ਕਾਸ਼, ਅੱਜ ਸਕੂਲ ਬੰਦ ਹੁੰਦਾ ਤਾਂ ਰਣਜੋਤ ਮੇਰੇ ਕੋਲ ਹੁੰਦਾ
ਮਾਛੀਵਾੜਾ ਸਾਹਿਬ, 16 ਨਵੰਬਰ (ਮਨੋਜ ਕੁਮਾਰ)- ਇਹ ਬੇਬਸੀ ਲਾਚਾਰੀ ਭਰੇ ਸ਼ਬਦ ਉਸ ਪਿਤਾ ਦੇ ਹਨ, ਜਿਸ ਦੇ ਅੱਖਾਂ ਸਾਹਮਣੇ ਉਸ ਦਾ 19 ਸਾਲਾ ਨੌਜਵਾਨ ਹੋਣਹਾਰ ਬੇਟਾ ਮਾਛੀਵਾੜਾ ਪੁਲਿਸ ਸਟੇਸ਼ਨ ਕੋਲ ਵਾਪਰੇ ਹਾਦਸੇ ਵਿਚ ਸਦਾ ਲਈ ਦੁਨੀਆਂ ਨੂੰ ਅਲਵਿਦਾ ਆਖ ਗਿਆ। ਪਰਿਵਾਰ ਨਾਲ ਜਦੋਂ ਅਫ਼ਸੋਸ ਕਰਨ ਰਣਜੋਤ ਸਿੰਘ ਦੇ ਪਿੰਡ ਜੀਵਨਪੁਰ ਗਏ ਤਾਂ ਉਸ ਦੇ ਪਿਤਾ ਬਲਜਿੰਦਰ ਸਿੰਘ ਜੋ ਕਿ ਪਟਵਾਰੀ ਵਜੋਂ ਡਿਊਟੀ ਨਿਭਾ ਰਹੇ ਹਨ।
ਮਾਛੀਵਾੜਾ ਸਾਹਿਬ, 16 ਨਵੰਬਰ (ਮਨੋਜ ਕੁਮਾਰ)- ਇਹ ਬੇਬਸੀ ਲਾਚਾਰੀ ਭਰੇ ਸ਼ਬਦ ਉਸ ਪਿਤਾ ਦੇ ਹਨ, ਜਿਸ ਦੇ ਅੱਖਾਂ ਸਾਹਮਣੇ ਉਸ ਦਾ 19 ਸਾਲਾ ਨੌਜਵਾਨ ਹੋਣਹਾਰ ਬੇਟਾ ਮਾਛੀਵਾੜਾ ਪੁਲਿਸ ਸਟੇਸ਼ਨ ਕੋਲ ਵਾਪਰੇ ਹਾਦਸੇ ਵਿਚ ਸਦਾ ਲਈ ਦੁਨੀਆਂ ਨੂੰ ਅਲਵਿਦਾ ਆਖ ਗਿਆ। ਪਰਿਵਾਰ ਨਾਲ ਜਦੋਂ ਅਫ਼ਸੋਸ ਕਰਨ ਰਣਜੋਤ ਸਿੰਘ ਦੇ ਪਿੰਡ ਜੀਵਨਪੁਰ ਗਏ ਤਾਂ ਉਸ ਦੇ ਪਿਤਾ ਬਲਜਿੰਦਰ ਸਿੰਘ ਜੋ ਕਿ ਪਟਵਾਰੀ ਵਜੋਂ ਡਿਊਟੀ ਨਿਭਾ ਰਹੇ ਹਨ। ਆਪਣੇ ਪੁੱਤਰ ਨੂੰ ਯਾਦ ਕਰਦਿਆਂ ਵਾਰ ਵਾਰ ਇਸ ਗੱਲ ਦਾ ਅਫ਼ਸੋਸ ਵੀ ਕਰ ਰਹੇ ਸਨ ਕਿ ਜੇਕਰ ਅੱਜ ਰਣਜੋਤ ਦਾ ਸਕੂਲ ਹੋਰਨਾਂ ਸਕੂਲਾਂ ਵਾਂਗ ਬੰਦ ਹੁੰਦਾ ਤਾਂ ਸ਼ਾਇਦ ਰਣਜੋਤ ਅੱਜ ਉਨ੍ਹਾਂ ਕੋਲ ਹੁੰਦਾ। ਇਹ ਸ਼ਬਦ ਇਸ ਕਰ ਕੇ ਵੀ ਮਾਇਨੇ ਰੱਖਦੇ ਹਨ ਕਿਉਂ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਦੇ ਦਿਨ ਸਮੁੱਚੇ ਪੰਜਾਬ ਵਿਚ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਸਨ। ਜਦੋਂ ਕਿ ਰਣਜੋਤ ਸਿੰਘ ਜਿਸ ਸਕੂਲ ਵਿਚ ਪੜ੍ਹਦਾ ਸੀ, ਉਹ ਸਕੂਲ ਅੱਜ ਖੁੱਲ੍ਹਾ ਸੀ ਤੇ ਹਾਦਸੇ ਦੇ ਸਮੇਂ ਰਣਜੋਤ ਆਪਣੇ ਸਕੂਲ ਪੜਾਈ ਲਈ ਜਾ ਰਿਹਾ ਸੀ। ਇਸ ਮਾਮਲੇ ਨੂੰ ਹੋਰ ਪੁਖ਼ਤਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਿੰਪਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ ਸਖ਼ਤ ਨਿਰਦੇਸ਼ ਸਨ।