08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੀ.ਟੀ. ਯੂਨੀਵਰਸਿਟੀ ਨੇ ਨੈਸ਼ਨਲ ਅਚੀਵਰਜ਼ ਐਵਾਰਡ ਸਮਾਗਮ ਦੀ ਕੀਤੀ ਮੇਜ਼ਬਾਨੀ

Ad Position 21
No active advertisement
ਅਜੀਤ ਡੈਸਕ 19-10-2025
ਜਗਰਾਉਂ, 18 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਨੈਸ਼ਨਲ ਐਜੂਟਰੱਸਟ ਆਫ ਇੰਡੀਆ ਵਲੋਂ ਸੀ.ਟੀ. ਯੂਨੀਵਰਸਿਟੀ ਵਿਖੇ ਪਹਿਲਾ ਨੈਸ਼ਨਲ ਅਚੀਵਰਜ਼ ਐਵਾਰਡ ਦੇ ਮੁਕਾਬਲੇ ਕਰਵਾਏ ਗਏ | ਇਸ ਸਮਾਗਮ 'ਚ ਪੰਜਾਬ, ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਦੇ 28 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੰਨੇ-ਪ੍ਰਮੰਨੇ ਸਿੱਖਿਆਵਿਦ, ਅਕਾਦਮਿਕ ਲੀਡਰ ਅਤੇ ਇੰਸਟੀਚਿਊਸ਼ਨ ਹੈੱਡ ਹਾਜ਼ਰ ਹੋਏ | ਇਸ ਸਮਾਗਮ 'ਚ ਚਿਤਕਾਰਾ ਯੂਨੀਵਰਸਿਟੀ (ਪਟਿਆਲਾ), ਕਿਰਰੋਰੀਮਲ ਕਾਲਜ (ਦਿੱਲੀ), ਚੰਡੀਗੜ੍ਹ ਯੂਨੀਵਰਸਿਟੀ, ਆਰਮੀ ਇੰਸਟੀਚਿਊਟ ਆਫ ਐਜੂਕੇਸ਼ਨ (ਗ੍ਰੇਟਰ ਨੋਇਡਾ) ਤੇ ਗੀਤਾ ਯੂਨੀਵਰਸਿਟੀ (ਪਾਣੀਪਤ) ਵਰਗੀਆਂ ਮਸ਼ਹੂਰ ਸੰਸਥਾਵਾਂ ਨੇ ਵੀ ਭਾਗ ਲਿਆ | ਇਹ ਪ੍ਰੋਗਰਾਮ ਸਿੱਖਿਆ, ਖੋਜ, ਨਵੀਨਤਾ ਅਤੇ ਸਮਾਜਿਕ ਸੇਵਾ ਦੇ ਖੇਤਰਾਂ 'ਚ ਉਤਕਿ੍ਸ਼ਟ ਉਪਲੱਬਧੀਆਂ ਦਾ ਜਸ਼ਨ ਸੀ | ਇਸ ਮੰਚ ਰਾਹੀਂ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਸਮਾਜ 'ਚ ਸਕਾਰਾਤਮਕ ਬਦਲਾਅ ਲਿਆਉਣ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਜਗਰਾਉਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਸੀ.ਈ.ਓ. ਸਮਰਥ ਸ਼ਰਮਾ ਸ਼ਾਮਿਲ ਹੋਏ | ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਸਾਡੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਪੌੜੀ ਦਰ ਪੌੜੀ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ | ਸਮਾਰੋਹ 'ਚ ਕਈ ਮਹੱਤਵਪੂਰਨ ਸ਼੍ਰੇਣੀਆਂ 'ਚ ਇਨਾਮ ਦਿੱਤੇ ਗਏ, ਜਿਵੇਂ ਕਿ ਸੋਸ਼ਲ ਇੰਪੈਕਟ ਅਤੇ ਕਮਿਊਨਿਟੀ ਸਰਵਿਸ, ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ, ਖੋਜ ਅਤੇ ਨਵੀਨਤਾ, ਸਿੱਖਿਆ ਤੇ ਅਕਾਦਮਿਕ ਲੀਡਰਸ਼ਿਪ, ਭਾਰਤੀ ਵਿਰਾਸਤ ਸੰਵਰਧਨ, ਸਿੱਖਿਆ 'ਚ ਤਕਨਾਲੋਜੀ ਨਵੀਨਤਾ ਅਤੇ ਸਭ ਤੋਂ ਪ੍ਰਗਤੀਸ਼ੀਲ ਪਿੰਡ/ਸ਼ਹਿਰੀ ਸੰਸਥਾ ਆਦਿ | ਸੀ.ਟੀ. ਯੂਨੀਵਰਸਿਟੀ ਨੇ ਕਈ ਸ਼੍ਰੇਣੀਆਂ 'ਚ ਆਪਣੀ ਸ਼ਾਨਦਾਰ ਮੌਜੂਦਗੀ ਦਰਸਾਈ, ਜੋ ਇਸ ਦੀ ਸਿੱਖਿਆ ਤੇ ਸਮਾਜ ਪ੍ਰਤੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ | ਦੇਵਿੰਦਰ ਸਿੰਘ ਨੂੰ ਕਮਿਊਨਿਟੀ ਆਫ ਐਂਗੇਜਮੈਂਟ ਚੈਂਪੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਡਾ. ਮਨਦੀਪ ਕੌਰ ਨੇ ਯੰਗ ਵੂਮੈਨ ਲੀਡਰ ਇਨ ਐਜੂਕੇਸ਼ਨ 'ਚ ਦੂਜਾ ਸਥਾਨ ਹਾਸਲ ਕੀਤਾ | ਡਾ. ਸਤਵੀਰ ਸਿੰਘ ਨੂੰ ਯੰਗ ਰਿਸਰਚਰ ਐਵਾਰਡ (ਤੀਜਾ ਸਥਾਨ) ਮਿਲਿਆ | ਇਸ ਤੋਂ ਇਲਾਵਾ ਡਾ: ਸਿਮਰਨਜੀਤ ਕੌਰ ਗਿੱਲ ਨੂੰ ਬੈਸਟ ਪਿ੍ੰਸੀਪਲ ਫਾਰ ਅਕਾਦਮਿਕ ਐਕਸੀਲੈਂਸ, ਡਾ. ਅਰਵਿੰਦ ਕੁਮਾਰ ਨੂੰ ਡਿਜ਼ੀਟਲ ਟਰਾਂਸਫਰਮੇਸ਼ਨ ਲੀਡਰ ਤੇ ਸੀ.ਟੀ. ਯੂਨੀਵਰਸਿਟੀ ਨੂੰ ਮੋਸਟ ਪ੍ਰੋਗ੍ਰੈਸਿਵ ਰੂਰਲ ਇੰਸਟੀਚਿਊਸ਼ਨ ਦਾ ਸਨਮਾਨ ਪ੍ਰਾਪਤ ਹੋਇਆ | ਸੀ.ਟੀ. ਗਰੁੱਪ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਾਡੀ ਫੈਕਲਟੀ ਅਤੇ ਵਿਦਿਆਰਥੀ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਹੋ ਰਹੇ ਹਨ | ਇਹ ਐਵਾਰਡ ਸਿੱਖਿਆ, ਨਵੀਨਤਾ ਅਤੇ ਸਮਾਜਕ ਸੇਵਾ ਪ੍ਰਤੀ ਸੀ.ਟੀ. ਯੂਨੀਵਰਸਿਟੀ ਦੀ ਨਿਸ਼ਠਾ ਦਾ ਪ੍ਰਤੀਕ ਹਨ | ਸੀ.ਟੀ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਕਿਹਾ ਇਹ ਉਪਲਬਧੀਆਂ ਸਾਡੇ ਅਧਿਆਪਕਾਂ, ਖੋਜਕਰਤਿਆਂ ਤੇ ਵਿਦਿਆਰਥੀਆਂ ਦੀ ਮਿਹਨਤ ਤੇ ਸਮਰਪਣ ਦਾ ਨਤੀਜਾ ਹਨ | ਸੀ.ਟੀ. ਯੂਨੀਵਰਸਿਟੀ ਅਜਿਹਾ ਮਾਹੌਲ ਤਿਆਰ ਕਰ ਰਹੀ ਹੈ ਜਿੱਥੇ ਸਿੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਇਕੱਠੇ ਅੱਗੇ ਵੱਧ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੇਲਾ ਗਾਰਡਨ ਵੈਲੀ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਪੀਸ ਪਬਲਿਕ ਸਕੂਲ ਭਨੋਹੜ ਦੇ ਖਿਡਾਰੀ ਛਾਏ
Ad Position 24