11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਆਂਗਣਵਾੜੀ ਯੂਨੀਅਨ ਸਰਕਲ ਪੱਖੋਵਾਲ ਦੀ ਚੋਣ ਸਰਬਸੰਮਤੀ ਨਾਲ ਹੋਈ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਪੱਖੋਵਾਲ-ਸਰਾਭਾ, 22 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਸਰਕਲ ਪੱਖੋਵਾਲ ਦੀ ਅਹਿਮ ਮੀਟਿੰਗ ਅੱਜ ਬਲਾਕ ਪ੍ਰਧਾਨ ਚਰਨਜੀਤ ਕੌਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸ੍ਰੀਮਤੀ ਸੁਭਾਸ਼ ਰਾਣੀ ਸੂਬਾ ਜਰਨਲ ਸਕੱਤਰ, ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ ਉੱਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਸੁਭਾਸ਼ ਰਾਣੀ ਨੇ ਇਕੱਤਰ ਸਮੂਹ ਆਂਗਨਵਾੜੀ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਹਮੇਸ਼ਾਂ ਹੀ ਆਂਗਨਵਾੜੀ ਵਰਕਰਾਂ ਦੀਆ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ੀਲ ਹੈ ਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਜਥੇਬੰਦੀਆਂ ਦੀਆਂ ਸਮੁੱਚੀਆਂ ਮੰਗਾਂ ਮੰਨਵਾਉਣ ਲਈ ਹਮੇਸ਼ਾਂ ਚਾਰਾਜੋਈ ਕਰਦੀ ਰਹੇਗੀ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਚਰਨਜੀਤ ਕੌਰ ਲਲਤੋਂ ਖੁਰਦ ਨੂੰ ਮੁੜ ਪ੍ਰਧਾਨ ਚੁਣਿਆ ਗਿਆ ਜਦਕਿ ਪਰਮਜੀਤ ਕੌਰ ਨੂੰ ਜਰਨਲ ਸਕੱਤਰ, ਸੁਰਿੰਦਰ ਕੌਰ ਨੂੰ ਖ਼ਜ਼ਾਨਚੀ, ਦਲਬੀਰ ਕੌਰ ਮਹਿਮਾ ਸਿੰਘ ਵਾਲਾ ਨੂੰ ਸਹਾਇਕ ਖਜ਼ਾਨਚੀ, ਜਸਵੀਰ ਕੌਰ ਬ੍ਰਹਮਪੁਰ ਨੂੰ ਜੁਆਇੰਟ ਸਕੱਤਰ, ਮਨਜੀਤ ਕੌਰ, ਸਵਰਨ ਕੌਰ, ਰਮਨਦੀਪ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਇੰਦਰਜੀਤ ਕੌਰ, ਰਮਨਪ੍ਰੀਤ ਕੌਰ, ਸੁਖਦੇਵ ਕੌਰ, ਮਾਇਆ ਕੌਰ ਪੱਖੋਵਾਲ, ਪ੍ਰਮਜੀਤ ਕੌਰ ਜੰਡ, ਜਸਪ੍ਰੀਤ ਕੌਰ ਸਰਾਭਾ, ਕਮਲਜੀਤ ਕੌਰ ਭੈਣੀ ਰੋੜਾਂ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ | ਅੰਤ 'ਚ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਸਮੁੱਚੀ ਨਵੀਂ ਚੁਣੀ ਟੀਮ ਹਮੇਸ਼ਾ ਇਕਮੁੱਠ ਹੋ ਕੇ ਜਥੇਬੰਦੀ ਦੀ ਚੜ੍ਹਦੀ ਕਲਾ ਤੇ ਸਮੂਹ ਵਰਕਰਾਂ ਦੀ ਭਲਾਈ ਲਈ ਕੰਮ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਕੇਂਦਰੀ ਸਿੱਖਿਆ ਵਿਕਾਸ ਅਤੇ ਰਿਸਰਚ ਹੁਨਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਦਸਮੇਸ਼ ਅਥਲੈਟਿਕਸ ਸੈਂਟਰ ਰਾਏਕੋਟ ਵਿਖੇ ਐਥਲੀਟਾਂ ਦੀ ਪ੍ਰੈਕਟਿਸ ਕਰਨ ਸੰਬੰਧੀ ਸਮਾਜ ਸੇਵੀਆਂ ਵਲੋਂ ਸਪਰਿੰਗ ਬੋਰਡ ਭੇਟ
Ad Position 24