30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਬਾਬਾ ਜੋਰਾ ਸਿੰਘ ਬੱਧਨੀ ਵਾਲੇ ਮਹਾਂਪੁਰਖਾਂ ਦੀ ਦੇਖ-ਰੇਖ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ

Ad Position 21
No active advertisement
ਅਜੀਤ ਡੈਸਕ 24-11-2025
ਰਾਏਕੋਟ, 23 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਨੰਦ ਈਸ਼ਵਰ ਦਰਬਾਰ ਪੂਰਨ ਮਹਾਂਪੁਰਖ ਬੱਧਨੀ ਕਲਾਂ ਵਾਲਿਆਂ ਦੇ 4 ਰੋਜ਼ਾ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ | ਜਿਸ ਤਹਿਤ 25 ਨਵੰਬਰ ਨੂੰ ਠਾਠ ਜਗਰਾਉਂ ਰੋਡ, ਰਾਏਕੋਟ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਬਾਠ ਰਾਜੋਆਣਾ, ਗੁਰਦੀਪ ਸਿੰਘ ਸੰਘੇੜਾ ਰਾਜੋਆਣਾ, ਫਲਵਿੰਦਰ ਸਿੰਘ ਪੰਚਾਇਤ ਅਫ਼ਸਰ, ਨਿਰਭੈ ਸਿੰਘ ਗਰੇਵਾਲ, ਇੰਦਰਜੀਤ ਸਿੰਘ ਬੱਸੀਆਂ, ਠੇਕੇਦਾਰ ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਂਦਵਾਲ, ਗੁਰਸੇਵਕ ਸਿੰਘ ਉੱਭੀ, ਜਗਜੀਤ ਸਿੰਘ ਜੱਜੀ, ਕੁਲਦੀਪ ਸਿੰਘ ਕੈਨੇਡਾ, ਬਾਬਾ ਜਗਤਾਰ ਸਿੰਘ ਅਤੇ ਕਾਲਾ ਸਿੰਘ ਬੱਸੀਆਂ ਨੇ ਦੱਸਿਆ ਕਿ ਬਾਬਾ ਜੋਰਾ ਸਿੰਘ ਬੱਧਨੀ ਵਾਲੇ ਅਤੇ ਬਾਬਾ ਗੁਰਬਖਸ਼ ਸਿੰਘ ਬੱਧਨੀ ਵਾਲਿਆਂ ਦੇ 4 ਰੋਜ਼ਾ ਧਾਰਮਿਕ ਦੀਵਾਨ ਮਿਤੀ 21 ਤੋਂ 24 ਨਵੰਬਰ ਤੱਕ ਬੱਸੀਆਂ ਰੋਡ, ਸ਼ੈੱਲਰ ਸਾਹਮਣੇ ਠਾਠ ਰਾਏਕੋਟ ਵਿਖੇ ਸਜਾਏ ਜਾ ਰਹੇ ਹਨ | ਉਪਰੰਤ 25 ਨਵੰਬਰ ਨੂੰ ਜਗਰਾਉਂ ਰੋਡ ਰਾਏਕੋਟ ਵਿਖੇ ਸਥਿਤ ਠਾਠ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਵੇਰੇ 10 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਠਾਠ ਤੋਂ ਬਰਨਾਲਾ ਚੌਂਕ, ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ, ਸਰਦਾਰ ਹਰੀ ਸਿੰਘ ਨਲੂਆ ਚੌਂਕ, ਤਲਵੰਡੀ ਗੇਟ, ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇੜੇ ਟੈਲੀਫ਼ੋਨ ਐਕਸਚੇਂਜ ਰਾਏਕੋਟ, ਬਰਨਾਲਾ ਚੌਂਕ ਤੋਂ ਹੁੰਦਾ ਹੋਇਆ ਪਿੰਡ ਬੱਸੀਆਂ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਸਤਰੰਜਸਰ ਸਾਹਿਬ ਪਿੰਡ ਬੱਸੀਆਂ ਪੁੱਜ ਕੇ ਦੇਰ ਸ਼ਾਮ ਸਮੇਂ ਸਮਾਪਤ ਹੋਵੇਗਾ | ਇਸ ਨਗਰ ਕੀਰਤਨ ਦੌਰਾਨ ਬਾਬਾ ਜੋਰਾ ਸਿੰਘ ਬੱਧਨੀ ਤੇ ਬਾਬਾ ਗੁਰਬਖਸ਼ ਸਿੰਘ ਬੱਧਨੀ ਵਾਲੇ ਹਾਜ਼ਰ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾ ਪ੍ਰਧਾਨ ਹਰਮੇਲ ਸਿੰਘ ਗਿੱਲ ਨੂੰ ਸਦਮਾ-ਛੋਟੇ ਭਰਾ ਦਾ ਦਿਹਾਂਤ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ
Ad Position 24