20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਚਕਰ ਦੇ ਬੱਚੇ ਗਏ ਟੂਰ ’ਤੇ

ਹਠੂਰ, 20 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਬੀ. ਬੀ.

Ad Position 21
No active advertisement
ਅਜੀਤ ਡੈਸਕ 21-10-2026
ਹਠੂਰ, 20 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਚਕਰ ਦੀ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ, ਵਿਵਹਾਰਿਕ ਗਿਆਨ ਵਿਚ ਵਾਧਾ ਕਰਨ ਤੇ ਮਨੋਰੰਜਨ ਦੇ ਉਦੇਸ਼ ਨਾਲ ਇਕ ਰੋਜ਼ਾ ਬੱਚਿਆਂ ਦਾ ਵਿਦਿਅਕ ਤੇ ਮਨੋਰੰਜ਼ਨ ਟੂਰ ਲਾਇਆ। ਸਕੂਲ ਦੇ ਵਿਦਿਆਰਥੀ ਨੂੰ ਮੈਨੇਜ਼ਮੈਂਟ ਕਮੇਟੀ ਦੀ ਅਗਵਾਈ ਹੇਠ ‘ਫਨ ਸਿਟੀ’ ਚੰਡੀਗੜ੍ਹ ਲਿਜਾਇਆ, ਜਿੱਥੇ ਬੱਚਿਆਂ ਯਾਦਗਾਰੀ ਪਲ ਬਿਤਾਏ ਤੇ ਵਿਦਿਆਰਥੀਆਂ ਨੇ ਰੋਲਰ ਕੋਸਟ, ਰੇਲ ਗੱਡੀ, ਭੂਤ ਬੰਗਲਾ, ਕਰੇਜ਼ੀ ਕਾਰਸ, ਪੇਂਗੂਲਮ, ਬੋਟਿੰਗ, 3 ਡੀ ਮੂਵੀ ਤੇ ਪਾਟਰ ਪਾਰਕ ਵਿਖੇ ਸਵੀਮਿੰਗ ਪੂਲ, ਸਲਾਈਡਸ, ਹਾਈਵੇਗ, ਸਪਰੈਸ਼ ਫਾਊਨਟੈਂਨ ਤੇ ਸੰਗੀਤਕ ਧੁਨਾਂ ’ਤੇ ਡਾਂਸ ਕੀਤਾ। ਉਪਰੰਤ ਬੱਚਿਆਂ ਨੂੰ ਸੰਤੁਲਿਨ ਭੋਜਨ ਖਵਾਇਆ। ਪ੍ਰਿੰਸੀਪਲ ਸ੍ਰੀਮਤੀ ਵਿਮਲ ਚੰਡੋਕ ਦੀ ਅਗਵਾਈ ਤੇ ਸਕੂਲ ਸਟਾਫ਼ ਦੀ ਨਿਗਰਾਨੀ ਹੇਠ ਇਹ ਟੂਰ ਯਾਦਗਾਰੀ ਹੋ ਨਿੱਬੜਿਆ। ਪ੍ਰਿੰਸੀਪਲ ਸ੍ਰੀਮਤੀ ਵਿਮਲ ਚੰਡੋਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੜ੍ਹਾਈ ਤੋਂ ਹਟ ਕੇ ਕੁਝ ਨਵਾਂ ਸਿੱਖਣ ਦਾ ਇਹ ਬੱਚਿਆਂ ਲਈ ਸੁਨਿਹਰੀ ਮੌਕਾ ਸੀ। ਅਜਿਹੇ ਪ੍ਰੋਗਰਾਮ ਬੱਚਿਆਂ ’ਚ ਆਪਸੀ ਪਿਆਰ, ਸਦਭਾਵਨਾ, ਸਾਂਝ, ਅਨੁਸ਼ਾਸ਼ਨ, ਸਹਿਯੋਗ, ਆਤਮ ਵਿਸ਼ਵਾਸ ਅਤੇ ਮਿਲਜੁਲ ਕੇ ਕੰਮ ਕਰਨ ਦੀ ਭਾਵਨਾ ਪੈਦੇ ਕਰਦੇ ਹਨ। ਉਨ੍ਹਾਂ ਨੇ ਸਮੂਹ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਤੇ ਸਟਾਫ਼ ਦਾ ਉੱਚੇਚੇ ਪ੍ਰਬੰਧ ਲਈ ਧੰਨਵਾਦ ਕੀਤਾ। ਇਸ ਮੌਕੇ ਸਮੂਹ ਮੈਨੇਜ਼ਮੈਂਟ ਕਮੇਟੀ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਐੱਸ. ਜੀ. ਜੀ. ਸਕੂਲ ’ਚ ਇੰਟਰ ਹਾਊਸ ਕਰਾਫਟ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਦੁਸਹਿਰਾ ਮਨਾਇਆ
Ad Position 24