13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੈਨੇਡਾ ਨਿਵਾਸੀ ਨੱਤ ਪਰਿਵਾਰ ਵਲੋਂ ਵਿਦਿਆਰਥੀਆਂ ਦੇ ਟਰੈਕ ਸੂਟਾਂ ਲਈ 51 ਹਜ਼ਾਰ ਦੀ ਮਦਦ

Ad Position 21
No active advertisement
ਅਜੀਤ ਡੈਸਕ 25-12-2025
ਗੁਰੂਸਰ ਸੁਧਾਰ, 24 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸੁਧਾਰ (ਪੱਤੀ ਧਾਲੀਵਾਲ) ਦੇ ਵਸਨੀਕ ਤੇ ਹਾਲ ਵਾਸੀ ਕੈਨੇਡਾ ਸ: ਪਿਆਰਾ ਸਿੰਘ ਨੱਤ ਦੇ ਪਰਿਵਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੁਧਾਰ (ਲੜਕੇ) ਪੱਤੀ ਧਾਲੀਵਾਲ ਦੇ ਵਿਦਿਆਰਥੀਆਂ ਦੇ ਟਰੈਕ ਸੂਟਾਂ ਲਈ 51 ਹਜ਼ਾਰ ਰੁਪਏ ਦੀ ਵਿਤੀ ਮਦਦ ਕੀਤੀ ਗਈ | ਸ: ਪਿਆਰਾ ਸਿੰਘ ਨੱਤ ਵਲੋਂ ਆਪਣੇ ਸਵ: ਭਰਾ ਦਲਵਿੰਦਰ ਸਿੰਘ ਨੱਤ ਦੀ ਯਾਦ ਵਿਚ ਕਰਵਾਏ ਸਮਾਗਮ ਦੌਰਾਨ ਇਹ ਰਾਸ਼ੀ ਹਲਕਾ ਦਾਖਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਹੱਥੀਂ ਸਕੂਲ ਇੰਚਾਰਜ਼ ਪਰਮਿੰਦਰ ਕੌਰ ਹਿੱਸੋਵਾਲ ਨੂੰ ਭੇਟ ਕੀਤੀ | ਸ੍ਰੀਮਤੀ ਪਰਮਿੰਦਰ ਕੌਰ ਨੇ ਦਾਨੀ ਪਰਿਵਾਰ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਨੱਤ ਪਰਿਵਾਰ ਨੇ ਪਿਛਲੇ ਲੰਮੇ ਸਮੇਂ ਤੋਂ ਸਕੂਲੀ ਬੱਚਿਆਂ ਦੀ ਬਿਹਤਰੀ, ਪੜ੍ਹਾਈ, ਖੇਡਾਂ ਤੇ ਹੋਰਨਾਂ ਖੇਤਰ ਵਿਚ ਵੱਡਾ ਯੋਗਦਾਨ ਪਾਉਣਾ ਜਾਰੀ ਰੱਖਿਆ ਹੋਇਆ ਹੈ | ਇਸ ਮੌਕੇ ਹਲਕਾ ਦਾਖਾ ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ, ਪਨਗ੍ਰੇਨ ਚੇਅਰਮੈਨ ਪ੍ਰੋ: ਤੇਜਪਾਲ ਸਿੰਘ ਗਿੱਲ, ਸਰਪੰਚ ਹਰਮੇਲ ਸਿੰਘ ਧਾਲੀਵਾਲ, ਪ੍ਰਧਾਨ ਰਜਿੰਦਰ ਸਿੰਘ ਧਾਲੀਵਾਲ, ਮਿਹਰ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਧਾਲੀਵਾਲ (ਦੋਵੇਂ ਸਾਬਕਾ ਚੇਅਰਮੈਨ), ਸਵਰਨ ਸਿੰਘ ਪੱਪੂ ਕੈਨੇਡਾ, ਗੁਰਦਿਆਲ ਸਿੰਘ ਧਾਲੀਵਾਲ, ਸਾਬਕਾ ਸਰਪੰਚ ਭਗਵੰਤ ਸਿੰਘ ਧਾਲੀਵਾਲ, ਸੁਭਾਸ਼ ਜਿੰਦਲ, ਅਵਤਾਰ ਸਿੰਘ ਹਿੱਸੋਵਾਲ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਹਰ ਵਰਗ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ-ਵਿਧਾਇਕ ਹਾਕਮ ਸਿੰਘ ਅਗਲੀ ਖ਼ਬਰ ਭਰਪੂਰ ਸਿੰਘ ਪਬਲਿਕ ਸਕੂਲ 'ਚ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ
Ad Position 24