11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੀ.ਐੱਮ. ਸ੍ਰੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਚੌਂਕੀਮਾਨ, 22 ਨਵੰਬਰ (ਤੇਜਿੰਦਰ ਸਿੰਘ ਚੱਢਾ)-ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਕਲਾਂ ਵਿਖੇ ਸਮੇਂ-ਸਮੇਂ 'ਤੇ ਸਰਕਾਰੀ ਹਦਾਇਤਾਂ ਅਨੁਸਾਰ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਇਸੇ ਲੜੀ ਦੇ ਤਹਿਤ ਅੱਜ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਿੱਧਵਾਂ ਕਲਾਂ ਵਿਖੇ ਸਾਲਾਨਾ ਖੇਡ ਦਿਵਸ 2025 ਮਨਾਇਆ ਗਿਆ | ਜਿਸ 'ਚ ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਭਾਗ ਲਿਆ ਗਿਆ | ਜਿਸ 'ਚ 100 ਮੀਟਰ, 200 ਮੀਟਰ, 400 ਮੀਟਰ ਤੇ 800 ਮੀਟਰ ਦੌੜ 'ਚ ਛੇਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਤੋਂ ਇਲਾਵਾ ਲੌਂਗ ਜੰਪ, ਸ਼ੋਰਟ ਪੁੱਟ, ਰਿਲੇਅ ਦੌੜ ਅਤੇ ਰੱਸਾਕਸੀ ਵੀ ਕਰਵਾਈ ਗਈ | ਇਹ ਮੁਕਾਬਲਾ ਹਾਊਸ ਵਾਈਜ਼ ਕਰਵਾਏ ਗਏ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਵਲੋਂ ਝੰਡਾ ਲਹਿਰਾ ਕੇ ਮਾਰਚ ਪਾਸ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ | ਇਸ ਤੋਂ ਉਪਰੰਤ ਵਿਦਿਆਰਥੀਆਂ ਦੇ ਸ਼ਬਦ ਗਾਇਨ ਕਰਨ ਉਪਰੰਤ ਗਿੱਧਾ ਅਤੇ ਭੰਗੜਾ ਲੋਕ ਨਾਚ ਵੀ ਕੀਤੇ ਗਏ | ਗੈਸਟ ਆਈਟਮ ਵਜੋਂ ਬੱਚਿਆਂ ਨੇ ਗੱਤਕੇ ਦਾ ਪ੍ਰਦਰਸ਼ਨ ਕੀਤਾ | ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਦਿੱਤੀਆਂ ਗਈਆਂ | ਓਵਰ ਆਲ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਪਹਿਲੇ ਨੰਬਰ 'ਤੇ ਰਿਹਾ | ਪਿ੍ੰਸ ਬੱਗਾ ਕਰਾਟੇ ਕੋਚ ਅਤੇ ਪਰਮਜੀਤ ਸਿੰਘ ਬੀ.ਆਰ.ਸੀ. ਸਿੱਧਵਾਂ ਬੇਟ-2 ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਵਿਦਿਆਰਥੀਆਂ ਨੇ ਇਸ ਦਿਨ ਭਰਪੂਰ ਆਨੰਦ ਮਾਣਿਆ | ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਹਰਸਿਮਰਨ ਸਿੰਘ ਵਲੋਂ ਸਮੂਹ ਅਧਿਆਪਕ ਸਾਹਿਬਾਨ ਦਾ ਪ੍ਰਬੰਧਾਂ 'ਚ ਸਾਥ ਦੇਣ ਦੇ ਲਈ ਧੰਨਵਾਦ ਕੀਤਾ | ਇਸ ਮੌਕੇ ਬਲਪ੍ਰੀਤ ਸਿੰਘ ਯੂ.ਐੱਸ.ਏ., ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਅਨੰਦ ਈਸ਼ਰ ਪਬਲਿਕ ਸਕੂਲ ਕੋਠੇ ਪੋਨਾ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਕੇਂਦਰੀ ਸਿੱਖਿਆ ਵਿਕਾਸ ਅਤੇ ਰਿਸਰਚ ਹੁਨਰ ਮੁਕਾਬਲੇ ਕਰਵਾਏ
Ad Position 24