20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦੇਤਵਾਲ ਕਬੱਡੀ ਟੂਰਨਾਮੈਂਟ ਮੇਜ਼ਬਾਨ ਕਬੱਡੀ ਟੀਮ ਨੇ ਜਿੱਤਿਆ, ਸ਼ਕਰਪੁਰ ਉਪ ਜੇਤੂ ਰਿਹਾ!

ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਦੇਤਵਾਲ (ਲੁਧਿ:) ਨੌਜਵਾਨ ਕਲੱਬ ਵਲੋਂ ਸਮੂਹ ਨਗਰ ਅਤੇ ਐੱਨ. ਆਰ.

Ad Position 21
No active advertisement
ਅਜੀਤ ਡੈਸਕ 21-10-2026
ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਦੇਤਵਾਲ (ਲੁਧਿ:) ਨੌਜਵਾਨ ਕਲੱਬ ਵਲੋਂ ਸਮੂਹ ਨਗਰ ਅਤੇ ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਪਿੰਡਵਾਰ ਵਜ਼ਨੀ ਕਬੱਡੀ ਮੁਕਾਬਲੇ ਕਰਵਾਏ ਗਏ। ਕਬੱਡੀ ਟੂਰਨਾਮੈਂਟ ਦੇ ਪ੍ਰਬੰਧਕ ਸੁਖਜਿੰਦਰ ਸਿੰਘ ਰਿੰਪਾ ਆਹਲੂਵਾਲੀਆ, ਅਮਰਪਾਲ ਸਿੰਘ ਸੇਖੋਂ, ਸਨੀ ਸੰਧੂ, ਸੁਖਪਾਲ ਸਿੰਘ ਆਹਲੂਵਾਲੀਆ, ਮਨਜਿੰਦਰ ਸਿੰਘ ਕੈਨੇਡਾ, ਤਰਨ ਵਾਲੀਆ ਹੋਰਨਾਂ ਦੇ ਸੱਦੇ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ ਉਚੇਚਾ ਖੇਡ ਗਰਾਊਂਡ ਦੇਤਵਾਲ ਵਿਖੇ ਕਬੱਡੀ ਮੁਕਾਬਲਿਆਂ ਦਾ ਲੁਤਫ ਲੈਣ ਪਹੁੰਚੇ । ਦੇਤਵਾਲ ਟੂਰਨਾਮੈਂਟ ਵਜ਼ਨੀ ਕਬੱਡੀ 80 ਕਿੱਲੋ ਭਾਰ ਮੁਕਾਬਲੇ ਬੇਹੱਦ ਰੌਚਕ ਰਹੇ। ਵੱਖੋ-ਵੱਖ ਮੁਕਾਬਲੇ ਜਿੱਤ ਕੇ ਮੇਜ਼ਬਾਨ ਦੇਤਵਾਲ, ਰਾਮਪੁਰ, ਸ਼ਕਰਪੁਰ ਅਤੇ ਕਾਉਂਕੇ ਕਬੱਡੀ ਟੀਮਾਂ ਸੈਮੀਫਾਈਨਲ ਵਿਚ ਪੁੱਜੀਆਂ। ਪਹਿਲੇ ਸੈਮੀਫਾਈਨਲ ਵਿਚ ਦੇਤਵਾਲ ਕਬੱਡੀ ਟੀਮ ਰਾਮਪੁਰ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਸਰਾ ਸੈਮੀਫਾਈਨਲ ਸ਼ਕਰਪੁਰ ਕਬੱਡੀ ਟੀਮ ਕਾਉਂਕੇ ਟੀਮ ਨੂੰ ਹਰਾ ਕੇ ਫਾਈਨਲ ਵਿਚ ਪੁੱਜੀ। ਬੇਹੱਦ ਫਸਵੇਂ ਫਾਈਨਲ ਕਬੱਡੀ ਮੁਕਾਬਲੇ ਵਿਚ ਦੇਤਵਾਲ ਕਬੱਡੀ ਟੀਮ 13-15 ਦੇ ਫ਼ਰਕ ਨਾਲ ਸ਼ਕਰਪੁਰ ਨੂੰ ਹਰਾ ਕੇ ਜੇਤੂ ਬਣੀ। ਅੰਕਾਂ ਦੇ ਅਧਾਰ ’ਤੇ ਦੇਤਵਾਲ ਟੀਮ ਦਾ ਕਬੱਡੀ ਸਟਾਰ ਰਾਜਨ ਸਰਵੋਤਮ ਜਾਫੀ ਅਤੇ ਆਸੀਸ ਹਰਿਆਣਾ ਸਰਵੋਤਮ ਧਾਵੀ ਬਣਿਆ। ਦੇਤਵਾਲ ਟੂਰਨਾਮੈਂਟ ਜੇਤੂ, ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਮੇਂ ਟੂਰਨਾਮੈਂਟ ਪ੍ਰਬੰਧਕ ਸੁਖਜਿੰਦਰ ਸਿੰਘ ਰਿੰਪਾ ਆਹਲੂਵਾਲੀਆ, ਅਮਰਪਾਲ ਸਿੰਘ ਸੇਖੋਂ, ਸਨੀ ਸੰਧੂ, ਸੁਖਪਾਲ ਸਿੰਘ ਆਹਲੂਵਾਲੀਆ, ਮਨਜਿੰਦਰ ਸਿੰਘ ਕੈਨੇਡਾ, ਤਰਨ ਵਾਲੀਆ ਦੇ ਨਾਲ ਨੰਬਰਦਾਰ ਹਰਦਿਆਲ ਸਿੰਘ, ਟੋਨੀ ਨੰਬਰਦਾਰ, ਜਸਵੀਰ ਸਿੰਘ ਬੇਪ੍ਰਵਾਹ, ਕਾਕਾ ਦੇਤਵਾਲ, ਅਮਨ ਦੇਤਵਾਲ, ਮਹਿਤਾਬ ਸਿੰਘ ਵਿਰਕ, ਪਾਲਵੀਰ ਸਿੰਘ ਗਰੇਵਾਲ, ਸਨੀ ਮਾਨ, ਕਾਕਾ ਮਠਾੜੂ, ਦੀਪ ਅਟਵਾਲ, ਜੱਗਾ ਦੇਤਵਾਲ, ਹੈਪੀ ਸੇਖੋਂ, ਜਿੰਮੀ ਦੇਤਵਾਲ, ਹੋਰ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਦੁਸਹਿਰਾ ਮਨਾਇਆ ਅਗਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੁਸਹਿਰੇ ਦਾ ਤਿਉਹਾਰ ਮਨਾਇਆ
Ad Position 24