ਨਵਾਂਸ਼ਹਿਰ, 31 ਮਈ (ਦੀਦਾਰ ਸਿੰਘ ਸ਼ੇਤਰਾ) -ਨੇੜਲੇ ਪਿੰਡ ਲੰਗੜੋਆ ਦੇ ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਣ ਵਿਭਾਗ ਨਵਾਂਸ਼ਹਿਰ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਨੂੰ ਮੁੱਖ ਰੱਖਦਿਆਂ ਫਲਦਾਰ ਤੇ ਫੁੱਲਦਾਰ ਬੂਟੇ ਨਿੰਮ, ਜਾਮਣ, ਅਰਜਨ, ਅੰਬ ਆਦਿ ਲਗਾਏ ਗਏ | ਵਣ ਵਿਭਾਗ ਤੋਂ ਆਏ ਤਜਿੰਦਰ ਪਾਲ ਸਿੰਘ ਅਤੇ ਜਗਦੀਪ ਕੌਰ ਨੇ ਬੱਚਿਆਂ ਨੂੰ ਬੂਟਿਆਂ ਦੀ ਮਹੱਤਤਾ ਦੱਸਦੇ ਹੋਏ ਦੱਸਿਆ ਕਿ ਸਾਨੂੰ ਆਪਣੀ ਜ਼ਿੰਦਗੀ 'ਚ ਵੱਧ ਤੋਂ ਵੱਧ ਰੁੱਖ ਲਗਾਉਣੇ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ | ਇਸ ਤਰ੍ਹਾਂ ਅਸੀਂ ਆਪਣੇ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਸ਼ੁੱਧ ਰੱਖਣ ਵਿੱਚ ਸਫਲ ਹੋ ਸਕਾਂਗੇ | ਇਸ ਮੌਕੇ 'ਤੇ ਸੰਸਥਾ ਮੁਖੀ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਨੇ ਵਣ ਵਿਭਾਗ ਤੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ | ਉਹਨਾਂ ਬੱਚਿਆਂ ਨੂੰ ਆਪਣੇ ਜਨਮ ਦਿਨ ਮੌਕੇ ਬੂਟੇ ਲਗਾਕੇ ਉਸ ਨੂੰ ਯਾਦਗਾਰੀ ਬਨਾਉਣ ਦੀ ਗੱਲ ਕਹੀ | ਉਹਨਾਂ ਬੱਚਿਆਂ ਨੂੰ ਧਰਤੀ 'ਤੇ ਦਿਨੋਂ ਦਿਨ ਵਧਦੀ ਤਪਸ਼ ਅਤੇ ਗਲੋਬਲ ਵਾਰਮਿੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸੰਸਥਾ ਦੇ ਸੁਖਵਿੰਦਰ ਲਾਲ ਨੇ ਆਪਣੇ ਬੇਟੇ ਨਿਤਿਨ ਰਾਹੀਂ ਬੂਟੇ ਲਗਵਾ ਕੇ ਉਸ ਦੇ ਜਨਮਦਿਨ ਨੂੰ ਯਾਦਗਾਰੀ ਬਣਾਇਆ | ਇਸ ਮੌਕੇ ਬਲਦੀਪ ਸਿੰਘ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਦਲਜੀਤ ਸਿੰਘ, ਪ੍ਰੇਮਪਾਲ ਸਿੰਘ, ਮਨਮੋਹਨ ਸਿੰਘ, ਗੁਨੀਤ, ਮੀਨਾ ਰਾਣੀ ਅਮਨਦੀਪ ਕੌਰ, ਰੇਖਾ ਜਨੇਜਾ ਵਿਦਿਆਰਥੀ ਹਾਜ਼ਰ ਸਨ |