ਮੁੱਲਾਂਪੁਰ-ਦਾਖਾ, 29 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਟਵਾਰਖਾਨਾ ਮੰਡੀ ਮੁੱਲਾਂਪੁਰ ਦੇ ਸਮੂਹ ਟਾਇਪ ਰਾਈਟਰਾਂ, ਵਸੀਕਾਂ ਨਵੀਸਾ, ਅਸ਼ਟਾਮ ਫਰੋਸ਼ਾਂ ਵਲੋਂ ਸ਼ਹਿਰੀਆਂ ਦੇ ਸਹਿਯੋਗ ਨਾਲ ਮੰਡੀ ਮੁੱਲਾਂਪੁਰ ਫਲਾਈਓਵਰ ਨੇੜੇ ਦੁੱਧ, ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਬੰਧਕਾਂ ਕਿਹਾ ਕਿ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦਿਆਂ, ਮਾਤਾ ਗੁਜਰ ਕੌਰ, ਹੋਰ ਸਿੰਘਾਂ ਦੀ ਲਾਸਾਨੀ ਸ਼ਹਾਦਤ ਅੱਗੇ ਸਾਡਾ ਸਿਰ ਝੁਕਦਾ ਹੈ | ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ 'ਚ ਦੁੱਧ ਛਕਾਉਣ ਵਾਲੇ ਬਾਬਾ ਮੋਤੀ ਮਹਿਰਾ ਨੂੰ ਪਰਿਵਾਰ ਸਮੇਤ ਸ਼ਹਾਦਤ ਦੇ ਕੇ ਕੀਮਤ ਚੁਕਾਉਣੀ ਪਈ, ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਮਹਾਨ ਹੈ | ਇਸ ਮੌਕੇ ਰਾਜਵੀਰ ਸਿੰਘ ਲੱਕੀ ਮਲਕ, ਜੁਗਰਾਜ ਸਿੰਘ ਬਾਸੀਆਂ ਬੇਟ, ਕਰਮਜੀਤ ਸਿੰਘ ਕਰਮਾ ਅਸ਼ਟਾਮ ਫਿਰੋਸ਼, ਮਨੀ ਮੁੱਲਾਂਪੁਰ ਅਤੇ ਸ਼ੈਡੀ ਜਗਰਾਉਂ, ਜਸਵਿੰਦਰ ਸਿੰਘ ਮੰਡਿਆਣੀ, ਜੱਗਾ ਖੰਜਰਵਾਲ, ਐਡਵੋਕੇਟ ਕਿਰਨਦੀਪ ਕੌਰ, ਬਿੱਟੂ ਜਗਰਾਉਂ, ਜਸਵੰਤ ਦਾਖਾ, ਜਸਵਿੰਦਰ ਸਿੰਘ ਫੌਜੀ, ਐਡਵੋਕੇਟ ਅਮਨਦੀਪ ਸਿੰਘ, ਪੱਤਰਕਾਰ ਸੰਜੀਵ ਵਰਮਾ, ਕਮਲ ਮੁੱਲਾਂਪੁਰ, ਯੁਗਰਾਜ ਬਾਸੀਆਂ ਬੇਟ, ਅਲਬੇਲ ਮੁੱਲਾਂਪੁਰ, ਦਿਲਬਾਗ ਸਿੰਘ ਖੰਡੂਰ, ਸੰਦੀਪ ਸਿੰਘ ਜਗਰਾਉਂ, ਐਡਵੋਕੇਟ ਭਗਵਾਨ ਸਿੰਘ, ਰਵੀ ਮੁੱਲਾਂਪੁਰ, ਹਰਜੀਤ ਸਿੰਘ ਲਾਡੀ, ਮੋਹਣ ਸਿੰਘ ਮਾਜਰੀ, ਕਮਲ ਦਾਖਾ, ਵਿਜੇ ਚੌਧਰੀ, ਸਿਕੰਦਰ ਸਿੰਘ ਦਿਓਲ, ਕਮਲਜੀਤ ਸਿੰਘ ਕਮਲ, ਰਵੀ, ਮੁਨੀਸ਼ ਕੁਮਾਰ, ਹੋਰਨਾਂ ਦੁੱਧ ਦੇ ਲੰਗਰਾਂ 'ਤੇ ਸੇਵਾ ਕੀਤੀ |