19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਾਹਿਤ ਸਭਾ ਦੀ ਮੀਟਿੰਗ ਅੰਤਰਰਾਸ਼ਟਰੀ ਸ਼ਾਇਰ ਦੇਵ ਨੂੰ ਸਮਰਪਿਤ ਹੋਈ

Ad Position 21
No active advertisement
ਅਜੀਤ ਡੈਸਕ 22-12-2025
ਜਗਰਾਉਂ, 21 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸਾਹਿਤ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਜਗਰਾਉਂ ਵਿਖੇ ਹੋਈ | ਇਹ ਮੀਟਿੰਗ ਅੰਤਰਰਾਸ਼ਟਰੀ ਸ਼ਾਇਰ ਅਤੇ ਚਿੱਤਰਕਾਰ ਦੇਵ ਨੂੰ ਸਮਰਪਿਤ ਸੀ | ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਦੇਵ ਕਲਾ ਤੇ ਕਵਿਤਾ ਨਾਲ ਹਕੀਕੀ ਤੌਰ 'ਤੇ ਜੁੜਿਆ ਸਿਰਜਕ ਸੀ, ਜਿਸ ਦੀ ਜੀਵਨ-ਸ਼ੈਲੀ ਵੀ ਕਾਵਿਕ ਤੇ ਕਲਾਤਮਿਕ ਸੀ | ਉਨ੍ਹਾਂ ਕਿਹਾ ਕਿ ਸਿਰਜਣਾ ਸਮੇਤ ਪੰਜਾਬੀ ਦੀਆਂ ਅਨੇਕ ਸਾਹਿਤਕ ਪੱਤਿ੍ਕਾਵਾਂ ਵਿਚ ਮੁੱਖ ਪੰਨੇ 'ਤੇ ਛਪਦਾ ਸੀ, ਜਿਸ ਨੂੰ ਦੁਨੀਆ ਭਰ ਦੇ ਲੋਕ ਪਸੰਦ ਕਰਦੇ ਸਨ | ਇਸ ਮੌਕੇ ਭੰਗੜਾ ਉਸਤਾਦ ਕੁਲਦੀਪ ਸਿੰਘ ਨੂੰ ਵੀ ਯਾਦ ਕੀਤਾ ਗਿਆ | ਦੇਸ਼ ਦੇ ਮੌਜੂਦਾ ਮਾਹੌਲ ਤੇ ਸੰਵਾਦ ਰਚਾਉਂਦਿਆਂ ਸਭਾ ਦੇ ਪ੍ਰੋ: ਐੱਚ.ਐੱਸ. ਡਿੰਪਲ ਨੇ ਚਲੰਤ ਮੁੱਦਿਆਂ ਬਾਰੇ ਚਰਚਾ ਕੀਤੀ ਅਤੇ 'ਇਸ਼ਕ ਦੇ ਦਾਉ-ਪੇਚਾਂ ਤੋਂ, ਮਾਸ਼ੂਕਾ ਦੀ ਮੁਹੱਬਤ ਤੱਕ, ਗ਼ਜ਼ਲ ਕਿਉਂ ਹੋ ਗਈ ਸੀਮਤ, ਅਮੀਰਾਂ ਦੀ ਹੀ ਖੱਬਤ ਤੱਕ' ਮਤਲੇ ਨਾਲ ਆਪਣਾ ਕਾਵਿ-ਕਲਾਮ ਪੇਸ਼ ਕੀਤਾ | ਇਸ ਮੌਕੇ ਬੋਲਦਿਆਂ ਨੌਜਵਾਨ ਸ਼ਾਇਰ ਪ੍ਰਭਜੋਤ ਸੋਹੀ ਨੇ ਆਖਿਆ ਕਿ ਸਮਾਜ ਵਿਚ ਸਹਿਣਸ਼ੀਲਤਾ ਤੇ ਸੁਤੰਤਰਤਾ ਦਾ ਮਾਹੌਲ ਪੈਦਾ ਕਰਨ ਲਈ ਸਾਹਿਤ ਦੀ ਵੱਡੀ ਭੂਮਿਕਾ ਹੁੰਦੀ ਹੈ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਨੇ ਇਨ੍ਹਾਂ ਕਥਨ ਦੀ ਪ੍ਰੋੜਤਾ ਕਰਦਿਆਂ ਆਖਿਆ ਕਿ ਸਮਾਜਿਕ ਤੇ ਸਿਆਸੀ ਮਸਲਿਆਂ ਵਿਚ ਬੌਧਿਕ ਦਖ਼ਲਅੰਦਾਜ਼ੀ ਕਰਨਾ ਵੀ ਅਦੀਬ ਦੇ ਵੱਡੇ ਫਰਜ਼ਾਂ ਵਿਚ ਸ਼ੁਮਾਰ ਹੈ | ਇਸ ਮੌਕੇ ਲੇਖਕ ਅਜੀਤ ਪਿਆਸਾ ਦੁਆਰਾ ਸੂਫ਼ੀ ਰੰਗ ਵਿਚ ਗੀਤ ਗਾਏ ਗਏ | ਇਸ ਮੌਕੇ ਮੇਜਰ ਸਿੰਘ ਛੀਨਾ ਨੇ ਵੀ ਆਪਣਾ ਗੀਤ ਪੇਸ਼ ਕੀਤਾ | ਇਸ ਮੌਕੇ ਪ੍ਰਭਜੋਤ ਸੋਹੀ ਤੇ ਰਾਜਦੀਪ ਤੂਰ ਨੇ ਕ੍ਰਮਵਾਰ 'ਸੂਹੀ ਨਾਦ' ਤੇ 'ਧੀਆਂ' ਤੇ ਆਪਣੀਆਂ ਚਰਚਿੱਤ ਕਾਵਿ-ਰਚਨਾਵਾਂ ਪੇਸ਼ ਕੀਤੀਆਂ ਅਤੇ ਡਾ: ਜਸਵੰਤ ਸਿੰਘ ਢਿਲੋਂ ਨੇ ਆਪਣੀ ਆਵਾਜ਼ ਵਿਚ ਰਾਜਦੀਪ ਤੂਰ ਦੀ ਇਕ ਗ਼ਜ਼ਲ 'ਧੀਆਂ' ਸਾਂਝੀ ਕੀਤੀ | ਇਸ ਸਮੇਂ ਕੁਲਦੀਪ ਲੋਹਟ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਸਮੇਂ ਅਮਰਜੀਤ ਮਾਹੀ ਨੇ 'ਕਲਾ' ਵਿਸ਼ੇ 'ਤੇ ਆਪਣੀ ਕਵਿਤਾ ਪੇਸ਼ ਕੀਤੀ | ਇਸ ਮੌਕੇ ਸਭਾ ਦੇ ਪ੍ਰਧਾਨ ਅਵਤਾਰ ਜਗਰਾਉਂ ਵਲੋਂ ਅਗਲੀ ਬੈਠਕ ਜਨਵਰੀ 2026 ਮਹੀਨੇ ਦੇ ਤੀਸਰੇ ਐਤਵਾਰ ਹੋਣ ਬਾਰੇ ਦੱਸਿਆ | ਜਿਸ ਦੌਰਾਨ ਸਭਾ ਦੇ ਸਲਾਨਾ ਸਮਾਗਮ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਦੇ ਨਾਵਾਂ ਤੇ ਰਚਨਾਵਾਂ ਬਾਰੇ ਸੰਵਾਦ ਰਚਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸੁਧਾਰ (ਲੜਕੇ) ਦੇ ਵਿਦਿਆਰਥੀਆਂ ਦੀ ਵਿੱਦਿਅਕ ਯਾਤਰਾ ਕਰਵਾਈ ਅਗਲੀ ਖ਼ਬਰ ਗੁ. ਸ਼ਹੀਦਾਂ ਲੱਧੇਵਾਲ ਵਿਖੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਦੀ ਯਾਦ 'ਚ 3 ਰੋਜ਼ਾ ਗੁਰਮਤਿ ਸਿਖਲਾਈ ਕੈਂਪ <br/>...
Ad Position 24