰਦਵਾਜ, ਮੀਤ ਪ੍ਰਧਾਨ ਬਲਵਿੰਦਰ ਸਿੰਘ ਔਲਖ ਧੂਰੀ ਦੀ ਅਗਵਾਈ ਹੇਠ ਜਥੇਬੰਦੀ ਦੇ ਸੀਨੀਅਰ ਆਗੂ ਜੈਪਾਲ ਗੋਇਲ ਕਪੂਰਥਲਾ, ਨਾਮਦੇਵ ਅਰੋੜਾ ਕਪੂਰਥਲਾ, ਸ਼ੇਰੂ ਝਨੇਰੀਆ ਅਹਿਮਦਗੜ੍ਹ, ਰਿਸ਼ੂ ਗੋਇਲ ਅਹਿਮਦਗੜ੍ਹ, ਜੈਪਾਲ ਮਿੱਡਾ ਜਲੰਧਰ, ਅਸ਼ਵਨੀ ਕੁਮਾਰ ਸੁਨਾਮ ਆਦਿ ਨੇ ਮੁੱਖ ਮੰਤਰੀ ਨੂੰ ਚੈੱਕ ਭੇਟ ਕੀਤਾ¢ ਇਸ ਸਬੰਧੀ ਪ੍ਰਧਾਨ ਸ਼ੇਰੂ ਝਨੇਰੀਆ ਅਹਿਮਦਗੜ੍ਹ ਨੇ ਦੱਸਿਆ ਕਿ ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਥੇਬੰਦੀ ਵਲੋਂ ਇਹ ਉੱਦਮ ਕੀਤਾ ਗਿਆ ਹੈ ¢ ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਦੇ ਰਾਈਸ ਮਿਲਰਜ਼ ਦੇ ਕੁੱਝ ਮਸਲਿਆਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ¢