28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਝਪਟਮਾਰ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 25-11-2025
ਤਰਨ ਤਾਰਨ, 24 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਫ਼ਰਾਰ ਹੋਣ ਵਾਲੇ ਅਣਪਛਾਤੇ 2 ਝਪਟਮਾਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਰਹਾਲੀ ਵਿਖੇ ਮਨਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਸਰਹਾਲੀ ਨੇ ਸ਼ਿਕਾਇਤ ਦਰਜ ਕਰਵਾਈ ਕਿ 22 ਨਵੰਬਰ ਨੂੰ ਉਹ ਬਾਜ਼ਾਰ ਦਾ ਘਰੇਲੂ ਸਾਮਾਨ ਲੈ ਕੇ ਵਾਪਸ ਆ ਰਹੀ ਸੀ ਤਾਂ ਮੈਂ ਆਪਣੇ ਘਰ ਦੇ ਨਜ਼ਦੀਕ ਮੇਨ ਸੜਕ ਆਪਣੀ ਗੁਆਢਣ ਨਾਲ ਗੱਲਬਾਤ ਕਰਨ ਲਈ ਰੁਕ ਗਈ ਤਾਂ ਸੜਕ 'ਤੇ ਪੱਟੀ ਵਾਲੀ ਸਾਈਡ ਤੋੋਂ ਮੋਟਰਸਾਈਕਲ ਪਲਸਰ ਜਿਸ 'ਤੇ ਦੋ ਨੌਜਵਾਨ ਵਿਅਕਤੀ ਸਵਾਰ ਸਨ, ਨੇ ਮੇਰੇ ਪਾਸ ਆ ਕੇ ਰੁਕ ਗਏ | ਇਕਦਮ ਮੇਰੇ ਕੰਨਾਂ 'ਤੇ ਝਪਟ ਮਾਰੀ ਅਤੇ ਦੋਹਾਂ ਹੱਥਾਂ ਨਾਲ ਮੇਰੇ ਦੋਹਾਂ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟਮਾਰ ਕੇ ਖੋਹ ਲਈਆਂ, ਜੋ ਕਿ 5-6 ਗ੍ਰਾਮ ਸੋਨੇ ਦੀਆਂ ਸਨ | ਜਾਂਚ ਅਧਿਕਾਰੀ ਏ.ਐੱਸ.ਆਈ. ਤਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਨੌਜਵਾਨਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਦਾਤਰ ਨਾਲ ਵਾਰ ਕਰਕੇ ਕੀਤਾ ਜ਼ਖਮੀ, ਮਾਮਲਾ ਦਰਜ ਅਗਲੀ ਖ਼ਬਰ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਮਾਮਲਾ ਦਰਜ
Ad Position 24