16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ (ਸ਼ਹਿਰੀ) ਦੀ ਮੀਟਿੰਗ ਹੋਈ

ਜਗਰਾਉਂ/ਚੌਂਕੀਮਾਨ, 16 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਤੇਜਿੰਦਰ ਸਿੰਘ ਚੱਢਾ)- ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸਨ ਲੁਧਿਆਣਾ (ਸ਼ਹਿਰੀ) ਦੀ ਮੀਟਿੰਗ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਹੋਏ। ਪੰਜਾਬ ਪੁਲਿਸ ਪੈਨਸ਼ਨਰਜ਼ ਸਟੇਟ ਬਾਡੀ ਇਕਾਈ ਪੰਜਾਬ ਵਲੋਂ ਜਸਪਾਲ ਸਿੰਘ ਡੀ.

Ad Position 21
No active advertisement
ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ (ਸ਼ਹਿਰੀ) ਦੇ ਨਵ-ਨਿਯੁਕਤ ਪ੍ਰਧਾਨ ਪਵਿੱਤਰ ਸਿੰਘ ਸਿੱਧੂ, ਸੀਨੀਅਰ ਵਾਈਸ ਪ੍ਰਧਾਨ ਦਵਿੰਦਰ ਸਿੰਘ ਢੀਂਡਸਾ ਤੇ ਜਨਰਲ ਸਕੱਤਰ ਸੀਸਪਾਲ ਦਾ ਸਨਮਾਨ ਕਰਨ ਸਮੇਂ ਜਸਪਾਲ ਸਿੰਘ, ਭੁਪਿੰਦਰ ਕੌਰ ਤੇ ਹੋਰ। ਅਜੀਤ ਤਸਵੀਰ 17-11-2026
ਜਗਰਾਉਂ/ਚੌਂਕੀਮਾਨ, 16 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਤੇਜਿੰਦਰ ਸਿੰਘ ਚੱਢਾ)- ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸਨ ਲੁਧਿਆਣਾ (ਸ਼ਹਿਰੀ) ਦੀ ਮੀਟਿੰਗ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਹੋਏ। ਪੰਜਾਬ ਪੁਲਿਸ ਪੈਨਸ਼ਨਰਜ਼ ਸਟੇਟ ਬਾਡੀ ਇਕਾਈ ਪੰਜਾਬ ਵਲੋਂ ਜਸਪਾਲ ਸਿੰਘ ਡੀ. ਐੱਸ. ਪੀ (ਰਿਟਾ:) ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸਨ ਪ੍ਰਧਾਨ ਫਿਰੋਜ਼ਪੁਰ (ਰਿਟਰਨਿੰਗ ਅਫ਼ਸਰ), ਭੁਪਿੰਦਰ ਕੌਰ ਡੀ.ਐੱਸ.ਪੀ. (ਰਿਟਾ:) ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸਨ ਪ੍ਰਧਾਨ (ਅਬਜ਼ਰਬਰ) ਮੋਗਾ, ਰਵਿੰਦਰ ਸਿੰਘ ਏ.ਐੱਸ.ਆਈ. (ਰਿਟਾ:) ਦਫ਼ਤਰ ਪੰਜਾਬ ਪੁਲਿਸ ਪੈਨਸ਼ਨਰ ਸਟੇਟ ਬਾਡੀ ਇਕਾਈ ਪੰਜਾਬ ਦੇ ਦਫ਼ਤਰ ਚੰਡੀਗੜ੍ਹ ਵੱਲੋਂ ਹਾਜ਼ਰ ਹੋਏ। ਜਿੰਨ੍ਹਾਂ ਦੀ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸਨ ਜ਼ਿਲ੍ਹਾ ਇਕਾਈਆਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੀ.ਐੱਸ.ਪੀ. (ਰਿਟਾ:) ਪੰਜਾਬ ਚੰਡੀਗੜ੍ਹ ਵੱਲੋਂ ਚੋਣ ਕਰਵਾਉਣ ਸਬੰਧੀ ਡਿਊਟੀ ਲਗਾਈ ਗਈ ਸੀ। ਜਿੰਨ੍ਹਾਂ ਵੱਲੋਂ ਚੋਣ ਪ੍ਰਕਿਰਿਆ ਰਾਹੀਂ ਨਾਮਜ਼ਦਗੀ ਪੱਤਰ ਲਏ ਗਏ ਤੇ ਇਸ ਦੌਰਾਨ ਮੇਜਰ ਸਿੰਘ (ਰਿਟਾ: ਇੰਸ) ਨੇ ਸਮੇਤ ਆਪਣੀ ਬਾਡੀ ਦੇ ਮੈਬਰਾਂ ਦੇ ਆਪਣੇ ਆਪਣੇ ਅਹੁਦਿਆਂ ਦੀ ਇਕਾਈ ਭੰਗ ਕਰਕੇ ਲਿਖਤੀ ਤੌਰ ’ਤੇ ਮਤਾ ਪੇਸ਼ ਕੀਤਾ, ਜਿਸ ਉਪਰੰਤ ਨਾਮਜ਼ਦਗੀ ਪੱਤਰ ਪਵਿੱਤਰ ਸਿੰਘ ਸਿੱਧੂ (ਰਿਟਾ.ਇੰਸ.) ਨੇ ਬਤੌਰ ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸਨ ਲੁਧਿਆਣਾ ( ਸਹਿਰੀ) ਇਕਾਈ, ਦਵਿੰਦਰ ਸਿੰਘ ਢੀਂਡਸਾ (ਰਿਟਾ: ਇੰਸ:) ਨੇ ਬਤੌਰ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸਨ ਲੁਧਿਆਣਾ (ਸ਼ਹਿਰੀ) ਇਕਾਈ, ਸੀਸਪਾਲ (ਰਿਟਾ.ਇੰਸ.) ਜਨਰਲ ਸਕੱਤਰ ਪੰਜਾਬ ਪੁਲਿਸ ਪੈਨਸਨਰਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ (ਸ਼ਹਿਰੀ) ਇਕਾਈ ਲਈ ਨਾਮਜ਼ਦਗੀਆਂ ਭਰੀਆਂ ਗਈਆਂ। ਕਿਸੇ ਹੋਰ ਰਿਟਾਇਰ ਮੈਨਰ ਵੱਲੋਂ ਕਿਸੇ ਵੀ ਉਕਤ ਅਹੁਦੇ ਲਈ ਨਾਮਜ਼ਦਗੀ ਨਹੀਂ ਭਰੀ। ਪਵਿੱਤਰ ਸਿੰਘ ਸਿੱਧੂ (ਰਿਟਾ.ਇੰਸ.) ਨੂੰ ਬਤੌਰ ਪ੍ਰਧਾਨ, ਦਵਿੰਦਰ ਸਿੰਘ ਢੀਂਡਸਾ (ਰਿਟਾ.ਇੰਸ.) ਨੂੰ ਬਤੌਰ ਸੀਨੀਅਰ ਵਾਈਸ ਪ੍ਰਧਾਨ ਤੇ ਸੀਸਪਾਲ (ਰਿਟਾ.ਇੰਸ.) ਨੂੰ ਬਤੌਰ ਜਨਰਲ ਸਕੱਤਰ ਸਰਬਸੰਮਤੀ ਨਾਲ ਪੰਜਾਬ ਪੁਲਿਸ ਪੈਨਸਨਰਜ ਵੈੱਲਫੇਅਰ ਐਸੋਸੀਏਸਨ ਲੁਧਿਆਣਾ (ਸਹਿਰੀ) ਇਕਾਈ ਦਾ ਨਿਯੁਕਤ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ (ਰਿਟਾ.ਐੱਸ.ਪੀ), ਕਰਮ ਸਿੰਘ, ਬਲਵਿੰਦਰ ਸਿੰਘ, ਸਾਧੂ ਸਿੰਘ (ਤਿੰਨੋਂ ਰਿਟਾ: ਡੀ.ਐੱਸ .ਪੀ), ਮਦਨ ਮੋਹਨ ਸਿੰਘ , ਬਹਾਦਰ ਸਿੰਘ, ਗੁਰਮੀਤ ਸਿੰਘ ਗਿੱਲ , ਰਣਜੀਤ ਸਿੰਘ ਰੰਧਾਵਾ, ਮੋਹਣ ਲਾਲ, ਸੁਰਜੀਤ ਸਿੰਘ ਨਾਗਰਾ, ਲਾਭ ਸਿੰਘ ,ਜਸਪਾਲ ਸਿੰਘ ,ਬਾਬੂ ਸਿੰਘ, ਗੁਰਮੀਤ ਸਿੰਘ, ਭਜਨ ਸਿੰਘ , ਮਨਜੀਤ ਸਿੰਘ, ਸੁਰਿੰਦਰ ਚੋਪੜਾ, ਵਰਿੰਦਰ ਚੌਪੜਾ, ਹਰਪਾਲ ਸਿੰਘ, ਬਲਵਿੰਦਰ ਸਿੰਘ ਸੈਣੀ (ਸਾਰੇ ਰਿਟਾ.ਇੰਸ.) ਆਦਿ ਹਾਜ਼ਰ ਸਨ। ਅੰਤ ਵਿਚ ਨਵ ਨਿਯੁਕਤ ਪ੍ਰਧਾਨ ਪਵਿੱਤਰ ਸਿੰਘ ਸਿੱਧੂ ਨੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਚੋਣ ਨੂੰ ਸਰਬਸੰਮਤੀ ਨਾਲ ਕਰਵਾਇਆ ਤੇ ਕਿਹਾ ਕਿ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ (ਸ਼ਹਿਰੀ) ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ ਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਐਸ.ਆਰ.ਕਲੇਰ, ਕੁਲਦੀਪ ਸਿੰਘ ਗਿੱਲ ਅਤੇ ਤੇਜਿੰਦਰਪਾਲ ਸਿੰਘ ਸਿੱਧੂ ਬੇਟ ਇਲਾਕੇ ’ਚ ਕੀਤੇ ਗਏ ਵਿਕਾਸ ਸਦਕਾ... ਅਗਲੀ ਖ਼ਬਰ ਜੇਤੂ ਟੀਮ ਦੀਆਂ ਖਿਡਾਰਨਾਂ ਨਾਲ ਪ੍ਰਿੰਸੀਪਲ ਮਮਤਾ ਕੋਛੜ ਅਤੇ ਹੋਰ ਅਧਿਆਪਕ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ...
Ad Position 24