ਮਜੀਠੀਆ ਵਲੋਂ ਮੁੱਲਾਂਪੁਰੀ ਨਾਲ ਦੁੱਖ ਸਾਂਝਾ
ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਜ਼ਿਲ੍ਹੇ ’ਚ ਨਾਮਵਰ ਪੱਤਰਕਾਰ ਗੁਰਦੇਵ ਮੁੱਲਾਂਪੁਰੀ ਦੀ ਧਰਮਪਤਨੀ ਕਮਲੇਸ਼ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਗੁਰਦੇਵ ਦੇ ਕਾਫ਼ੀ ਕਰੀਬੀ ਸਾਬਕਾ ਮੰਤਰੀ/ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਪੁਰਾਣੀ ਮੰਡੀ ਮੁੱਲਾਂਪੁਰ ਵਿਖੇ ਗੁਰਦੇਵ ਨਿਵਾਸ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਜ਼ਿਲ੍ਹੇ ’ਚ ਨਾਮਵਰ ਪੱਤਰਕਾਰ ਗੁਰਦੇਵ ਮੁੱਲਾਂਪੁਰੀ ਦੀ ਧਰਮਪਤਨੀ ਕਮਲੇਸ਼ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਗੁਰਦੇਵ ਦੇ ਕਾਫ਼ੀ ਕਰੀਬੀ ਸਾਬਕਾ ਮੰਤਰੀ/ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਪੁਰਾਣੀ ਮੰਡੀ ਮੁੱਲਾਂਪੁਰ ਵਿਖੇ ਗੁਰਦੇਵ ਨਿਵਾਸ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਪਰਿਵਾਰ ਦਾ ਦੁੱਖ ਵੰਡਾਉਂਦਿਆਂ ਬਿਕਰਮ ਸਿੰਘ ਮਜੀਠੀਆ ਕਿਹਾ ਕਿ ਭਾਵੇਂ ਮੌਤ ਇਕ ਅਟੱਲ ਸੱਚਾਈ ਹੈ, ਪ ਰ ਥੋੜੀ ਉਮਰ ’ਚ ਘਰ ਦੀ ਪ੍ਰਮੁੱਖ ਸੁਆਣੀ ਦਾ ਦਿਹਾਂਤ ਪਰਿਵਾਰ ਨੂੰ ਚਿਰਾਂ ਤੱਕ ਦੁੱਖਾਂ ਦੇ ਚੇਤਿਆਂ ’ਚ ਰਹਿੰਦਾ ਹੈ। ਮਜੀਠੀਆ ਵਲੋਂ ਗੁਰਦੇਵ ਮੁੱਲਾਂਪੁਰੀ, ਉਸ ਦੇ ਸਪੁੱਤਰ ਸ਼ਰਨਜੀਤ ਸਿੰਘ, ਨੂੰਹਾਂ ਬੀਰਇੰਦਰ ਕੌਰ, ਸਰਬਜੀਤ ਕੌਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਹੌਸਲਾ ਦਿੱਤਾ।