13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਰਪੰਚ ਜਗਜੀਤ ਸਿੰਘ ਬੜਿੰਗ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 27-12-2025
ਰਾਏਕੋਟ, 26 ਦਸੰਬਰ (ਸੁਸ਼ੀਲ)- ਬੀਤੇ ਦਿਨੀਂ ਨੇੜਲੇ ਪਿੰਡ ਭੈਣੀ ਬੜਿੰਗਾ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਬੜਿੰਗ ਜੋ ਕਿ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿੱਤ ਅੱਜ ਪਰਿਵਾਰ ਵਲੋਂ ਰੱਖੇ ਗਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਵਿਖੇ ਪਿੰਡ ਭੈਣੀ ਬੜਿੰਗਾਂ ਵਿਖੇ ਹੋਈ | ਇਸ ਮੌਕੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਵੱਡੀ ਗਿਣਤੀ ਵਿਚ ਇਲਾਕੇ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਮੋਹਤਵਰ ਪਤਵੰਤੇ ਲੋਕ ਸ਼ਾਮਿਲ ਹੋਏ | ਇਸ ਮੌਕੇ ਹਜੂਰੀ ਰਾਗੀ ਬਾਬਾ ਬਲਦੇਵ ਸਿੰਘ ਜੀ ਬੁਲੰਦਪੁਰੀ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ | ਅੰਤਿਮ ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸਰਪੰਚ ਜਗਜੀਤ ਸਿੰਘ ਬੜਿੰਗ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਅਤੇ ਪਿ੍ੰਸੀਪਲ ਗੁਰਦੀਪ ਸਿੰਘ ਨੇ ਕਿਹਾ ਕਿ ਸਵਰਗੀ ਜਗਜੀਤ ਸਿੰਘ ਬੜਿੰਗ ਇਲਾਕੇ ਦੀ ਇਕ ਮਾਣਮੱਤੀ ਸ਼ਖ਼ਸੀਅਤ ਸਨ ਜਿੰਨ੍ਹਾਂ ਦਾ ਰਾਜਨੀਤਿਕ ਖੇਤਰ ਵਿਚ ਆਪਣਾ ਇਕ ਅਹਿਮ ਸਥਾਨ ਸੀ | ਉਸ ਤੋਂ ਇਲਾਵਾ ਉਹ ਇਕ ਸਮਾਜ ਸੁਧਾਰਕ ਵੀ ਸਨ ਜਿੰਨ੍ਹਾਂ ਨੇ ਪਿੰਡ ਵਿਚ ਸਰਪੰਚ ਰਹਿੰਦੇ ਹੋਏ ਕਈ ਤਰ੍ਹਾਂ ਦੇ ਵਿਕਾਸ ਕੰਮ ਕਰਵਾਏ ਅਤੇ ਲੋੜਵੰਦਾਂ ਲਈ ਹਰ ਸਮੇਂ ਮਦਦ ਲਈ ਤਿਆਰ ਰਹਿੰਦੇ ਸਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਅਮਰਦੀਪ ਸਿੰਘ ਅਤੇ ਕਮਲਦੀਪ ਸਿੰਘ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਦੇ ਸਮਾਜਸੇਵਾ ਦੇ ਕੰਮ ਜਾਰੀ ਰੱਖਣਗੇ | ਇਸ ਮੌਕੇ ਪਰਿਵਾਰ ਵਲੋਂ ਸਰਪੰਚ ਜਗਜੀਤ ਸਿੰਘ ਦੀ ਯਾਦ ਵਿਚ ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਵਿੱਤੀ ਮਦਦ ਵੀ ਦਿੱਤੀ ਗਈ | ਇਸ ਤੋਂ ਇਲਾਵਾ ਪਿੰਡ ਦੀ ਹਰੇਕ ਲੋੜਵੰਦ ਲੜਕੀ ਦੇ ਵਿਆਹ ਮੌਕੇ 11000 ਰੁਪਏ ਸ਼ਗਨ ਦੇਣ ਦਾ ਵੀ ਐਲਾਨ ਕੀਤਾ | ਇਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸੰਸਦ ਮੈਂਬਰ ਡਾਕਟਰ ਅਮਰ ਸਿੰਘ, ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ, ਹਲਕਾ ਇੰਚਾਰਜ ਕਾਮਿਲ ਬੋਪਾਰਾਏ, ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਪੜ੍ਹੇ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪਿੰਦਰ ਸਿੰਘ, ਡਾਕਟਰ ਟੀ.ਪੀ. ਸਿੰਘ, ਸੁਖਭਿੰਦਰ ਸਿੰਘ ਨਿੱਕਾ ਝੋਰੜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨਿਰਮਲ ਸਿੰਘ ਤਲਵੰਡੀ, ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਕੁਲਦੀਪ ਸਿੰਘ ਕੱਦੂ ਸਰਪੰਚ, ਪਿ੍ੰਸੀਪਲ ਸੰਜੀਵ ਸ਼ਰਮਾ, ਪਵਨ ਵਰਮਾ, ਵਿਕਰਾਂਤ ਕੌੜਾ, ਸਾਬਕਾ ਸਰਪੰਚ ਰਸ਼ਪਾਲ ਸਿੰਘ ਸੀਲੋਆਣੀ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਕਿ੍ਸ਼ਨ ਕੁਮਾਰ ਮਿੱਤਲ, ਬਾਵਾ ਗਿੱਲ, ਮੇਜਰ ਸਿੰਘ ਗਿੱਲ, ਸੁਰਿੰਦਰ ਗਰਗ, ਚੇਅਰਮੈਨ ਅਜੀਤ ਸਿੰਘ ਕੁਤਬਾ, ਨਿਰਮਲ ਸਿੰਘ ਵਿਰਕ ਸਰਪੰਚ ਗੁਰਸੇਵਕ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਐਕਟ ਖ਼ਤਮ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਰੇਤ ਮਾਫੀਏ ਖ਼ਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ
Ad Position 24