28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਕਾਂਗਰਸ ਪਾਰਟੀ ਦੇ ਜੇਤੂ ਮਨਵੀਰ ਸਿੰਘ ਵਲੋਂ ਵੋਟਰਾਂ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 23-12-2025
ਮੁੱਲਾਂਪੁਰ-ਦਾਖਾ, 22 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਰਾਜ ਭਰ 'ਚ ਚਰਚਿਤ ਰਹੀ ਹਲਕਾ ਦਾਖਾ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣ ਸਮੇਂ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ | ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਸੰਮਤੀ ਜ਼ੋਨ ਮੁੱਲਾਂਪੁਰ ਲਈ ਐਲਾਨਿਆ ਉਮੀਦਵਾਰ ਮਨਵੀਰ ਸਿੰਘ ਕਲੇਰ ਵੱਡੇ ਬਹੁਮਤ ਨਾਲ ਸੰਮਤੀ ਚੋਣ ਜਿੱਤਣ 'ਚ ਸਫ਼ਲ ਰਿਹਾ | ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ ਦਾ ਭਤੀਜਾ ਸੰਮਤੀ ਮੈਂਬਰ ਮਨਵੀਰ ਸਿੰਘ ਮੁੱਲਾਂਪੁਰ ਵਲੋਂ ਗੁਰੂ ਦਾ ਸ਼ੁਕਰਾਨਾ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਸਿਰ ਝੁਕਾਇਆ | ਅਰਦਾਸ ਬੇਨਤੀ, ਹੁਕਮਨਾਮਾ ਸਾਹਿਬ ਸਰਵਣ ਕਰਨ ਉਪਰੰਤ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੀ ਇਕੱਤਰਤਾ ਨੂੰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਸੰਬੋਧਨ ਨੇ ਕਰਦਿਆਂ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਰਾਹੀਂ ਮਨਵੀਰ ਸਿੰਘ ਦੀ ਜਿੱਤ ਕਾਂਗਰਸ ਪਾਰਟੀ ਲਈ ਮਾਣ ਵਾਲੀ ਗੱਲ ਹੈ | ਇਸ ਜਿੱਤ ਪਿੱਛੇ ਵਕਰਕਜ਼/ਵੋਟਰ ਤੋਂ ਲੈ ਕੇ ਯੋਗਦਾਨ ਵਾਲਾ ਹਰ ਇਕ ਵਧਾਈ ਦਾ ਪਾਤਰ ਹੈ | ਸੰਮਤੀ ਮੈਂਬਰ ਮਨਵੀਰ ਸਿੰਘ ਮੁੱਲਾਂਪੁਰ ਵਲੋਂ ਵੀ ਆਪਣੀ ਵਲੰਟੀਅਰ ਟੀਮ, ਵੋਟਰਾਂ ਦਾ ਧੰਨਵਾਦ ਕੀਤਾ | ਦਰਬਾਰ ਹਾਲ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਪਹਿਲਾਂ ਵੀ ਇਸ ਵੱਕਾਰੀ ਜ਼ੋਨ 'ਤੇ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ, ਹੁਣ ਸਮੁੱਚੇ ਨਗਰ ਦਾ ਵੋਟਰ ਮਨਵੀਰ ਸਿੰਘ ਦੀ ਜਿੱਤ ਦਾ ਜਾਮਨ ਬਣਿਆ | ਸਾਬਕਾ ਸਰਪੰਚ/ਸਾਬਕਾ ਉੱਪ ਚੇਅਰਮੈਨ ਸਾਧੂ ਸਿੰਘ ਕਲੇਰ ਵਲੋਂ ਵੀ ਸਮੁੱਚੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨੰਬਰਦਾਰ ਜਸਪਾਲ ਸਿੰਘ, ਰੂਪ ਬਸੰਤ ਸਿੰਘ ਬੜੈਚ, ਮਨਜੀਤ ਸਿੰਘ ਕੈਲਪੁਰ, ਸਰਪੰਚ ਹਰਕੇਵਲ ਸਿੰਘ ਕੈਲਪੁਰ, ਬਲਬੀਰ ਸਿੰਘ ਗਿੱਲ, ਖੇਤੀਬਾੜੀ ਸਹਿਕਾਰੀ ਸਭਾ ਪ੍ਰਧਾਨ ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ, ਸਾਬਕਾ ਸਰਪੰਚ ਅਜਮਿੰਦਰ ਸਿੰਘ ਚੱਕ ਕਲਾਂ, ਸੁਖਪਾਲ ਸਿੰਘ ਚੱਕ ਕਲਾਂ, ਪ੍ਰਧਾਨ ਮੇਜਰ ਸਿੰਘ ਗੋਰਾ, ਥਾਣੇਦਾਰ ਸੁਖਵਿੰਦਰ ਸਿੰਘ, ਲਾਭ ਸਿੰਘ, ਬਿੱਲਾ ਗਿੱਲ, ਪੱਪੂ ਮਾਨ, ਰਾਣਾ ਗਿੱਲ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ੍ਰਮਨਰੇਗਾ ਨੂੰ ਖ਼ਤਮ ਕਰਨ ਦੀ ਸਾਜਿਸ਼ ਗਰੀਬ ਵਿਰੋਧੀ ਸੋਚ ਦਾ ਨਤੀਜਾ-ਇੰਜੀਨੀਅਰ ਜਗਦੀਪ ਸਿੰਘ ਅਗਲੀ ਖ਼ਬਰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24