ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ 2 ਵਿਅਕਤੀਆਂ ਵਲੋਂ ਇਕ ਵਿਅਕਤੀ ਉਪਰ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਅਤੇ ਫਾਇਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਵਿਖੇ ਨਿਰਮਲ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਤੁੜ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਘਰ ਦੇ ਸਾਹਮਣੇ ਬਣਾਇਆ ਸਰਕਾਰੀ ਖਾਲ ਵਿੱਚ ਆਪਣੀ ਜ਼ਮੀਨ ਵਿਚ ਪੋਰ੍ਹਾ ਪਾ ਰਿਹਾ ਸੀ ਤਾਂ ਵੀਰ ਸਿੰਘ ਪੁੱਤਰ ਬੰਤਾ ਸਿੰਘ ਆਪਣੀ ਬਲੈਰੋ ਗੱਡੀ 'ਤੇ ਸਵਾਰ ਹੋ ਕੇ ਆਇਆ ਕਿ ਉਸ ਨੂੰ ਖਾਲ ਵਿਚੋੋਂ ਪੋਰ੍ਹਾ ਪਾਉਣ ਤੋਂੋ ਰੋਕਣ ਨੂੰ ਲੈ ਕੇ ਵੀਰ ਸਿੰਘ ਨੇ ਆਪਣੇ ਦਸਤੀ ਦਾਤਰ ਨਾਲ ਉਸ 'ਤੇ ਵਾਰ ਕਰਕੇ ਜ਼ਖਮੀ ਕੀਤਾ ਅਤੇ ਵੀਰ ਸਿੰਘ ਦੇ ਕਹਿਣ 'ਤੇ ਮਨਜਿੰਦਰ ਸਿੰਘ ਨੇ ਵੀਰ ਸਿੰਘ ਦੇ ਰਿਵਾਲਵਰ ਨਾਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ | ਫਾਇਰ ਮੁਦਈ ਦੇ ਕੰਨ ਦੇ ਲਾਗੋ ਦੀ ਨਿਕਲ ਗਿਆ | ਜਾਂਚ ਅਧਿਕਾਰੀ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |