ਮੰਦਰ ਸ਼ਿਵਾਲਾ ਖਾਮ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ, 152 ਮਰੀਜ਼ਾਂ ਦੀ ਜਾਂਚ
ਰਾਏਕੋਟ, 27 ਸਤੰਬਰ (ਸੁਸ਼ੀਲ )-ਸਥਾਨਕ ਮੰਦਰ ਸ਼ਿਵਾਲਾ ਖ਼ਾਮ (ਤਲਾਬ ਵਾਲਾ ਮੰਦਰ) ਦੀ ਪ੍ਰਬੰਧਕੀ ਕਮੇਟੀ ਵੱਲੋਂ ਅੱਖਾਂ ਦਾ ਜਾਂਚ ਅਤੇ ਅਪ੍ਰੇਸ਼ਨ ਕੈਂਪ ਆਈ ਕੇਅਰ ਸੈਂਟਰ ਦੇ ਸਹਿਯੋਗ ਨਾਲ ਲਗਾਇਆ ਗਿਆ । ਕੈਂਪ ਦਾ ਉਦਘਾਟਨ ਮੰਦਰ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਵਲੋਂ ਕੀਤਾ ਗਿਆ।
ਰਾਏਕੋਟ, 27 ਸਤੰਬਰ (ਸੁਸ਼ੀਲ )-ਸਥਾਨਕ ਮੰਦਰ ਸ਼ਿਵਾਲਾ ਖ਼ਾਮ (ਤਲਾਬ ਵਾਲਾ ਮੰਦਰ) ਦੀ ਪ੍ਰਬੰਧਕੀ ਕਮੇਟੀ ਵੱਲੋਂ ਅੱਖਾਂ ਦਾ ਜਾਂਚ ਅਤੇ ਅਪ੍ਰੇਸ਼ਨ ਕੈਂਪ ਆਈ ਕੇਅਰ ਸੈਂਟਰ ਦੇ ਸਹਿਯੋਗ ਨਾਲ ਲਗਾਇਆ ਗਿਆ । ਕੈਂਪ ਦਾ ਉਦਘਾਟਨ ਮੰਦਰ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਵਲੋਂ ਕੀਤਾ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਬਲਵਿੰਦਰ ਸਿੰਘ ਵਲੋ 152 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੇ ਐੱਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ । ਕੈਂਪ ਵਿਚ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਅੱਖਾਂ ਦੀ ਜਾਂਚ, ਬਿਮਾਰੀਆਂ ਦੀ ਪਛਾਣ ਅਤੇ ਅਗਲੇ ਇਲਾਜ ਸਬੰਧੀ ਜ਼ਰੂਰੀ ਸਲਾਹ ਦਿੱਤੀ ਗਈ। ਕੈਂਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਦਾ ਉਦੇਸ਼ ਪਿੰਡਾਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋੜਵੰਦ ਲੋਕਾਂ ਤੱਕ ਮਿਆਰੀ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਕੈਂਪ ਦੇ ਸਫ਼ਲ ਆਯੋਜਨ ਲਈ ਪ੍ਰਬੰਧਕਾਂ ਵਲੋਂ ਡਾਕਟਰੀ ਟੀਮ, ਸਹਿਯੋਗੀਆਂ ਅਤੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਸਿਕੰਦਰ ਕੁਮਾਰ, ਅਸ਼ੋਕ ਕਨੌਜੀਆ, ਕਮਲੇਸ਼ ਗੋਗਨਾ, ਮੀਤ ਪ੍ਰਧਾਨ ਪ੍ਰਦੀਪ ਜੈਨ, ਰਮਨ ਚੋਪੜਾ, ਸੈਕਟਰੀ ਰਾਜ ਕੁਮਾਰ ਸਿੰਗਲਾ, ਖ਼ਜ਼ਾਨਚੀ ਰਜਨੀਸ਼ ਗੁਪਤਾ, ਸੱਤਪਾਲ ਵਰਮਾ, ਪ੍ਰਭਜੋਤ ਸਿੰਘ ਹਾਜ਼ਰ ਸਨ।