ਸਿੱਧਵਾਂ ਬੇਟ, 22 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਕੇਂਦਰੀ ਸਿੱਖਿਆ ਵਿਕਾਸ ਅਤੇ ਰਿਸਰਚ ਵਿਭਾਗ ਵਲੋਂ ਸਕੂਲੀ ਬੱਚਿਆਂ ਦੇ ਹੁਨਰ ਮੁਕਾਬਲੇ ਕਰਵਾਏ ਗਏ | ਆਰਟਸ ਅਧਿਆਪਕਾ ਮੈਡਮ ਸਿਮਰਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਪੇਂਟਿੰਗ, ਸੁੰਦਰ ਲਿਖਾਈ, ਡਰਾਇੰਗ ਅਤੇ ਰੰਗੋਲੀ ਮੁਕਾਬਲਿਆਂ ਵਿਚ 200 ਵਿਦਿਆਰਥੀਆਂ ਨੇ ਭਾਗ ਲੈ ਕੇ ਵਧੀਆ ਸਥਾਨ ਹਾਸਲ ਕੀਤੇ | ਪਰਮਿੰਦਰ ਕੌਰ 10ਵੀਂ ਜਮਾਤ ਨੇ ਪੇਂਟਿੰਗ ਵਿਚ, ਕੋਮਲਪ੍ਰੀਤ ਕੌਰ 9ਵੀਂ ਜਮਾਤ ਨੇ ਸੁੰਦਰ ਲਿਖਾਈ ਵਿਚ, ਨਵਨੀਤ ਕੌਰ ਬਾਵਾ 5ਵੀਂ ਜਮਾਤ, ਬਪਨੀਤ ਕੌਰ ਪਹਿਲੀ ਜਮਾਤ, ਮਨਰਾਜ ਕੌਰ ਯੂ.ਕੇ.ਜੀ ਅਤੇ ਗੁਰਕਿਰਤ ਕੌਰ ਐੱਲ.ਕੇ.ਜੀ ਨੇ ਪੇਟਿੰਗ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ | ਜੇਤੂ ਵਿਦਿਆਰਥੀਆਂ ਨੂੰ 'ਕਲਾਰੰਗ ਐਵਾਰਡ' ਅਤੇ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਮੈਡਮ ਮੋਨਾ ਠਾਕੁਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣ ਨਾਲ ਸਾਡਾ ਮਾਨਸਿਕ ਵਿਕਾਸ ਹੁੰਦਾ ਹੈ | ਇਸ ਲਈ ਸਾਰੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੁਕਾਬਲਿਆਂ ਅਤੇ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ | ਇਸ ਮੌਕੇ ਚੇਅਰਮੈਨ ਸਨੀ ਅਰੋੜਾ, ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰਧਾਨ ਹਰੀਕਿ੍ਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਟਰੀ ਅੰਜੂ ਬਾਲਾ, ਗਗਨਦੀਪ ਬਾਵਾ ਬੱਚਿਆਂ ਨੂੰ ਇਨਾਮ ਤਕਸੀਮ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਵਿਚ ਹੁਨਰ ਦੀ ਕਲਾ ਨੂੰ ਵੀ ਵਧਾਉਣ ਲਈ ਪ੍ਰੇਰਿਤ ਕੀਤਾ |