ਮਾਛੀਵਾੜਾ ਸਾਹਿਬ, 18 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ-ਕੁਹਾੜਾ ਮਾਰਗ 'ਤੇ ਸਥਿਤ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿਚ ਦੀਵਾਲੀ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਵਿਦਿਆਰਥੀਆਂ ਵਿਚ ਖ਼ੁਸ਼ੀ ਦਾ ਮਾਹੌਲ ਸੀ ਅਤੇ ਵੱਖ-ਵੱਖ ਖੇਡਾਂ ਦੇ ਸਟਾਲ, ਖਾਣ-ਪੀਣ ਦੇ ਸਟਾਲ ਅਤੇ ਲੱਕੀ ਡਰਾਅ ਦਾ ਖ਼ਾਸ ਆਕਰਸ਼ਣ ਰਿਹਾ¢ ਬੱਚਿਆਂ ਨੇ ਝੂਲਿਆਂ ਦਾ ਮਜ਼ਾ ਲੈ ਕੇ ਖੁੱਲ੍ਹੇ ਡਾਂਸ ਫਲੋਰ 'ਤੇ ਨੱਚ ਕੇ ਤਿਉਹਾਰ ਦੀ ਖ਼ੁਸ਼ੀ ਮਨਾਈ¢ ਸਾਰੇ ਵਿਦਿਆਰਥੀ ਅਤੇ ਅਧਿਆਪਕ ਸਮਾਗਮ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹੋਏ¢ ਸਕੂਲ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਅਤੇ ਹੈੱਡ ਮਿਸਟੈੱ੍ਰਸ ਹਰਜੀਤ ਕੌਰ ਨੇ ਸਭ ਨੂੰ ਦੀਵਾਲੀਦੀਆਂ ਵਧਾਈਆਂ ਦਿੱਤੀਆਂ¢