ਨਵੀਂ ਅਬਾਦੀ ਅਕਾਲਗੜ੍ਹ ਵਾਰਡ ਨੰਬਰ-1 ਸੀਵਰੇਜ ਦਾ ਭਖਿਆ ਮਾਮਲਾ, ਸਿੱੱਧੂਪੁਰ ਦੇ ਧਿਆਨ ’ਚ ਲਿਆਂਦਾ
ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਨਵੀਂ ਅਬਾਦੀ ਅਕਾਲਗੜ੍ਹ ਅੱਬੂਵਾਲ ਰੋਡ ’ਤੇ ਵਾਰਡ ਨੰਬਰ 1 ਦੇ ਲੋਕਾਂ ਲਈ ਸੀਵਰੇਜ ਦਾ ਗੰਦਾ ਪਾਣੀ ਜੀਅ ਦਾ ਜੰਜਾਲ ਬਣਿਆ ਪਿਆ ਹੈ। ਸੀਵਰੇਜ ਦੇ ਗੰਦੇ ਪਾਣੀ ਨਾਲ ਕਿਸੇ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਮੀਤ ਪ੍ਰਧਾਨ ਜਤਿੰਦਰ ਸਿੰਘ ਜੋਤੀ ਵਲੋਂ ਆਪਣੇ ਇਕਾਈ ਪ੍ਰਧਾਨ ਗੁਰਚਰਨ ਸਿੰਘ, ਪੰਚ ਬਾਬੂ ਨਾਇਕ, ਡਾ: ਹਰਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਜੀਤ ਸਿੰਘ, ਰਮੇਸ਼ ਅਰੋੜਾ, ਗੁਰਮੀਤ ਸਿੰਘ, ਜਰਨੈਲ ਸਿੰਘ, ਧਰਮਜੀਤ ਸਿੰਘ, ਗੁਰਮੀਤ ਸਿੰਘ ਸਰਾਂ ਦੀ ਸ਼ਿਕਾਇਤ ’ਤੇ ਵਾਰਡ ਨੰਬਰ 1 ਪਹੁੰਚ ਕੇ ਲੋਕਾਂ ਦੀ ਜਾਨ ਨਾਲ ਜੁੜੀ ਮੁਸ਼ਕਿਲ ਦੇ ਹੱਲ ਦਾ ਭਰੋਸਾ ਦਿੱਤਾ।
ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਨਵੀਂ ਅਬਾਦੀ ਅਕਾਲਗੜ੍ਹ ਅੱਬੂਵਾਲ ਰੋਡ ’ਤੇ ਵਾਰਡ ਨੰਬਰ 1 ਦੇ ਲੋਕਾਂ ਲਈ ਸੀਵਰੇਜ ਦਾ ਗੰਦਾ ਪਾਣੀ ਜੀਅ ਦਾ ਜੰਜਾਲ ਬਣਿਆ ਪਿਆ ਹੈ। ਸੀਵਰੇਜ ਦੇ ਗੰਦੇ ਪਾਣੀ ਨਾਲ ਕਿਸੇ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਮੀਤ ਪ੍ਰਧਾਨ ਜਤਿੰਦਰ ਸਿੰਘ ਜੋਤੀ ਵਲੋਂ ਆਪਣੇ ਇਕਾਈ ਪ੍ਰਧਾਨ ਗੁਰਚਰਨ ਸਿੰਘ, ਪੰਚ ਬਾਬੂ ਨਾਇਕ, ਡਾ: ਹਰਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਜੀਤ ਸਿੰਘ, ਰਮੇਸ਼ ਅਰੋੜਾ, ਗੁਰਮੀਤ ਸਿੰਘ, ਜਰਨੈਲ ਸਿੰਘ, ਧਰਮਜੀਤ ਸਿੰਘ, ਗੁਰਮੀਤ ਸਿੰਘ ਸਰਾਂ ਦੀ ਸ਼ਿਕਾਇਤ ’ਤੇ ਵਾਰਡ ਨੰਬਰ 1 ਪਹੁੰਚ ਕੇ ਲੋਕਾਂ ਦੀ ਜਾਨ ਨਾਲ ਜੁੜੀ ਮੁਸ਼ਕਿਲ ਦੇ ਹੱਲ ਦਾ ਭਰੋਸਾ ਦਿੱਤਾ। ਵਾਰਡ ਨੰਬਰ 1 ਦੇ ਲੋਕਾਂ ਨਾਲ ਖੜ੍ਹੇ ਪੰਚ ਬਾਬੂ ਨਾਇਕ ਵਲੋਂ ਪ੍ਰਧਾਨ ਜੋਤੀ ਨੰਬਰਦਾਰ ਨੂੰ ਦੱਸਿਆ ਕਿ ਸੀਵਰੇਜ, ਪੀਣ ਵਾਲਾ ਪਾਣੀ ਅਤੇ ਜਲ ਸਪਲਾਈ ਆਦਿ ਆਮ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਵੀ ਅਣਗੌਲੀਆਂ ਕੀਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਨਹਿਰ ਦੇ ਪੁਲ ਵਾਲੀ ਸਾਈਡ ਤੋਂ ਆਉਣ ਵਾਲੇ ਗੰਦੇ ਪਾਣੀ ਸੀਵਰੇਜ ਨੂੰ ਕਿਸੇ ਢੁੱਕਵੀਂ ਥਾਂ ਜ਼ਜ਼ਬ ਕਰਨ ਦੀ ਥਾਂ ਸਾਡੇ ਮੁਹੱਲਿਆਂ ਦੀਆਂ ਗਲੀਆਂ ’ਚ ਖੁੱਲ੍ਹਾ ਛੱਡ ਦਿੱਤਾ। ਸੀਵਰੇਜ ਦਾ ਗੰਦਾ ਪਾਣੀ ਨੌਕਰੀਪੇਸ਼ਾ ਲੋਕ, ਸਕੂਲ ਜਾਣ ਵਾਲੇ ਵਿਦਿਆਰਥੀ, ਘਰਾਂ ਦੀਆਂ ਆਮ ਔਰਤਾਂ ਲਈ ਜੀਅ ਦਾ ਜੰਜਾਲ ਬਣਿਆ ਪਿਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪਹੁੰਚੇ ਜਤਿੰਦਰ ਸਿੰਘ ਜੋਤੀ ਨੇ ਵਾਰਡ ਨੰਬਰ 1 ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਗ੍ਰਾਮ ਪੰਚਾਇਤ ਸਰਪੰਚ, ਪੰਚਾਇਤ ਸੈਕਟਰੀ, ਬੀ.ਡੀ.ਪੀ.ਓ ਨੂੰ ਮਿਲ ਕੇ ਗੰਭੀਰ ਮਸਲੇ ਦਾ ਹੱਲ ਕਰਵਾਇਆ ਜਾਵੇਗਾ, ਜੇਕਰ ਫਿਰ ਵੀ ਕੋਈ ਮੁਸ਼ਕਿਲ ਬਣੀ ਤਾਂ ਨਵੀਂ ਅਬਾਦੀ ਅਕਾਲਗੜ੍ਹ ਇਕ ਨੰਬਰ ਵਾਰਡ ਦੇ ਪੰਚ ਬਾਬੂ ਨਾਇਕ, ਇਕਾਈ ਪ੍ਰਧਾਨ ਗੁਰਚਰਨ ਸਿੰਘ, ਮੁਹੱਲੇ ਦੇ ਲੋਕਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ (ਡੀ.ਸੀ) ਨੂੰ ਮੰਗ ਪੱਤਰ ਦਿਆਂਗੇ। ਵਾਰਡ ਨੰਬਰ 1 ਦੇ ਵੱਖੋ-ਵੱਖ ਮੁਹੱਲਿਆਂ ਨਾਲ ਜੁੜੀਆਂ ਮਹਿਲਾਵਾਂ ਨੇ ਮੰਗ ਕੀਤੀ ਕਿ ਨਹਿਰ ਦਿਸ਼ਾ ਤੋਂ ਆ ਰਿਹਾ ਸੀਵਰੇਜ ਪਾਣੀ ਸਾਡੇ ਮੁਹੱਲਿਆਂ ’ਚ ਰੋਕਿਆ ਜਾਵੇ।