13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਭਨੋਹੜ ’ਚ ਹਰਿਆਵਲ ਤਹਿਤ ਬੂਟੇ ਲਾਉਣ ਵਾਲੇ ਨੌਜਵਾਨਾਂ ਨੂੰ ਡੀ.ਐੱਸ.ਪੀ. ਕਰਨ ਸੰਧੂ ਨੇ ਕੀਤਾ ਉਤਸ਼ਾਹਿਤ

ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪਿੰਡ ਭਨੋਹੜ ਦੇ ਨੌਜਵਾਨਾਂ ਵਲੋਂ ਬਲਿਹਾਰੀ ਕੁਦਰਤਿ ਵਸਿਆ ਹੇਠ ਸਾਉਣ ਮਹੀਨੇ ਹਰਿਆਵਲ ਤਹਿਤ ਬੂਟੇ ਲਾਉਣ ਸਮੇਂ ਵਿਕਰਮਜੀਤ ਸਿੰਘ ਵਿੱਕੀ, ਕਿਰਨਜੀਤ ਸਿੰਘ, ਅਵਤਾਰ ਸਿੰਘ, ਭਿੰਦਰ ਸਿੰਘ, ਕੁਲਵੰਤ ਸਿੰਘ, ਝਲਮਣ ਸਿੰਘ, ਊਧਮ ਸਿੰਘ, ਸੇਮਾ, ਪੱਪੂ, ਸਾਹਿਬ, ਸੁੱਖਾ ਸਿੰਘ, ਹੋਰਨਾਂ ਵਲੋਂ ਹਰਿਆਵਲ ਤਹਿਤ ਬੂਟੇ ਲਾਉਣ ਦੀ ਮੁਹਿੰਮ ਨੂੰ ਸ਼ਾਬਾਸ਼ ਦੇਣ ਲਈ ਦਾਖਾ ਪੁਲਿਸ ਸਬ ਡਵੀਜਨ ਦੇ ਡੀ. ਐੱਸ.

Ad Position 21
No active advertisement
ਅਜੀਤ ਡੈਸਕ 14-08-2026
ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪਿੰਡ ਭਨੋਹੜ ਦੇ ਨੌਜਵਾਨਾਂ ਵਲੋਂ ਬਲਿਹਾਰੀ ਕੁਦਰਤਿ ਵਸਿਆ ਹੇਠ ਸਾਉਣ ਮਹੀਨੇ ਹਰਿਆਵਲ ਤਹਿਤ ਬੂਟੇ ਲਾਉਣ ਸਮੇਂ ਵਿਕਰਮਜੀਤ ਸਿੰਘ ਵਿੱਕੀ, ਕਿਰਨਜੀਤ ਸਿੰਘ, ਅਵਤਾਰ ਸਿੰਘ, ਭਿੰਦਰ ਸਿੰਘ, ਕੁਲਵੰਤ ਸਿੰਘ, ਝਲਮਣ ਸਿੰਘ, ਊਧਮ ਸਿੰਘ, ਸੇਮਾ, ਪੱਪੂ, ਸਾਹਿਬ, ਸੁੱਖਾ ਸਿੰਘ, ਹੋਰਨਾਂ ਵਲੋਂ ਹਰਿਆਵਲ ਤਹਿਤ ਬੂਟੇ ਲਾਉਣ ਦੀ ਮੁਹਿੰਮ ਨੂੰ ਸ਼ਾਬਾਸ਼ ਦੇਣ ਲਈ ਦਾਖਾ ਪੁਲਿਸ ਸਬ ਡਵੀਜਨ ਦੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਉਚੇਚਾ ਪਿੰਡ ਭਨੋਹੜ ਪਹੁੰਚੇ। ਨੌਜਵਾਨਾਂ ਨੂੰ ਬੂਟੇ ਲਾਉਣ, ਉਨ੍ਹਾਂ ਦੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਕਿਹਾ ਕਿ ਧਰਤੀ ਦੀ ਵਧ ਰਹੀ ਤਪਸ਼, ਪਰਲੋ ਦੇ ਬੂਹੇ ’ਤੇ ਪੰਜਾਬ ਬਚਾਉਣ ਲਈ ਬੂਟੇ ਲਗਾਉਣਾ ਜੀਵਨ ਦਾਨ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਰੁੱਖ ਸਾਡੀ ਸ਼੍ਰਿਸ਼ਟੀ ਦਾ ਅਹਿਮ ਅੰਗ ਹੈ, ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਬਣੇ ਪਿੱਪਲ, ਬੋਹੜ, ਜੰਡ, ਬੇਰੀ, ਕਰੀਰ, ਧਰੇਕ ਦਾ ਨਾਂਅ ਲੋਕ ਬੋਲੀਆਂ ਵਿਚ ਖੂੱਲ੍ਹ ਕੇ ਆਉਂਦਾ ਹੈ। ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਵਾਤਾਵਰਨ ’ਚ ਆਈ ਤਬਦੀਲੀ ਨਾਲ ਸਾਡੀਆਂ ਵਾਹੀਯੋਗ ਜ਼ਮੀਨਾਂ ਦਰਿਆਵਾਂ, ਝੀਲਾਂ ਦਾ ਹਿੱਸਾ ਬਣ ਗਈਆਂ, ਇਨ੍ਹਾਂ ਦਰਿਆਵਾਂ ਦਾ 70 ਫੀਸਦੀ ਪਾਣੀ ਦੂਸ਼ਿਤ ਹੋ ਗਿਆ। ਨੌਜਵਾਨਾਂ ਨੂੰ ਵਾਤਾਵਰਨ ਪੱਖੀ ਅਰਥਚਾਰੇ ’ਤੇ ਚਰਚਾ ਕਰਨੀ ਚਾਹੀਦੀ ਹੈ। ਪਿੰਡ ਭਨੋਹੜ ਦੇ ਸਮੁੱਚੇ ਨੌਜਵਾਨਾਂ ਵਲੋਂ ਉਚੇਚਾ ਪਹੁੰਚੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਜਥੇਦਾਰ ਤਲਵੰਡੀ ਨੇ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਕਿਹਾ ਸ... ਅਗਲੀ ਖ਼ਬਰ ਦੀਪਇੰਦਰ ਸਿੰਘ ਭੰਡਾਰੀ ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਕਮੇਟੀ ਦੇ ਮੈਂਬਰ ਨਿਯੁਕਤ ਅਨਾਰਕਲੀ ਬਾਜ਼ਾਰ ਵਿਖੇ ਦੀਪਇੰਦਰ...
Ad Position 24