29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਿਕਰਮ ਸਿੰਘ ਮਜੀਠੀਆ ਦਾ ਈਸੇਵਾਲ ਵਿਖੇ ਸੇਖੋਂ ਨਿਵਾਸ ’ਤੇ ਸਨਮਾਨ

ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠੀਆ (ਸਾਬਕਾ ਮੰਤਰੀ) ਹਲਕਾ ਦਾਖਾ ’ਚ ਪਿੰਡ ਈਸੇਵਾਲ ਵਿਖੇ ਸੁਖਪਾਲ ਸਿੰਘ ਸੇਖੋਂ ਦੇ ਗ੍ਰਹਿ ਪੁੱਜੇ। ਸ਼੍ਰੋਮਣੀ ਅਕਾਲੀ ਦੇ ਪੀ.

Ad Position 21
No active advertisement
ਈਸੇਵਾਲ ਵਿਖੇ ਸੇਖੋਂ ਨਿਵਾਸ ਸੁਖਪਾਲ ਸਿੰਘ ਦੇ ਗ੍ਰਹਿ ਪੁੱਜੇ ਬਿਕਰਮ ਸਿੰਘ ਮਜੀਠੀਆ ਨਾਲ ਗੁਰਿੰਦਰ ਸਿੰਘ ਸੇਖੋਂ, ਹਰਪ੍ਰੀਤ ਸਿੰਘ ਸਿੰਮਕ, ਪ੍ਰਭਜੋਤ ਸਿੰਘ ਧਾਲੀਵਾਲ, ਚੰਦ ਸਿੰਘ ਡੱਲਾ, ਹਰਿੰਦਰ ਸਿੰਘ ਈਸੇਵਾਲ, ਕੁਲਦੀਪ ਸਿੰਘ ਖ਼ਾਲਸਾ ਤੇ ਹੋਰ। ਤਸਵੀਰ : ਕ੍ਰਿਪਾਲ ਹੰਬੜਾਂ 30-09-2026
ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠੀਆ (ਸਾਬਕਾ ਮੰਤਰੀ) ਹਲਕਾ ਦਾਖਾ ’ਚ ਪਿੰਡ ਈਸੇਵਾਲ ਵਿਖੇ ਸੁਖਪਾਲ ਸਿੰਘ ਸੇਖੋਂ ਦੇ ਗ੍ਰਹਿ ਪੁੱਜੇ। ਸ਼੍ਰੋਮਣੀ ਅਕਾਲੀ ਦੇ ਪੀ. ਏ. ਸੀ. ਮੈਂਬਰ ਸੁਖਪਾਲ ਸਿੰਘ ਸੇਖੋਂ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਿੰਦਰ ਸਿੰਘ ਈਸੇਵਾਲ, ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨਾਲ ਸਾਬਕਾ ਸਰਪੰਚ ਹਰਿੰਦਰ ਸਿੰਘ ਈਸੇਵਾਲ, ਸਾਬਕਾ ਸੰਮਤੀ ਮੈਂਬਰ ਕੁਲਦੀਪ ਸਿੰਘ ਖ਼ਾਲਸਾ, ਨੰਬਰਦਾਰ ਬਲਜਿੰਦਰ ਸਿੰਘ, ਨੰਬਰਦਾਰ ਜਗਰੂਪ ਸਿੰਘ, ਬਲਜਿੰਦਰ ਸਿੰਘ ਸੇਖੋਂ, ਦਵਿੰਦਰ ਸਿੰਘ, ਜਗਜੀਤ ਸਿੰਘ, ਗੁਰਜੀਤ ਸਿੰਘ, ਹੋਰਨਾਂ ਪਾਰਟੀ ਵਿਚ ਪ੍ਰਮੁੱਖ ਆਗੂ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕੀਤਾ। ਲੰਮਾ ਸਮਾਂ ਸੁਖਪਾਲ ਸਿੰਘ ਸੇਖੋਂ, ਗੁਰਿੰਦਰ ਸਿੰਘ, ਹੋਰਨਾਂ ਨਾਲ ਰਸਮੀ ਵਿਚਾਰਾਂ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਬਿਕਰਮ ਸਿੰਘ ਮਜੀਠੀਆ ਹਲਕਾ ਦਾਖਾ ਰਾਜਨੀਤੀ ਦੀ ਗੱਲ ਕਰਦਿਆਂ ਕਿਹਾ ਕਿ ਪਿਛਲਾ ਛੱਡੀਏ, ਹੁਣ ਸਾਡੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨੌਜਵਾਨ ਆਗੂ ਜਸਕਰਨ ਸਿੰਘ ਦਿਓਲ ਨੂੰ ਹਲਕਾ ਇੰਚਾਰਜ ਲਗਾਇਆ, ਉਨ੍ਹਾਂ ਦੀ ਸਮੁੱਚੀ ਟੀਮ ਸੁਖਪਾਲ ਸਿੰਘ ਸੇਖੋਂ ਵਰਗੇ ਦਰਜਨਾਂ ਵਿਅਕਤੀ ਵਿਸ਼ੇਸ਼ ਦੀ ਸਰਪ੍ਰਸਤੀ ਹੇਠ ਮੇਲਾ ਛਪਾਰ ਕਾਨਫ਼ਰੰਸ ਨੇ ਹਲਕਾ ਦਾਖਾ ਦੀ ਕੁੰਡਲੀ ਖੋਲ੍ਹ ਕੇ ਰੱਖ ਦਿੱਤੀ। ਸ. ਮਜੀਠੀਆ ਕਿਹਾ ਕਿ ਅਗਾਮੀ 2027 ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਮੁੜ ਮਜਬੂਤ ਪਾਰਟੀ ਵਜੋਂ ਉੱਭਰੇਗਾ, ਜਿਸ ਦਾ ਟ੍ਰੇਲਰ ਵੋਟਰਜ਼, ਵਰਕਰਾਂ ਮੇਲਾ ਛਪਾਰ ਕਾਨਫਰੰਸ ’ਤੇ ਵੇਖ ਲਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਲੁਧਿਆਣਾ ਦਿਹਾਤੀ ’ਚ ਰਿਜ਼ਰਵ ਹਲਕਾ ਗਿੱਲ ਲਈ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨਾਲ ਕਾਫੀ ਸਮਾਂ ਬੰਦ ਕਮਰਾ ਮੀਟਿੰਗ ਕੀਤੀ। ਸੁਖਪਾਲ ਸਿੰਘ ਸੇਖੋਂ, ਗੁਰਿੰਦਰ ਸਿੰਘ ਈਸੇਵਾਲ, ਹਰਪ੍ਰੀਤ ਸਿੰਘ ਸਿੰਮਕ, ਪ੍ਰਭਜੋਤ ਸਿੰਘ ਧਾਲੀਵਾਲ, ਚੰਦ ਸਿੰਘ ਡੱਲਾ, ਸਾਬਕਾ ਸਰਪੰਚ ਹਰਿੰਦਰ ਸਿੰਘ ਵਲੋਂ ਬਿਕਰਮ ਸਿੰਘ ਮਜੀਠੀਆ ਦਾ ਸਨਮਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੇਲਾ ਛਪਾਰ ਕਾਨਫ਼ਰੰਸ ਸਫ਼ਲਤਾ ਲਈ ਜਸਕਰਨ ਸਿੰਘ ਦਿਓਲ ਵਲੋਂ ਧੰਨਵਾਦ ਅਗਲੀ ਖ਼ਬਰ ਮਜੀਠੀਆ ਵਲੋਂ ਮੁੱਲਾਂਪੁਰੀ ਨਾਲ ਦੁੱਖ ਸਾਂਝਾ
Ad Position 24