28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

'ਹਾਦਸਿਆਂ ਵਾਲੇ ਚੌਂਕ' 'ਚ ਮੁੜ ਵਾਪਰਿਆ ਵੱਡਾ ਸੜਕ ਹਾਦਸਾ

Ad Position 21
No active advertisement
ਬਰਨਾਲਾ ਚੌਂਕ ਰਾਏਕੋਟ 'ਚ ਸਥਿਤ ਗਿੱਲ ਡੇਅਰੀ 'ਤੇ ਵਾਪਰੇ ਹਾਦਸੇ ਸਮੇਂ ਦੀ ਤਸਵੀਰ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 23-12-2025
ਰਾਏਕੋਟ, 22 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੇ 'ਹਾਦਸਿਆਂ ਵਾਲੇ ਚੌਂਕ' ਵਿਚ ਬੀਤੀ ਰਾਤ ਇਕ ਹੋਰ ਭਿਆਨਕ ਸੜਕ ਹਾਦਸਾ ਵਾਪਰਿਆ | ਦੱਸਣਯੋਗ ਹੈ ਕਿ ਬੀਤੀ ਰਾਤ ਟੈਂਪੂ ਡਰਾਈਵਰ ਦੀ ਅਣਗਹਿਲੀ ਕਰਕੇ ਤੇਜ਼ ਰਫ਼ਤਾਰ ਟੈਂਪੂ ਬੇਕਾਬੂ ਹੋ ਕੇ ਬਰਨਾਲਾ ਚੌਂਕ 'ਚ ਸਥਿਤ ਗਿੱਲ ਡੇਅਰੀ ਤੇ ਸਵੀਟ ਸ਼ਾਪ ਵਾਲੀ ਦੁਕਾਨ ਨਾਲ ਜਾ ਟਕਰਾਇਆ ਅਤੇ ਇਸ ਘਟਨਾ ਵਿਚ ਵੱਡਾ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ 2 ਵਜੇ ਦੇ ਕਰੀਬ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਲੁਧਿਆਣਾ ਸਾਈਡ ਤੋਂ ਇਕ ਤੇਜ਼ ਰਫ਼ਤਾਰ ਟੈਂਪੂ ਐੱਚ.ਆਰ 47 ਸੀ 6229 ਆ ਰਿਹਾ ਸੀ, ਜਦ ਇਹ ਟੈਂਪੂ ਬਰਨਾਲਾ ਚੌਂਕ ਨਜ਼ਦੀਕ ਪੁੱਜਿਆ ਤਾਂ ਡਰਾਈਵਰ ਦੀ ਅਣਗਹਿਲੀ ਕਾਰਨ ਟਰੱਕ ਬਰਨਾਲਾ ਚੌਂਕ ਰਾਏਕੋਟ ਵਿਖੇ ਸਥਿਤ ਗਿੱਲ ਡੇਅਰੀ 'ਤੇ ਸਵੀਟ ਸ਼ਾਪ ਵਾਲੀ ਦੁਕਾਨ ਨਾਲ ਜਾ ਟਕਰਾਇਆ | ਇਸ ਘਟਨਾ ਦੌਰਾਨ ਟੈਂਪੂ ਡੇਅਰੀ ਸਾਹਮਣੇ ਪਈ ਵੱਡੀ ਫਰਿੱਜ਼ ਨਾਲ ਟਕਰਾਉਣ ਉਪਰੰਤ ਦੁਕਾਨ ਅੱਗੇ ਪਾਏ ਸ਼ੈੱਡਾਂ ਨੂੰ ਤੋੜਦਾ ਹੋਇਆ ਅੱਗੇ ਜਾ ਕੇ ਬੜੀ ਮੁਸ਼ਕਿਲ ਨਾਲ ਰੁਕਿਆ, ਜਦਕਿ ਡਰਾਈਵਰ ਟੈਂਪੂ ਨੂੰ ਬੜੀ ਜ਼ੱਦੋ-ਜਹਿਦ ਨਾਲ ਸ਼ੈੱਡਾਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਰਿਹਾ, ਪ੍ਰੰਤੂ ਉਹ ਅਸਫ਼ਲ ਰਿਹਾ | ਇਸ ਘਟਨਾ ਬਾਰੇ ਪੱਤਰਕਾਰਾਂ ਨੂੰ ਮੌਕਾ ਦਿਖਾਉਂਦਿਆ ਦੁਕਾਨ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ 200 ਲੀਟਰ ਕਪੈਸਿਟੀ ਵਾਲੀ ਫਰਿੱਜ਼, ਸ਼ੈੱਡ, ਢਾਈ ਕੁਇੰਟਲ ਦਹੀਂ, 2 ਕੁਇੰਟਲ ਪਨੀਰ, 20 ਕਿਲੋ ਕਰੀਮ ਆਦਿ ਦਾ ਨੁਕਸਾਨ ਹੋਇਆ ਹੈ ਅਤੇ ਇਸ ਘਟਨਾ ਵਿਚ ਉਸਦਾ ਲਗਭਗ 3 ਲੱਖ ਰੁਪਏ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ | ਘਟਨਾ ਉਪਰੰਤ ਪੁਲਿਸ ਵੱਲੋਂ ਉਕਤ ਟੈਂਪੂ ਡਰਾਈਵਰ ਅਤੇ ਟੈਂਪੂ ਨੂੰ ਹਿਰਾਸਤ 'ਚ ਲੈ ਕੇ ਬਣਦੀ ਕਾਰਵਾਈ ਆਰੰਭ ਕੀਤੀ | ਇੱਥੇ ਇਹ ਵੀ ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਬਰਨਾਲਾ ਚੌਂਕ ਰਾਏਕੋਟ ਵਿਚ ਰਾਤ ਸਮੇਂ ਪਈ ਸੰਘਣੀ ਧੁੰਦ ਕਾਰਨ ਇਕ ਟਰੱਕ ਸੜਕ ਕਿਨਾਰੇ ਬਣੀਆਂ ਝੁੱਗੀਆਂ ਵਿਚ ਜਾ ਵੜਿ੍ਹਆ ਸੀ ਅਤੇ ਹੁਣ ਮੁੜ ਫਿਰ ਇਕ ਵੱਡਾ ਹਾਦਸਾ ਵਾਪਰਨ ਨਾਲ ਟ੍ਰੈਫ਼ਿਕ ਪੁਲਿਸ ਰਾਏਕੋਟ ਦੀ ਕਾਰਗੁਜ਼ਾਰੀ 'ਤੇ ਸਵਾਲ ਪੈਦਾ ਹੋ ਰਹੇ ਹਨ ਕਿ ਪੁਲਿਸ ਵਲੋਂ ਚੌਂਕ ਵਿਚ ਕੋਈ ਵੀ ਰਿਫ਼ਲੈਕਟਰ ਨਾ ਲਗਾਏ ਜਾਣ ਕਾਰਨ ਦਿਨੋਂ-ਦਿਨ ਹਾਦਸੇ ਵਾਪਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਦਾ ਇੰਚਾਰਜ ਥਾਣੇਦਾਰ ਸੁਖਮੰਦਰ ਸਿੰਘ ਲਾਈਨ ਹਾਜ਼ਰ ਅਗਲੀ ਖ਼ਬਰ ੍ਰਮਨਰੇਗਾ ਨੂੰ ਖ਼ਤਮ ਕਰਨ ਦੀ ਸਾਜਿਸ਼ ਗਰੀਬ ਵਿਰੋਧੀ ਸੋਚ ਦਾ ਨਤੀਜਾ-ਇੰਜੀਨੀਅਰ ਜਗਦੀਪ ਸਿੰਘ
Ad Position 24