28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਇਯਾਲੀ ਨੇ ਇਜਲਾਸ 'ਚ ਪੰਜਾਬ ਨਾਲ ਧੱਕੇਸ਼ਾਹੀ ਵਿਰੁੱਧ ਆਵਾਜ਼ ਚੁੱਕੀ

Ad Position 21
No active advertisement
ਅਜੀਤ ਡੈਸਕ 25-11-2025
ਮੁੱਲਾਂਪੁਰ-ਦਾਖਾ (ਲੁਧਿਆਣਾ), 24 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨਕਾਰ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਜਲਾਸ ਹੋਣ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਆਪਣੀ ਸੰਬੋਧਨ 'ਚ ਇਯਾਲੀ ਨੇ ਕਿਹਾ ਕਿ ਔਰੰਗਜੇਬ ਦੀ ਧੱਕੇਸ਼ਾਹੀ ਦਾ ਸ਼ਿਕਾਰ ਕਸ਼ਮੀਰੀ ਪੰਡਿਤਾਂ ਦਾ ਖਤਰੇ 'ਚ ਧਰਮ ਬਚਾਉਣ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ | ਉਨ੍ਹਾਂ ਕਿਹਾ ਕਿ ਜੁਲਮ, ਬੇਇਨਸਾਫ਼ੀ ਤੇ ਅੱਤਿਆਚਾਰ ਵਿਰੁੱਧ ਵਿਰਾਸਤ ਵਿਚ ਮਿਲੀ ਲੜਨ ਦੀ ਭਾਵਨਾ ਵਾਲੇ ਸਿੱਖ ਕੇਂਦਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਹਨ | ਇਯਾਲੀ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਕੇਂਦਰ ਰਿਹਾਅ ਨਹੀਂ ਕਰ ਰਿਹਾ | ਚੰਡੀਗੜ੍ਹ ਨੂੰ ਯੂ.ਟੀ. ਬਣਾਉਣ ਦੀ ਸ਼ੁਰੂ ਕਵਾਇਤ ਵੀ ਕੇਂਦਰ ਦਾ ਪੰਜਾਬੀਆਂ ਨਾਲ ਧੱਕਾ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਨਾਲ ਕੇਂਦਰ ਦੀ ਪੈਰ ਪੈਰ 'ਤੇ ਬੇਇਨਸਾਫ਼ੀ ਵਿਰੁੱਧ ਪੰਜਾਬ ਸਰਕਾਰ ਨੂੰ ਵੀ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋ ਕੇ ਸੁਖਬੀਰ ਬਾਦਲ ਦੀ ਅਗਵਾਈ 'ਚ ਲੋਕਾਂ ਦੀ ਸੇਵਾ ਕਰਨ ਲਈ ਤਿਆਰ-ਕਲੇਰ, ਦਿਉਲ ਅਗਲੀ ਖ਼ਬਰ ਦਾਤਰ ਨਾਲ ਵਾਰ ਕਰਕੇ ਕੀਤਾ ਜ਼ਖਮੀ, ਮਾਮਲਾ ਦਰਜ
Ad Position 24