27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪਿੰਡ ਗੋਂਦਵਾਲ ਦੇ ਗਰੀਬ ਕਿਸਾਨ ਤੇ ਪਸ਼ੂ ਪਾਲਕ ਦੀ ਚੋਰਾਂ ਵਲੋਂ ਮੱਝ ਚੋਰੀ

Ad Position 21
No active advertisement
ਅਜੀਤ ਡੈਸਕ 23-12-2025
ਰਾਏਕੋਟ, 22 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ ਵਿਚ ਚੋਰੀਆਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ | ਜਿਸ ਦੌਰਾਨ ਅੱਜ ਤੜਕੇ 2 ਵਜੇ ਦੇ ਕਰੀਬ ਕੁਝ ਅਣਪਛਾਤੇ ਚੋਰਾਂ ਵੱਲੋਂ ਪਿੰਡ ਗੋਂਦਵਾਲ ਦੇ ਇਕ ਛੋਟੇ ਕਿਸਾਨ ਤੇ ਪਸ਼ੂ ਪਾਲਕ ਦੀ ਇਕ ਮੱਝ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੀੜਤ ਪਸ਼ੂ ਪਾਲਕ ਮੇਜਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗੋਂਦਵਾਲ ਨੇ ਦੱਸਿਆ ਕਿ ਚੋਰਾਂ ਦੀ ਉਕਤ ਵਾਰਦਾਤ ਆਲੇ-ਦੁਆਲੇ ਦੇ ਕੁਝ ਘਰਾਂ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ | ਜਿਸ ਵਿਚ 2-3 ਅਣਪਛਾਤੇ ਚੋਰ ਪੈਦਲ ਆ ਕੇ ਉਸ ਦੇ ਡੰਗਰਾਂ ਵਾਲੇ ਘਰ ਦਾ ਕੁੰਡਾ ਕੱਟ ਕੇ ਮੱਝ ਨੂੰ ਲਿਜਾਂਦੇ ਹੋਏ ਦਿਖਾਈ ਦਿੰਦੇ ਹਨ ਅਤੇ ਇਕ ਕੈਂਟਰ (ਗੱਡੀ) ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਜਾ ਰਿਹਾ ਹੈ, ਜਿਸ ਵਿਚ ਕੁਝ ਦੂਰੀ 'ਤੇ ਉਕਤ ਚੋਰ ਮੱਝ ਚੜ੍ਹਾ ਕੇ ਫਰਾਰ ਹੋ ਗਏ |
Ad Position 22
No active advertisement
ਪਿਛਲੀ ਖ਼ਬਰ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸੰਬੰਧੀ ਜੋੜ ਮੇਲਾ' ਅਗਲੀ ਖ਼ਬਰ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਦਾ ਇੰਚਾਰਜ ਥਾਣੇਦਾਰ ਸੁਖਮੰਦਰ ਸਿੰਘ ਲਾਈਨ ਹਾਜ਼ਰ
Ad Position 24