14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 25-12-2025
ਭੂੰਦੜੀ, 24 ਦਸੰਬਰ (ਕੁਲਦੀਪ ਸਿੰਘ ਮਾਨ)-ਸਥਾਨਕ ਕਸਬਾ ਭੂੰਦੜੀ ਦੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਬਾਬਾ ਜਗਮੋਹਣ ਸਿੰਘ ਮਲਸੀਹਾਂ ਵਾਲਿਆਂ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਕੀਰਤਨੀ ਜੱਥਿਆਂ ਨੇ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਤਿੰਨੇ ਦਿਨ ਧਾਰਮਿਕ ਦੀਵਾਨ ਸਜੇ ਰਹੇ | ਪਹਿਲੇ ਅਤੇ ਦੂਜੇ ਦਿਨ ਭਾਈ ਨਿਰਭੈ ਸਿੰਘ (ਪ੍ਰਚਾਰਕ, ਤਖ਼ਤ ਸ੍ਰੀ ਦਮਦਮਾ ਸਾਹਿਬ) ਨੇ ਆਪਣੀ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਅਖੀਰਲੇ ਦਿਨ ਵਿਸ਼ੇਸ਼ ਤੌਰ 'ਤੇ ਬਾਬਾ ਜੀਵਨ ਸਿੰਘ ਜੀ ਦੇ ਅੱਠਵੇਂ ਅੰਸ਼ ਬਾਬਾ ਤੀਰਥ ਸਿੰਘ ਜੀ (ਅਨੰਦਪੁਰ ਸਾਹਿਬ ਵਾਲੇ) ਸਮਾਗਮ ਵਿਚ ਸ਼ਾਮਿਲ ਹੋਏ, ਜਿੰਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਕਮੇਟੀ ਦੇ ਸੈਕਟਰੀ ਪਲਵਿੰਦਰ ਸਿੰਘ ਬੱੁਟਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਵਿਚ ਸਾਬਕਾ ਸਰਪੰਚ ਗੁਰਮੀਤ ਸਿੰਘ ਭੂੰਦੜੀ, ਡਾਕਟਰ ਸੁਖਦੇਵ ਸਿੰਘ, ਪ੍ਰਧਾਨ ਗੁਰਮੇਲ ਸਿੰਘ ਖੰਗੂੜਾ, ਸਾਬਕਾ ਸਰਪੰਚ ਗੋਰਾ ਸਿੰਘ ਪੰਡੋਰੀ, ਰੁਲਦਾ ਸਿੰਘ, ਸੂਬੇਦਾਰ ਕਾਲਾ ਸਿੰਘ, ਭਿੰਦਰ ਸਿੰਘ, ਬਾਬਾ ਸੁੱਚਾ ਸਿੰਘ, ਗੁਰਪ੍ਰੀਤ ਸਿੰਘ ਸਹਿਜਾਪੁਰੀ, ਮਨਜਿੰਦਰ ਸਿੰਘ ਮੋਨੀ, ਬਲਰਾਜ ਸਿੰਘ ਜੰਗੀ, ਸਾਬਕਾ ਸੈਨਿਕ ਦਲਜੀਤ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਸਾਬਕਾ ਸੈਨਿਕ ਮਲਕੀਤ ਸਿੰਘ, ਪਾਲ ਸਿੰਘ ਸਹਿਜਾਪੁਰੀ, ਮਹਿੰਦਰ ਸਿੰਘ, ਸਾਬਕਾ ਇੰਸਪੈਕਟਰ ਹਰਬੰਸ ਸਿੰਘ ਕਾਉਂਕੇ, ਮਲਕੀਤ ਸਿੰਘ ਢਿੱਲੋਂ, ਬਾਬਾ ਜਗਮੋਹਣ ਸਿੰਘ ਮਲਸੀਹਾਂ ਵਾਲੇ, ਸਾਬਕਾ ਸੈਨਿਕ ਬਲਵੀਰ ਸਿੰਘ, ਜਗਤਾਰ ਸਿੰਘ ਭੰਗੂ, ਦਲਜੀਤ ਸਿੰਘ ਤੂਰ, ਰਛਪਾਲ ਸਿੰਘ ਤੂਰ, ਹਾਕਮ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਮਨੀ, ਸਿਰਲੇਖ ਸਿੰਘ ਬਿੱਲਾ, ਜਗਦੇਵ ਸਿੰਘ, ਬਲਵੀਰ ਸਿੰਘ ਬਲਜਿੰਦਰ ਸਿੰਘ, ਆਦਿ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਰਾਏਕੋਟ ਵਲੋਂ ਸਰਦੀਆਂ ਦੇ ਮੱਦੇਨਜ਼ਰ ਸਕੂਲੀ ਬੱਚਿਆਂ ਨੂੰ ਗਰਮ ਜਰਸੀਆਂ ਭੇਜੀਆਂ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਰਤਨ ਦੀ ਪੰਜਾਬ ਪੱਧਰ 'ਤੇ ਸ਼ਾਨਦਾਰ ਪ੍ਰਾਪਤੀ
Ad Position 24