28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸ਼ਹੀਦੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਲਈ ਜਥੇ: ਮਲਕਪੁਰ ਦੀ ਅਗਵਾਈ ਹੇਠ ਸੰਗਤਾਂ ਦਾ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 25-11-2025
ਹੰਬੜਾਂ, 24 ਨਵੰਬਰ (ਮੇਜਰ ਹੰਬੜਾਂ)-350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਸਮਾਗਮਾਂ ਵਿਚ ਹਿੱਸਾ ਲੈਣ ਲਈ ਪਿੰਡ ਮਲਕਪੁਰ ਤੋਂ ਸੰਗਤਾਂ ਦਾ ਵੱਡਾ ਜੱਥਾ ਜਥੇਦਾਰ ਕਰਮਜੀਤ ਸਿੰਘ ਮਲਕਪੁਰ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਰਵਾਨਾ ਹੋਇਆ | ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਮਲਕਪੁਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ, ਧਰਮ ਅਤੇ ਸਿਧਾਂਤਾਂ ਦੀ ਰੱਖਿਆ ਲਈ ਇਕ ਮਿਸਾਲ ਹੈ | ਇਸ ਮੌਕੇ ਜਥੇਦਾਰ ਲਾਭ ਸਿੰਘ ਸੇਖੋਂ, ਦਰਸ਼ਨ ਸਿੰਘ ਗਰੇਵਾਲ, ਬਾਬਾ ਅੱਛਰ ਸਿੰਘ, ਮਹਿੰਦਰ ਸਿੰਘ ਮਿਸਤਰੀ, ਸੈਕਟਰੀ ਅੱਛਰ ਸਿੰਘ, ਮਲਕੀਤ ਸਿੰਘ, ਰਣਵੀਰ ਸਿੰਘ, ਪ੍ਰਤਾਪ ਸਿੰਘ ਸੇਖੋਂ, ਕੁਲਸ਼ਾਨ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਕੈੜੇ, ਮਨਿੰਦਰ ਸਿੰਘ ਕੈੜੇ, ਗੁਰਪ੍ਰੀਤ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸੇਖੋਂ, ਅਮਰੀਕ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੜਕੀ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਨੌਜਵਾਨ ਨਾਲ 50 ਹਜ਼ਾਰ ਦੀ ਠੱਗੀ ਮਾਰੀ ਅਗਲੀ ਖ਼ਬਰ ਗੁਰਦੁਆਰਾ ਬੈਰੋਆਣਾ ਸਾਹਿਬ
Ad Position 24