ਜਗਰਾਉਂ, 22 ਨਵੰਬਰ (ਗੁਰਦੀਪ ਸਿੰਘ ਮਲਕ)-ਨਾਨਕਸਰ-ਜਗਰਾਉਂ ਦੇ ਨਜ਼ਦੀਕ ਹਰੀ ਸੇਵਾ ਸੁਸਾਇਟੀ ਵਿਖੇ ਪ੍ਰਸਿੱਧ ਕਥਾਵਾਚਕ ਸ੍ਰੀ ਰਵੀ ਨੰਦਨ ਸਾਸ਼ਤਰੀ ਬਰਿੰਦਾਵਨ ਵਾਲਿਆਂ ਨੇ ਫੇਰੀ ਪਾਈ ਤੇ ਹਰੀ ਸੇਵਾ ਸੁਸਾਇਟੀ ਵਿਖੇ ਬੇਸਹਾਰਾ ਗਊਆਂ ਤੇ ਜੀਵਾਂ ਦੀ ਹੋ ਰਹੀ ਨਿਸ਼ਕਾਮ ਸੇਵਾ ਸੰਭਾਲ ਤੇ ਇਲਾਜ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ | ਉਨ੍ਹਾਂ ਹਰੀ ਸੇਵਾ ਸੁਸਾਇਟੀ ਵਿਖੇ ਚੱਲ ਰਹੀ ਨਿਸ਼ਕਾਮ ਸੇਵਾ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਗਊ ਗਰੀਬ ਤੇ ਲੋੜਵੰਦਾਂ ਦੀ ਸੇਵਾ ਕਰਨੀ ਸਭ ਤੋਂ ਉੱਤਮ ਸੇਵਾ ਹੈ | ਇਸ ਸਮੇਂ ਉਨ੍ਹਾਂ ਹਰੀ ਸੇਵਾ ਸੁਸਾਇਟੀ ਵਲੋਂ ਆਪਣੀਆਂ ਸੇਵਾਵਾਂ ਨੂੰ ਹੋਰ ਵੱਡੇ ਪੱਧਰ 'ਤੇ ਲਿਜਾਣ ਲਈ ਲੁਧਿਆਣਾ-ਫਿਰੋਜ਼ਪੁਰ ਰੋੜ ਨੇੜੇ ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਿਖੇ 3 ਏਕੜ ਜ਼ਮੀਨ ਖ਼ਰੀਦ ਕੇ 'ਹਰੀ ਸੇਵਾ ਗਊ ਹਸਪਤਾਲ' ਦੇ ਨਿਰਮਾਣ ਕਰਨ ਸਬੰਧੀ ਵੀ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਜ਼ਖ਼ਮੀ ਗਊਆਂ ਤੇ ਜੀਵਾਂ ਦੇ ਇਲਾਜ ਤੇ ਦਰਦ ਨੂੰ ਸਮਝ ਕੇ ਇਸ ਨਿਸ਼ਕਾਮ ਸੇਵਾ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਤਾਂ ਜੋ ਹਸਪਤਾਲ ਲਈ 3 ਏਕੜ ਜ਼ਮੀਨ ਖ਼ਰੀਦ ਕੇ ਇਸ ਦੀਆਂ ਸੇਵਾਵਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਸਕੇ | ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਉਨ੍ਹਾਂ ਸਨਮਾਨਿਤ ਕਰਦਿਆਂ ਦੱਸਿਆ ਕਿ ਹਰੀ ਸੇਵਾ ਸੁਸਾਇਟੀ ਵਿਖੇ ਦਾਨੀ ਤੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਹੀ ਜ਼ਖ਼ਮੀ ਗਊਆ ਤੇ ਜੀਵਾਂ ਦਾ ਨਿਸ਼ਕਾਮ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ | ਇਸ ਮੌਕੇ ਉਨ੍ਹਾਂ ਨਾਲ ਸੇਵਾਦਾਰ ਕਿ੍ਸ਼ਨ ਪੰਡਿਤ, ਦਵਿੰਦਰ ਸਿੰਘ ਢਿੱਲੋਂ, ਸਿੰਦਰਪਾਲ ਸਿੰਘ, ਰਾਜਨ ਜੀ ਰਾਜਾ, ਮੰਦਰ ਕਾਉਂਕੇ ਸਮੇਤ ਹਸਪਤਾਲ ਦੇ ਹੋਰ ਸੇਵਾਦਾਰ ਵੀ ਹਾਜ਼ਰ ਸਨ |