ਜਗਰਾਉਂ ਦਾਣਾ ਮੰਡੀ ’ਚ ਚੋਰਾਂ ਨੇ ਕਿਸਾਨਾਂ ਦੀ ਕੀਤੀ ਨੀਂਦ ਹਰਾਮ
ਅੱਧੀ ਰਾਤ ਤੋਂ ਬਾਅਦ ਦਾਣਾ ਮੰਡੀ ’ਚ ਚੱਲ ਪੈਂਦਾ ਚੋਰਾਂ ਦਾ ਰਾਜ, ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
ਜਗਰਾਉਂ, 20 ਅਕਤੂਬਰ (ਗੁਰਦੀਪ ਸਿੰਘ ਮਲਕ)-ਏਸ਼ੀਆ ਮਹਾਂਦੀਪ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ’ਚ ਇਸ ਮੌਕੇ ਝੋਨੇ ਦਾ ਸੀਜ਼ਨ ਪੂਰੇ ਜ਼ੋਬਨ ’ਤੇ ਚੱਲ ਰਿਹਾ ਹੈ,। ਮਾਰਕੀਟ ਕਮੇਟੀ ਜਗਰਾਉਂ ਦੇ ਵਧੀਆ ਪ੍ਰਬੰਧ ਦਾ ਸਦਕਾ ਇਸ ਵਾਰ ਕਿਸਾਨਾਂ ਨੂੰ ਝੋਨਾ ਵੇਚਣ ਵਿਚ ਕੋਈ ਦਿੱਕਤ ਨਹੀਂ ਆ ਰਹੀ।
ਜ
ਜਗਰਾਉਂ ਅਨਾਜ ਮੰਡੀ ਵਿਚ ਕਿਸਾਨ ਚੋਰੀ ਦੀਆਂ ਵਾਰਦਾਤਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ । ਤਸਵੀਰ: ਗੁਰਦੀਪ ਸਿੰਘ ਮਲਕ
21-10-2026
ਜਗਰਾਉਂ, 20 ਅਕਤੂਬਰ (ਗੁਰਦੀਪ ਸਿੰਘ ਮਲਕ)-ਏਸ਼ੀਆ ਮਹਾਂਦੀਪ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ’ਚ ਇਸ ਮੌਕੇ ਝੋਨੇ ਦਾ ਸੀਜ਼ਨ ਪੂਰੇ ਜ਼ੋਬਨ ’ਤੇ ਚੱਲ ਰਿਹਾ ਹੈ,। ਮਾਰਕੀਟ ਕਮੇਟੀ ਜਗਰਾਉਂ ਦੇ ਵਧੀਆ ਪ੍ਰਬੰਧ ਦਾ ਸਦਕਾ ਇਸ ਵਾਰ ਕਿਸਾਨਾਂ ਨੂੰ ਝੋਨਾ ਵੇਚਣ ਵਿਚ ਕੋਈ ਦਿੱਕਤ ਨਹੀਂ ਆ ਰਹੀ। ਪਰ ਜਗਰਾਉਂ ਪੁਲਿਸ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਕਾਰਨ ਜਗਰਾਉਂ ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਦੀ ਚੋਰਾਂ ਨੇ ਹਰਾਮ ਕਰ ਰੱਖੀ। ਜਗਰਾਉਂ ਅਨਾਜ ਮੰਡੀ ’ਚ ਅੱਧੀ ਰਾਤ ਤੋਂ ਬਾਅਦ ਚੋਰਾਂ ਦਾ ਰਾਜ ਚੱਲ ਪੈਂਦਾ ਹੈ, ਜਿੱਥੇ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਦਿਨ ਰਾਤ ਇਕ ਕਰਕੇ ਪਾਲੀ ਝੋਨੇ ਦੀ ਫ਼ਸਲ ਨੂੰ ਸ਼ਰ੍ਹੇਆਮ ਲੁੱਟਿਆ ਜਾਂਦਾ ਹੈ। ਜਗਰਾਉਂ ਦਾਣਾ ਮੰਡੀ ’ਚ ਝੋਨੇ ਦੀਆਂ ਢੇਰੀਆਂ ਕੋਲ ਬੈਠੇ ਪਿੰਡ ਕੋਠੇ ਪੋਨਾ ਦੇ ਕਿਸਾਨ ਗੁਰਦੀਪ ਸਿੰਘ ਅਤੇ ਕਿਸਾਨ ਹਰਚੰਦ ਸਿੰਘ ਨੇ ਦੱਸਿਆ ਕਿ ਜਗਰਾਉਂ ਮੰਡੀ ’ਚ ਰੋਜ਼ਾਨਾ ਕਿਸਾਨਾਂ ਦੇ ਝੋਨੇ ਨੂੰ ਲੁੱਟਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰਾ ਦਿਨ ਦੇ ਥੱਕੇ ਹਾਰੇ ਕਿਸਾਨ ਜਦੋਂ ਰਾਤ ਨੂੰ ਸੌਂ ਜਾਂਦੇ ਹਨ ਤਾਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਔਰਤਾਂ ਕਿਸਾਨਾਂ ਦੇ ਝੋਨੇ ਦੀਆਂ ਢੇਰੀਆਂ ਵਿੱਚੋਂ ਕੁਇੰਟਲਾਂ ਦੇ ਹਿਸਾਬ ਨਾਲ ਝੋਨਾ ਚੋਰੀ ਕਰਕੇ ਲੈ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਰਾਤ 12 ਵਜੇ ਤੋਂ ਬਾਅਦ ਦਾਣਾ ਮੰਡੀ ’ਚ ਇੱਕ ਤਰ੍ਹਾਂ ਚੋਰਾਂ ਦਾ ਰਾਜ ਚੱਲ ਪੈਂਦਾ ਹੈ, ਪਰ ਇੰਨ੍ਹਾਂ ਚੋਰਾਂ ਨੂੰ ਕਾਬੂ ਕਰਨ ਲਈ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਕੀਤਾ ਜਾ ਰਿਹਾ ਅਤੇ ਨਾ ਹੀ ਮੰਡੀ ਦੇ ਆੜ੍ਹਤੀਆਂ ਵੱਲੋਂ ਕੋਈ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੱਸਿਆ ਕਿ ਇਹ ਚੋਰ ਇਕੱਠੇ ਹੋ ਕੇ ਸੁੱਤੇ ਪਏ ਕਿਸਾਨ ਦੇ ਝੋਨੇ ਦੀ ਢੇਰੀਆਂ ਨੂੰ ਲੁੱਟ ਕੇ ਲੈ ਜਾਂਦੇ ਹਨ। ਜਿਸ ਦੀਆਂ ਸ਼ਿਕਾਇਤਾਂ ਕਈ ਵਾਰ ਪੁਲਿਸ ਨੂੰ ਹੋ ਚੁੱਕੀਆਂ। ਪਰ ਕਦੇ ਵੀ ਪੁਲਿਸ ਨੇ ਰਾਤ ਨੂੰ ਦਾਣਾ ਮੰਡੀ ਵਿੱਚ ਗਸ਼ਤ ਨਹੀਂ ਕੀਤੀ ਅਤੇ ਨਾ ਹੀ ਅੱਜ ਤੱਕ ਕਿਸੇ ਚੋਰ ਨੂੰ ਕਾਬੂ ਕੀਤਾ ਹੈ। ਜਿਸ ਕਾਰਨ ਚੋਰਾਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੋ ਰਹੇ। ਕਿਸਾਨਾਂ ਨੇ ਦੱਸਿਆ ਕਿ ਇਹ ਪ੍ਰਵਾਸੀ ਔਰਤਾਂ ਮੰਡੀ ਵਿੱਚ ਪੱਕੇ ਤੌਰ ’ਤੇ ਝੁੱਗੀਆਂ ਬਣਾਈ ਬੈਠੀਆਂ ਹਨ ਅਤੇ ਅੱਧੀ ਰਾਤ ਤੋਂ ਬਾਅਦ ਇਹ ਸ਼ਰ੍ਹੇਆਮ ਕਿਸਾਨਾਂ ਦਾ ਝੋਨਾ ਚੋਰੀ ਕਰਦੀਆਂ ਹਨ। ਆੜ੍ਹਤ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਗਰਾਉਂ ਮੰਡੀ ਵਿੱਚੋ ਜਦੋਂ ਤੱਕ ਪ੍ਰਵਾਸੀਆਂ ਦੀ ਝੁੱਗੀਆਂ ਨਹੀਂ ਹਟਾਈਆਂ ਜਾਂਦੀਆਂ, ਉਦੋਂ ਤੱਕ ਚੋਰੀਆਂ ਨਹੀਂ ਰੁਕ ਸਕਦੀਆਂ, ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਝੁੱਗੀਆ ਵਿੱਚ ਰਹਿ ਰਹੇ ਲੋਕਾਂ ਦੀ ਪੁਲਿਸ ਨੂੰ ਸ਼ਨਾਖਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਚੋਰੀਆਂ ਰੋਕਣ ਲਈ ਆਪਣੇ ਪੱਧਰ ’ਤੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਥਾਣਾ ਸਿਟੀ ਜਗਰਾਉਂ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਦਾਣਾ ਮੰਡੀ ਵਿੱਚ ਜਲਦੀ ਪੀ.ਸੀ.ਆਰ ਦੀ ਗਸ਼ਤ ਵਧਾਈ ਜਾ ਰਹੀ ਹੈ ਅਤੇ ਚੋਰਾਂ ਨੂੰ ਕਾਬੂ ਕਰਨ ਲਈ ਉਹ ਖੁਦ ਰਾਤ ਨੂੰ ਮੰਡੀ ਵਿੱਚ ਨਾਕੇਬੰਦੀ ਕਰਨਗੇ।