28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਨਗਰ ਕੌਂਸਲ ਰਾਏਕੋਟ ਦੀ ਮੀਟਿੰਗ 'ਚ 7 ਕਰੋੜ ਦੇ ਕੰਮਾਂ ਦੇ ਮਤੇ ਪਾਸ

Ad Position 21
No active advertisement
ਅਜੀਤ ਡੈਸਕ 25-11-2025

  ਰਾਏਕੋਟ, 24 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਰਾਏਕੋਟ ਵਿਖੇ ਅੱਜ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਕੰਮਾਂ ਨੂੰ ਲੈ ਕੇ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਜਿਸ ਵਿਚ ਵੱਖ-ਵੱਖ ਕੰਮਾਂ ਦੇ 7 ਕਰੋੜ 3 ਲੱਖ 24 ਹਜ਼ਾਰ ਰੁਪਏ ਦੇ ਮਤੇ ਪਾਸ ਕੀਤੇ ਗਏ | ਮੀਟਿੰਗ ਤੋਂ ਬਾਅਦ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਗੁਰਜੰਟ ਸਿੰਘ ਨੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਉੱਪਰ ਇੰਨ੍ਹਾਂ ਕੰਮਾਂ ਸਬੰਧੀ ਕਈ ਗੰਭੀਰ ਦੋਸ਼ ਲਗਾਏ | ਕੌਂਸਲਰ ਗੁਰਜੰਟ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵਲੋਂ 4 ਅਗਸਤ 2025 ਨੂੰ ਵੀ ਇਕ ਮਤਾ ਪਾਇਆ ਗਿਆ ਸੀ, ਜਿਸ ਵਿਚ ਜੌਹਲਾਂ ਚੌਂਕ ਤੋਂ ਸੇਮ ਨਾਲੇ ਤੱਕ 37 ਲੱਖ 11 ਹਜ਼ਾਰ ਰੁਪਏ ਦਾ ਮਤਾ ਪਾਸ ਕੀਤਾ ਗਿਆ ਸੀ ਜਦਕਿ ਹੁਣ ਫਿਰ ਇਸੇ ਸੜਕ ਦਾ ਮਤਾ ਅਪਗ੍ਰੇਡ ਕਰਨ ਦੇ ਨਾਮ 'ਤੇ 88 ਲੱਖ 22 ਹਜ਼ਾਰ ਰੁਪਏ ਦਾ ਪਾਇਆ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਸੜਕ ਮੰਡੀ ਬੋਰਡ ਦੀ ਹੈ, ਜੋ ਨਗਰ ਕੌਂਸਲ ਦੇ ਅਧੀਨ ਆਉਂਦੀ ਹੈ ਤਾਂ ਇਸ ਦਾ ਮਤਾ ਕਿਸ ਤਰ੍ਹਾਂ ਪਾਇਆ ਗਿਆ | ਇਸੇ ਤਰ੍ਹਾਂ ਪਟਵਾਰਖਾਨੇ ਤੋਂ ਸੂਏ ਤੱਕ ਸੀਲੋਆਣੀ ਰੋਡ ਦਾ ਮਤਾ 92 ਲੱਖ 65 ਹਜ਼ਾਰ ਵਿਚ ਪਾਇਆ ਗਿਆ ਹੈ ਜਦਕਿ ਇਹ ਸੜਕ ਮੌਜੂਦਾ ਸਮੇਂ ਵਿਚ ਮੰਡੀ ਬੋਰਡ ਵਲੋਂ ਤਿਆਰ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਕਈ ਹੋਰ ਸੜਕਾਂ ਵੀ ਜੋ ਮੰਡੀ ਬੋਰਡ ਦੇ ਅਧੀਨ ਆਉਂਦੀਆਂ ਹਨ, ਉਹ ਵੀ ਨਗਰ ਕੌਂਸਲ ਵਲੋਂ ਬਣਾਉਣ ਦੇ ਮਤੇ ਪਾਏ ਗਏ ਹਨ ਜਦਕਿ ਇਹ ਸੜਕਾਂ ਮੰਡੀ ਬੋਰਡ ਨੇ ਬਣਾਉਣੀਆਂ ਹਨ | ਉੱਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਹੋਈ ਮੀਟਿੰਗ ਵਿਚ ਮੰਡੀਬੋਰਡ ਵਲੋਂ ਇਹ ਸਹਿਮਤੀ ਦੇ ਦਿੱਤੀ ਗਈ ਸੀ ਕਿ ਜੋ ਸੜਕਾਂ ਨਗਰ ਕੌਂਸਲ ਦੇ ਏਰੀਏ ਵਿਚ ਪੈਂਦੀਆਂ ਹਨ ਉਹ ਨਗਰ ਕੌਂਸਲ ਬਣਾ ਸਕਦੀ ਹੈ | ਜਿਸ ਦੇ ਚੱਲਦੇ ਹੀ ਇਹ ਸੜਕਾਂ ਦੇ ਮਤੇ ਪਾਏ ਗਏ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਮਤੇ ਹੀ ਪਾਏ ਗਏ ਹਨ ਜਦਕਿ ਅਜੇ ਤੱਕ ਕੋਈ ਵੀ ਰੁਪਈਆ ਸਰਕਾਰ ਤੋਂ ਨਹੀਂ ਆਇਆ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਫੰਡ ਸੜਕ ਬਣਨ ਤੋਂ ਬਾਅਦ ਪਾਸ ਹੋਣ ਉਪਰੰਤ ਹੀ ਦਿੱਤਾ ਜਾਵੇਗਾ ਇਸ ਲਈ ਘਪਲੇ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ | ਜੌਹਲਾਂ ਰੋਡ ਵਾਲੀ ਸੜਕ ਦਾ ਦੁਬਾਰਾ ਮਤਾ ਪਾਉਣ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਹ ਸੜਕ ਪਹਿਲਾਂ ਡਰੇਨ ਤੱਕ ਬਣਾਈ ਗਈ ਸੀ ਜਦਕਿ ਹੁਣ ਵਾਲੇ ਮਤੇ ਦੇ ਹਿਸਾਬ ਨਾਲ ਇਸ ਨੂੰ ਅੱਗੇ ਖਾਲਸਾ ਕੋਲਡ ਸਟੋਰ ਤੱਕ ਵਧਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਦੋਹਾਂ ਸਾਈਡਾਂ 'ਤੇ ਚਾਰ-ਚਾਰ ਫੁੱਟ ਇੰਟਰਲਾੱਕ ਟਾਈਲ ਲਗਾਉਣ ਮੁਤਾਬਿਕ ਤੈਅ ਹੋਇਆ ਹੈ | ਜਿਸਦੇ ਚੱਲਦੇ ਹੀ ਇਸ ਦਾ ਬਜਟ ਜ਼ਿਆਦਾ ਬਣਿਆ ਹੈ | ਸ਼ਹਿਰ ਵਿਚ ਲੱਗੇ ਕੂੜੇ ਦੇ ਡੰਪਾਂ ਸਬੰਧੀ ਉਨ੍ਹਾਂ ਕਿਹਾ ਕਿ ਬੀਤੇ 15 ਦਿਨ ਤੋਂ ਨਗਰ ਕੌਂਸਲ ਦੇ 25 ਵਿਚੋਂ 15 ਸਫ਼ਾਈ ਕਰਮਚਾਰੀ ਪੰਜਾਬ ਸਰਕਾਰ ਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਦੇ ਸਬੰਧ ਵਿਚ ਸਰਕਾਰ ਵਲੋਂ ਅਨੰਦਪੁਰ ਸਾਹਿਬ ਬੁਲਾਏ ਗਏ ਹਨ, ਜਿਸ ਦੇ ਚੱਲਦੇ ਹੀ ਇਹ ਕੂੜੇ ਦੀ ਸਮੱਸਿਆ ਪੈਦਾ ਹੋਈ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਪੋਕ ਲਾਈਨ ਮਸ਼ੀਨ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਇਸ ਨਾਲ ਕੂੜੇ ਦੇ ਡੰਪ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ ਜੋ ਆਉਂਦੇ ਹਫ਼ਤੇ ਤੱਕ ਪੂਰੀ ਤਰ੍ਹਾਂ ਕਲੀਅਰ ਕਰ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਦਾਖਾ ਪੁਲਿਸ ਵਲੋਂ ਗੈਰ ਕਾਨੂੰਨੀ ਨਸ਼ੇ ਛੁਡਾਊ ਕੇਂਦਰ 'ਚ ਬੰਦੀ ਬਣਾ ਕੇ ਰੱਖੇ 25 ਜਣੇ ਛੁਡਵਾਏ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋ ਕੇ ਸੁਖਬੀਰ ਬਾਦਲ ਦੀ ਅਗਵਾਈ 'ਚ ਲੋਕਾਂ ਦੀ ਸੇਵਾ ਕਰਨ ਲਈ ਤਿਆਰ-ਕਲੇਰ, ਦਿਉਲ
Ad Position 24