ਰਾਏਕੋਟ, 25 ਦਸੰਬਰ (ਬਲਵਿੰਦਰ ਸਿੰਘ ਲਿੱਤਰ) ਗੁਰਦੁਆਰਾ ਭਗਤ ਨਾਮਦੇਵ ਜੀ, ਆੜ੍ਹਤੀਆਂ ਐਸੋਸੀਏਸ਼ਨ, ਅਕਾਊਟੈਂਟ ਯੂਨੀਅਨ, ਅਨਾਜ ਮੰਡੀ ਮਜ਼ਦੂਰ ਯੂਨੀਅਨ, ਮਾਰਕੀਟ ਕਮੇਟੀ ਰਾਏਕੋਟ, ਸਮੂਹ ਦੁਕਾਨਦਾਰ ਮਲੇਰਕੋਟਲਾ ਰੋਡ ਅਤੇ ਵਿਸ਼ਵਕਰਮਾ ਟੈਂਪੂ ਯੂਨੀਅਨ ਵਲੋਂ ਦਾਣਾ ਮੰਡੀ ਰਾਏਕੋਟ ਦੇ ਮੁੱਖ ਗੇਟ 'ਤੇ 3 ਰੋਜ਼ਾ ਗੁਰੂ ਦਾ ਲੰਗਰ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲੀਪ ਸਿੰਘ ਛਿੱਬਰ, ਅਕਾਊਟੈਂਟ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਲੋਹਟਬੱਦੀ, ਸੁਭਾਸ਼ ਵਰਮਾ, ਡਾ.ਨਿਰਭੈ ਸਿੰਘ, ਨੀਰਜ ਕੁਮਾਰ ਨੇ ਦੱਸਿਆ ਕਿ 26, 27 ਤੇ 28 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਏ ਜਾਣਗੇ | ਇਸ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ 27 ਤੇ 28 ਦਸੰਬਰ ਨੂੰ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਦਾਨੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਅਪੀਲ ਕੀਤੀ |