16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗੁਰਮਤਿ ਭਵਨ ਪ੍ਰਬੰਧਕਾਂ ਵਲੋਂ ਬਲਵੰਤ ਕੌਰ ਸਿੱਧੂ ਦੇ ਸਹਿਯੋਗ ਨਾਲ ਰਕਬਾ ’ਚ ਅੰਗਹੀਣ ਸਹਾਇਤਾ ਕੈਂਪ

ਮੁੱਲਾਂਪੁਰ-ਦਾਖਾ, 16 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ (ਲੁਧਿ:) ਵਲੋਂ ਸਵ: ਸ਼ੇਰ ਸਿੰਘ ਸਿੱਧੂ (ਬਾਬੂ ਜੀ) ਦੇ ਪਰਿਵਾਰ, ਗ੍ਰਾਮ ਪੰਚਾਇਤ ਰਕਬਾ, ਸਮੂਹ ਨਗਰ ਦੇ ਸਹਿਯੋਗ ਨਾਲ ਦਿਵਿਆਂਗ (ਅੰਗਹੀਣ) ਵਿਅਕਤੀਆਂ ਲਈ ਮੁਫਤ ਸਹਾਇਤਾ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਕਬਾ (ਲੁਧਿ:) ਵਿਖੇ ਲਗਾਇਆ ਗਿਆ। ਕੈਂਪ ਲਈ ਮੁੱਖ ਸਪੌਂਸਰ ਬੀਬੀ ਬਲਵੰਤ ਕੌਰ ਸਿੱਧੂ, ਅਮਰਜੀਤ ਕੌਰ ਵਲੋਂ ਉਦਘਾਟਨ ਸਮੇਂ ਡਾ: ਰੂਹੀ ਦਿਓਲ, ਨਵਕਿਰਨਪ੍ਰੀਤ ਕੌਰ ਗਰੇਵਾਲ, ਡਾ: ਅਮਰਪ੍ਰੀਤ ਸਿੰਘ ਦਿਓਲ, ਸਰਪੰਚ ਮਨਮੀਤ ਸਹਿਜਪਾਲ, ਮਾ.

Ad Position 21
No active advertisement
ਅਜੀਤ ਡੈਸਕ 17-11-2026
ਮੁੱਲਾਂਪੁਰ-ਦਾਖਾ, 16 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ (ਲੁਧਿ:) ਵਲੋਂ ਸਵ: ਸ਼ੇਰ ਸਿੰਘ ਸਿੱਧੂ (ਬਾਬੂ ਜੀ) ਦੇ ਪਰਿਵਾਰ, ਗ੍ਰਾਮ ਪੰਚਾਇਤ ਰਕਬਾ, ਸਮੂਹ ਨਗਰ ਦੇ ਸਹਿਯੋਗ ਨਾਲ ਦਿਵਿਆਂਗ (ਅੰਗਹੀਣ) ਵਿਅਕਤੀਆਂ ਲਈ ਮੁਫਤ ਸਹਾਇਤਾ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਕਬਾ (ਲੁਧਿ:) ਵਿਖੇ ਲਗਾਇਆ ਗਿਆ। ਕੈਂਪ ਲਈ ਮੁੱਖ ਸਪੌਂਸਰ ਬੀਬੀ ਬਲਵੰਤ ਕੌਰ ਸਿੱਧੂ, ਅਮਰਜੀਤ ਕੌਰ ਵਲੋਂ ਉਦਘਾਟਨ ਸਮੇਂ ਡਾ: ਰੂਹੀ ਦਿਓਲ, ਨਵਕਿਰਨਪ੍ਰੀਤ ਕੌਰ ਗਰੇਵਾਲ, ਡਾ: ਅਮਰਪ੍ਰੀਤ ਸਿੰਘ ਦਿਓਲ, ਸਰਪੰਚ ਮਨਮੀਤ ਸਹਿਜਪਾਲ, ਮਾ. ਗੁਰਚਰਨ ਸਿੰਘ ਸਿੱਧੂ ਮੌਜੂਦ ਰਹੇ। ਬਨਾਵਟੀ ਅੰਗਾਂ, ਕੰਨਾਂ ਤੋਂ ਘੱਟ ਸੁਣਨ ਵਾਲਿਆਂ ਨੂੰ ਮਸ਼ੀਨਾਂ ਲਈ ਡਾ. ਗੁਰਵਿੰਦਰ ਸਿੰਘ ਮਾਨ, ਡਾ: ਏਕਨੂਰ ਮਾਨ ਦੀ ਟੀਮ ਵਲੋਂ ਗੁਰਮਤਿ ਭਵਨ ਦੀ ਵਲੰਟੀਅਰ ਟੀਮ ਦਾ ਸਹਿਯੋਗ ਲਿਆ ਗਿਆ। ਦਿਵਿਆਂਗ (ਅੰਗਹੀਣ) ਸਹਾਇਤਾ ਕੈਂਪ ਸਮੇਂ ਬਨਾਵਟੀ ਅੰਗ ਪ੍ਰਾਪਤ ਕਰਨ ਲਈ ਲੱਤਾਂ-ਬਾਹਾਂ ਅਪਾਹਿਜ਼ 100 ਤੋਂ ਵਧੇਰੇ ਵਿਅਕਤੀਆਂ ਦਾ ਡਾਕਟਰਾਂ ਵਲੋਂ ਨਾਪ ਲਿਆ ਗਿਆ। ਚੱਲਣ-ਫਿਰਨ ਤੋਂ ਅਪਾਹਜ-ਪੋਲੀਓ ਪੀੜ੍ਹਤਾਂ ਲਈ ਦਰਜਨਾਂ ਵੀਲ੍ਹ ਚੇਅਰ, ਟਰਾਈਸਾਈਕਲ ਅਤੇ ਕੰਨਾਂ ਤੋਂ ਘੱਟ ਸੁਣਨ ਵਾਲੇ 75 ਵਿਅਕਤੀਆਂ ਲਈ ਕੰਨਾਂ ਨੂੰ ਲਾਉਣ ਵਾਲੀਆਂ ਮਸ਼ੀਨਾਂ ਨੋਟ ਕੀਤੀਆਂ ਗਈਆਂ। ਗੁਰਮਤਿ ਭਵਨ ਦੇ ਵਲੰਟੀਅਰ ਸੁਖਦੇਵ ਸਿੰਘ ਸੁੱਖਾ, ਮਨੀਸ਼ ਜੈਨ, ਕੰਵਰਦੀਪ ਸਿੰਘ ਧੰਨਾ, ਕਮਲਦੀਪ ਸਿੰਘ ਕਾਕੂ ਅਨੁਸਾਰ ਜਿਹੜੇ ਵਿਅਕਤੀਆਂ ਦਾ ਅੱਜ ਨਾਪ ਲਿਆ ਗਿਆ, ਇਨ੍ਹਾਂ ਨੂੰ ਬਨਾਵਟੀ ਅੰਗ ਵੀਲ੍ਹ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ ਐਤਵਾਰ 29 ਨਵੰਬਰ ਨੂੰ ਕੈਂਪ ਲਗਾ ਕੇ ਰਕਬਾ ਸਕੂਲ ’ਚ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਵਲੋਂ ਮਾਤਾ ਬਲਵੰਤ ਕੌਰ ਦਾ ਵਿਸ਼ੇਸ਼ ਸਨਮਾਨ ਹੋਵੇਗਾ। 16Jag06
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਪ੍ਰਧਾਨ ਬਿੱਟੂ ਤੇ ਸਾਥੀਆਂ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਜਤਿੰਦਰਾ ਗ੍ਰੀਨਫੀਲਡ ਸਕੂਲ ਵਿਖੇ ਦੋ ਰੋਜ਼ਾ ਮਾਡਲ ਯੂਨਾਈਟਿਡ ਨੇਸ਼ਨਜ਼ ਕਾਨਫਰੰਸ ਕਰਵਾਈ
Ad Position 24