ਰਾਏਕੋਟ, 18 ਦਸੰਬਰ (ਬਲਵਿੰਦਰ ਸਿੰਘ ਲਿੱਤਰ)-69ਵੀਂਆਂ ਅੰਤਰ ਜ਼ਿਲ੍ਹਾ ਪੰਜਾਬ ਪੱਧਰੀ ਰੱਸਾਕਸੀ (ਅੰਡਰ-14) ਲੜਕਿਆਂ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਦੀ ਨਿਗਰਾਨੀ ਹੇਠ ਕਰਵਾਏ ਗਏ | ਜਿਸ ਵਿਚ ਲੁਧਿਆਣਾ ਜ਼ਿਲ੍ਹਾ ਦੀ ਨੁਮਾਇੰਦਗੀ ਕਰਦਿਆਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀ ਅੰਡਰ-14 ਰੱਸਾਕਸੀ ਲੜਕਿਆਂ ਦੀ ਟੀਮ ਨੇ ਆਪਣੇ ਜੇਤੂ ਰੱਥ ਨੂੰ ਅੱਗੇ ਤੋਰਦਿਆਂ ਪੰਜਾਬ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ | ਜੇਤੂ ਰੱਸਾਕਸੀ ਟੀਮ ਵਿਚ ਗੁਰਜੋਤ ਸਿੰਘ ਬਿੰਜਲ, ਜਸ਼ਨਪ੍ਰੀਤ ਸਿੰਘ ਤਲਵੰਡੀ ਰਾਏ, ਰਣਬੀਰ ਸਿੰਘ ਧੂਰਕੋਟ, ਅਭੀਜੋਤ ਸਿੰਘ ਬੱਸੀਆਂ, ਗੁਰਨਿਧਾਨ ਸਿੰਘ ਧਨੇਰ ਅਤੇ ਬਲਵਿੰਦਰ ਸਿੰਘ ਸ਼ਾਮਿਲ ਸਨ | ਇਸੇ ਤਰ੍ਹਾਂ ਸਕੂਲ ਖਿਡਾਰਨਾਂ ਮਨਰੀਤ ਕੌਰ ਬੱਸੀਆਂ ਅਤੇ ਜਸਲੀਨ ਕੌਰ ਗੋਬਿੰਦਗੜ੍ਹ ਨੇ ਵੀ ਅੰਡਰ-14 (ਲੜਕੀਆਂ) ਲੁਧਿਆਣਾ ਜ਼ਿਲ੍ਹੇ ਦੀ ਟੀਮ ਵਿਚ ਖੇਡਦਿਆਂ ਰੱਸਾਕਸੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਪਹੁੰਚਣ 'ਤੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਸਾਰੇ ਜੇਤੂ ਖਿਡਾਰੀਆਂ ਤੋਂ ਇਲਾਵਾ ਕੋਚ ਮੈਡਮ ਵੀਰ ਕੌਰ ਬੱਸੀਆਂ ਤੇ ਜਸਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਤੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ, ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ, ਵੀਰਾ ਬਾਲੀ ਕੌੜਾ, ਮਨਪ੍ਰੀਤ ਕੌਰ ਬੱਸੀਆਂ, ਪਰਮਿੰਦਰ ਕੌਰ ਰਾਏਕੋਟ, ਜਗਰੂਪ ਸਿੰਘ ਚਚਰਾੜੀ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |