28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਦਾਖਾ ਪੁਲਿਸ ਵਲੋਂ ਗੈਰ ਕਾਨੂੰਨੀ ਨਸ਼ੇ ਛੁਡਾਊ ਕੇਂਦਰ 'ਚ ਬੰਦੀ ਬਣਾ ਕੇ ਰੱਖੇ 25 ਜਣੇ ਛੁਡਵਾਏ

Ad Position 21
No active advertisement
ਅਜੀਤ ਡੈਸਕ 25-11-2025
ਜਗਰਾਉਂ/ਮੁੱਲਾਂਪੁਰ-ਦਾਖਾ, 24 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਨਿਰਮਲ ਸਿੰਘ ਧਾਲੀਵਾਲ)-ਦਾਖਾ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਗੈਰ ਕਾਨੂੰਨੀ ਚੱਲਦੇ ਨਸ਼ਾ ਛੁਡਾਊ ਕੇਂਦਰ ਵਿਚੋਂ ਇਕ ਕਮਰੇ 'ਚ ਬੰਦ ਕੀਤੇ 25 ਜਣਿਆਂ ਨੂੰ ਛੁਡਾ ਕੇ ਜਗਰਾਉਂ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ 'ਚੋਂ ਨੌਜਵਾਨਾਂ ਨੂੰ ਨਸ਼ੇ ਛੁਡਾਉਣ 'ਚ ਆੜ੍ਹ ਹੇਠ ਦਾਖਾ ਵਿਖੇ ਇਕ ਕਮਰੇ 'ਚ ਬੰਦ ਕੀਤਾ ਹੋਇਆ ਹੈ | ਉਨ੍ਹਾਂ ਨਾਲ ਨਸ਼ਾ ਛੁਡਾਉਣ ਦੀ ਆੜ੍ਹ ਹੇਠ ਕੁੱਟਮਾਰ ਅਤੇ ਭੁੱਖੇ ਰੱਖਿਆ ਜਾਂਦਾ ਹੈ ਤੇ ਅਣਮਨੁੱਖੀ ਵਰਤਾਰਾ ਕੀਤਾ ਜਾਂਦਾ ਹੈ | ਇਸ ਸਬੰਧੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਵਲੋਂ ਡੀ.ਐੱਸ.ਪੀ. ਦਾਖਾ ਦੀ ਅਗਵਾਈ 'ਚ ਤਿੰਨ ਡਾਕਟਰਾਂ ਹਰਕਮਲ ਕੌਰ ਮੈਡੀਕਲ ਅਫ਼ਸਰ, ਵਿਸ਼ਾਲ ਕੁਮਾਰ ਮੈਡੀਕਲ ਅਫ਼ਸਰ, ਦਵਿੰਦਰ ਸਿੰਘ ਫਾਰਮੇਸੀ ਅਫ਼ਸਰ ਦੀ ਟੀਮ ਬਣਾਈ ਗਈ ਸੀ | ਇਸੇ ਸ਼ਿਕਾਇਤ ਦੇ ਅਧਾਰ 'ਤੇ ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਵਲੋਂ ਥਾਣਾ ਦਾਖਾ ਦੀ ਪੁਲਿਸ ਦੇ ਤਿੰਨ ਸਹਾਇਕ ਅਫ਼ਸਰਾਂ ਇੰਦਰਜੀਤ ਸਿੰਘ, ਅਮਨਦੀਪ ਸਿੰਘ, ਕੁਲਦੀਪ ਸਿੰਘ ਦੇ ਨਾਲ ਦਾਖਾ ਪਿੰਡ 'ਚ ਚੱਲਦੇ ਇਕ ਚੱਲਦੇ ਸੈਂਟਰ ਦੇ ਬੰਦ ਕਮਰੇ 'ਚੋਂ ਜਿੰਦੇ ਭੰਨ ਕੇ 25 ਜਿ ਣਆਂ ਨੂੰ ਆਜ਼ਾਦ ਕਰਵਾਇਆ ਗਿਆ | ਇਸ ਸਬੰਧੀ ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਗੈਰ ਕਾਨੂੰਨੀ ਸੈਂਟਰ 'ਚੋਂ ਕੋਈ ਵੀ ਪ੍ਰਮਾਣਿਤ ਦਸਤਾਵੇਜ਼, ਇਲਾਜ ਲਈ ਕੋਈ ਵੀ ਪ੍ਰਮਾਣਿਤ ਦਵਾਈਆਂ ਨਹੀਂ ਮਿਲੀਆਂ, ਸਗੋਂ 25 ਜਣੇ ਬੰਦੀ ਬਣਾਏ ਪਾਏ ਗਏ | ਇੰਨ੍ਹਾਂ ਨੂੰ ਐਂਬੂਲੈਂਸ ਰਾਹੀਂ ਭਰਤੀ ਕਰਵਾਇਆ ਗਿਆ | ਸੈਂਟਰ 'ਚੋਂ ਛੁਡਾਏ ਗਏ 20 ਤੋਂ 40 ਸਾਲ ਦੇ ਨੌਜਵਾਨਾਂ ਨੇ ਦੱਸਿਆ ਕਿ ਅਸੀਂ ਚਾਰ-ਚਾਰ ਮਹੀਨਿਆਂ ਤੋਂ ਇਸ ਸੈਂਟਰ 'ਚ ਰਹਿ ਰਹੇ ਹਾਂ, ਸਾਨੂੰ ਕੁੱਟਿਆ ਮਾਰਿਆ ਜਾਂਦਾ ਰਿਹਾ ਅਤੇ ਖਾਣ ਲਈ ਸਿਰਫ਼ ਚੌਲ ਤੇ ਖਿੱਚੜੀ ਦਿੱਤੀ ਜਾਂਦੀ | ਇੰਨ੍ਹਾਂ ਸਾਰਿਆਂ ਨੇ ਸਾਂਝੇ ਤੌਰ 'ਤੇ ਮੰਨਿਆ ਕਿ ਸਾਡੀ ਗਲਤੀ ਹੈ ਕਿ ਅਸੀਂ ਨਸ਼ੇ ਕਰਦੇ ਸੀ, ਇਸ ਕਰਕੇ ਅਸੀਂ ਇਸ ਸੈਂਟਰ 'ਚ ਪਹੁੰਚੇ, ਪਰ ਸਾਨੂੰ ਘਰ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ ਅਤੇ ਜਦ ਪਰਿਵਾਰ ਵਾਲੇ ਆਉਂਦੇ ਸਨ ਤਾਂ ਸਾਨੂੰ ਡਰਾਇਆ ਧਮਕਾਇਆ ਜਾਂਦਾ ਸੀ ਤਾਂ ਕਿ ਅੰਦਰ ਦਾ ਸੱਚ ਬਾਹਰ ਨਾ ਜਾ ਸਕੇ | ਇੰਨ੍ਹਾਂ 'ਚੋਂ ਇਕ ਨੌਜਵਾਨ 7 ਮਹੀਨਿਆਂ ਤੋਂ ਇੱਥੇ ਤਸ਼ੱਦਦ ਸਹਿ ਰਿਹਾ ਸੀ | ਉਕਤ ਨੌਜਵਾਨਾਂ ਨੇ ਕਿਹਾ ਕਿ ਸਾਨੂੰ ਨਸ਼ੇ ਛੁਡਾਉਣ ਲਈ ਕੋਈ ਖਾਸ ਪ੍ਰਬੰਧ ਨਹੀਂ ਸੀ ਨਾ ਹੀ ਸਾਨੂੰ ਮਾਨਸਿਕ ਅਤੇ ਸਰੀਰਕ ਕਸਰਤਾਂ ਕਰਵਾਈਆਂ ਜਾਂਦੀਆਂ | ਇਸ ਸਬੰਧੀ ਡੀ.ਐੱਸ.ਪੀ. ਨੇ ਕਿਹਾ ਕਿ ਇਸ ਰਿਹਾਬ ਸੈਂਟਰ ਦੇ ਮਾਲਕਾਂ ਹਰਦੀਪ ਸਿੰਘ ਉਰਫ਼ ਦੀਪਾ ਵਾਸੀ ਚੱਕ ਕਲਾਂ, ਜਗਮਿੰਦਰ ਸਿੰਘ ਵਾਸੀ ਪੱਤੀ ਜਲਾਲ ਦਾਖਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਦਾਖਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ | ਜਲਦੀ ਹੀ
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੈਰੋਆਣਾ ਸਾਹਿਬ ਅਗਲੀ ਖ਼ਬਰ ਨਗਰ ਕੌਂਸਲ ਰਾਏਕੋਟ ਦੀ ਮੀਟਿੰਗ 'ਚ 7 ਕਰੋੜ ਦੇ ਕੰਮਾਂ ਦੇ ਮਤੇ ਪਾਸ
Ad Position 24